ਚੀਨ ਨੇ ਐਤਵਾਰ ਨੂੰ ਕਿਹਾ ਕਿ ਉਹ ਉਈਗਰ ਭਾਈਚਾਰੇ ਅਤੇ ਹੋਰ ਮੁਸਲਿਮ ਨਸਲੀ ਘੱਟਗਿਣਤੀਆਂ ਨਾਲ ਬਦਸਲੂਕੀ ਕਰਨ ਵਿਚ ਕਥਿਤ ਭੂਮਿਕਾ ਨੂੰ ਲੈ ਕੇ ਚੀਨੀ ਕੰਪਨੀਆਂ ਨੂੰ ਕਾਲੀ ਸੂਚੀ ਵਿਚ ਪਾਉਣ ਦੀ ਅਮਰੀਕੀ ਕਾਰਵਾਈ ਦਾ ਜਵਾਬ ਦੇਣ ਲਈ ‘ਜ਼ਰੂਰੀ ਕਦਮ’ ਚੁੱਕੇਗਾ।
ਕੋਰੋਨਾ ਵਾਇਰਸ ਦੇ ਪੈਦਾ ਹੋਣ ਨੂੰ ਲੈ ਕੇ ਸਵਾਲ ਉਠ ਰਹੇ ਹਨ। ਇਸ ਲਈ ਚੀਨ ਦੀ ਵੁਹਾਨ ਲੈਬ ਕਈ ਵਾਰ ਨਿਸ਼ਾਨੇ ’ਤੇ ਆਈ ਪਰ ਚੀਨ ਲਗਾਤਾਰ ਇਨਕਾਰ ਕਰਦਾ ਰਿਹਾ।
ਆਸਟ੍ਰੇਲੀਆ ਦੀ ਫ਼ੌਜ ਅੱਜ ਕਲ ਯੁੱਧ ਦੀ ਤਿਆਰੀ ਵਿਚ ਲੱਗੀ ਹੋਈ ਹੈ ਕਿਉਂਕਿ ਉਸ ਨੂੰ ਖ਼ਬਰ ਮਿਲੀ ਹੈ ਕਿ ਚੀਨ ਤਾਇਵਾਨ ’ਤੇ ਹਮਲਾ ਕਰ ਸਕਦਾ ਹੈ।
ਚੀਨ ਨੇ ਨਾਬਾਲਗ ਅਪਰਾਧ ਕਾਨੂੰਨ ਵਿਚ ਸੋਧ ਕੀਤੀ ਹੈ। ਇਸ ਤਹਿਤ ਕੁਝ ਗੰਭੀਰ ਅਪਰਾਧਾਂ ਵਿਚ ਅਪਰਾਧੀਆਂ ਦੀ ਉਮਰ 14 ਤੋਂ
ਚੀਨ ਨੇ ਬੀਬੀਸੀ ਵਰਲਡ ਨਿਊਜ਼ ਦੇ ਪ੍ਰਸਾਰਣ ’ਤੇ ਰੋਕ ਲਗਾ ਦਿੱਤੀ ਹੈ।
ਕੋਰੋਨਾ ਵਾਇਰਸ ਫੈਲਣ ਦੇ ਬਾਵਜੂਦ, ਚੀਨ ਦੀ ਆਰਥਿਕਤਾ 2020 ਵਿੱਚ 2.3% ਦੀ ਦਰ ਨਾਲ ਵਧੀ ਹੈ, ਜਦੋਂ ਕਿ ਯੂਐਸ, ਯੂਰਪ ਅਤੇ ਜਾਪਾਨ ਵਰਗੇ ਦੇਸ਼
ਚੀਨ ਤੋਂ ਉਤਪਾਦ ਇੰਪੋਰਟ ਨਾ ਹੋਣ ਦੀ ਵਜ੍ਹਾ ਨਾਲ ਟਾਇਰ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਵੀ ਦਿੱਕਤ ਆ ਰਹੀ ਹੈ।
ਸਾਲ 2020 ਵਿਚ ਵਿਸ਼ਵ 'ਚ ਰਿਕਾਰਡ ਪੱਤਰਕਾਰਾਂ ਨੂੰ ਜੇਲ੍ਹ ਭੇਜਿਆ ਗਿਆ ਹੈ ਜਿਸ 'ਚ ਚੀਨ ਸਭ ਤੋਂ ਅੱਗੇ ਹੈ। ਇਸ ਬਾਬਤ ਜਾਣਕਾਰੀ ਪੱਤਰਕਾਰਾਂ ਦੀ ਸੁਰੱਖਿਆ ਲਈ ਕੰਮ ਕਰਨ ਵਾਲੀ ਇਕ ਕੌਮਾਂਤਰੀ ਸੰਸਥਾ ਨੇ ਸਾਂਝੀ ਕੀਤੀ ਹੈ।
ਵਰਲਡ ਹੈਲਥ ਆਰਗੇਨਾਈਜ਼ੇਸ਼ਨ (WHO) ਦੇ ਡਾਇਰੈਕਟਰ ਜਨਰਲ ਟੇਡਰੋਸ ਐਧੋਲਮ ਘੇਬਰਿਆਸ ਨੇ ਕੋਰੋਨਾ ਵਾਇਰਸ ਦੀ ਸ਼ੁਰੂਆਤ ਬਾਰੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਕੋਰੋਨਾ ਦੇ ਸਰੋਤ ਨੂੰ ਲੱਭਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਕੁਝ ਲੋਕ ਇਸ ਬਾਰੇ ਰਾਜਨੀਤੀ ਵੀ ਕਰ ਰਹੇ ਹਨ ਅਤੇ ਸਾਡੀ ਨੀਅਤ 'ਤੇ ਸ਼ੱਕ ਕਰ ਰਹੇ ਹਨ।
ਪੂਰਬੀ ਲੱਦਾਖ ਵਿੱਚ ਚੱਲ ਰਹੇ ਸੈਨਿਕ ਵਿਵਾਦ ਦੇ ਵਿਚਕਾਰ, ਚੀਨ ਵੱਲੋਂ ਅਮਰੀਕਾ ਦੀ ਭਾਰਤ ਵੱਲੋਂ ਕੀਤੀ ਜਾ ਰਹੀ ਸਹਾਇਤਾ ਨਾਲ ਨਾਰਾਜ਼ਗੀ ਜਤਾਈ ਗਈ ਹੈ ਅਤੇ ਇਸ ਉੱਤੇ ਸਖਤ ਇਤਰਾਜ਼ ਜਤਾਉਂਦਿਆਂ ਇਸ ਨੂੰ ਦੁਵੱਲਾ ਮੁੱਦਾ ਕਿਹਾ ਹੈ। ਭਾਰਤ ਵਿਚ ਚੀਨੀ ਦੂਤਘਰ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਦੋਵਾਂ ਦੇਸ਼ਾਂ ਦੇ ਸਬੰਧਾਂ ਨਾਲ ਕਿਸੇ ਤੀਜੇ ਦੇਸ਼ ਦੇ ਜਾਇਜ਼ ਅਧਿਕਾਰਾਂ ਅਤੇ ਹਿੱਤਾਂ ਦੀ ਉਲੰਘਣਾ ਨਹੀਂ ਹੋਣੀ ਚਾਹੀਦੀ। ਭਾਰਤ-ਚੀਨ ਸਰਹੱਦੀ ਰੁਕਾਵਟ ਦੋ-ਪੱਖੀ ਮਾਮਲਾ ਹੈ ਅਤੇ ਅਮਰੀਕਾ ਨੂੰ ਇਸ ਤੋਂ ਦੂਰ ਰਹਿਣਾ ਚਾਹੀਦਾ ਹੈ।
ਆਸਟ੍ਰੇਲੀਆ ਦੇ ਇਕ ਥਿੰਕਟੈਂਕ ਦਾ ਮਨਣਾ ਹੈ ਕਿ ਚੀਨ ਸ਼ਿਨਜਿਆਂਗ 'ਚ ਗੁਪਤ ਹਿਰਾਸਤ ਕੇਂਦਰਾਂ ਦੀ ਗਿਣਤੀ ਵਧਾ ਰਿਹਾ ਹੈ। ਥਿੰਕਟੈਂਕ ਆਸਟ੍ਰੇਲੀਆ ਸਟ੍ਰੈਟੇਜਿਕ ਪਾਲਿਸੀ ਇੰਸਟੀਚਿਊਟ (ASPI) ਨੇ ਸੈੱਟਲਾਈਟ ਤਸਵੀਰਾਂ ਦੇ ਆਧਾਰ 'ਤੇ ਚੀਨ ਦੇ ਸ਼ਿਨਜਿਆਂਗ ਸੂਬੇ 'ਚ 380 ਤੋਂ ਜ਼ਿਆਦਾ ਹਿਰਾਸਤ ਕੇਂਦਰਾਂ ਦਾ ਪਤਾ ਲਗਾਇਆ ਹੈ।
ਦੁਨੀਆ ਭਰ 'ਚ ਵਿਗਿਆਨੀ ਕੋਰੋਨਾ ਵੈਕਸੀਨ ਬਣਾਉਣ ਵਿਚ ਲਗੇ ਹੋਏ ਹਨ। ਇਸ ਦੌਰਾਨ ਚੀਨ ਨੇ ਕਿਹਾ ਹੈ ਕਿ ਕੋਰੋਨਾ ਇਨਫ਼ੈਕਸ਼ਨ ਤੋਂ ਬਚਣ ਲਈ ਬਣਾਈ ਜਾ ਰਹੀ ਉਸ ਦੀ ਵੈਕਸੀਨ ਆਖ਼ਰੀ
ਚੀਨ ਨੇ ਪੀਲੇ ਸਾਗਰ 'ਤੇ ਇਕ ਸਮੁੰਦਰੀ ਜਹਾਜ਼ ਤੋਂ ਠੋਸ ਪ੍ਰੋਪੈਲੈਂਟ ਕੈਰੀਅਰ ਰਾਕੇਟ ਦੇ ਜ਼ਰੀਏ ਪੁਲਾੜ ਦੇ ਪੰਧ ਵਿਚ 9 ਉਪਗ੍ਰਹਿ ਸਫ਼ਲਤਾ ਪੂਰਵਕ ਭੇਜੇ। ਇਹ ਸਮੁੰਦਰ ਆਧਾਰਤ ਦੂਜਾ ਲਾਂਚ ਮਿਸ਼ਨ
ਬੀਤੇ ਕਈ ਮਹੀਨਿਆਂ ਤੋਂ ਦੁਨੀਆਂ ਭਰ 'ਚ ਕੋਰੋਨਾ ਵਾਇਰਸ ਨੂੰ ਲੈ ਕੇ ਚੀਨ ਉਤੇ ਸਵਾਲ ਉਠਾਏ ਜਾ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਕੋਰੋਨਾ ਵਾਇਰਸ ਦੀ ਲਾਗ ਲਈ ਚੀਨ ਜ਼ਿੰਮੇਵਾਰ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ
ਚੀਨ ਦੇ ਇਕ ਗ਼ੈਰ-ਸਰਕਾਰੀ ਸੰਗਠਨ ਨੇ ਦੂਜੇ ਵਿਸ਼ਵ ਯੁੱਧ ਦੌਰਾਨ ਝੀਲ ਵਿਚ ਡੁੱਬ ਗਏ ਇਕ ਅਮਰੀਕੀ ਲੜਾਕੂ ਜਹਾਜ਼ ਦੇ ਮਲਬੇ ਨੂੰ ਕੱਢਣ ਦੀ ਕੋਸ਼ਿਸ਼ ਸ਼ੁਰੂ ਕਰ ਦਿਤੀ ਹੈ। ਇਸ ਜਹਾਜ਼ ਨੂੰ 'ਦ ਫਲਾਇੰਗ ਟਾਈਗਰਸ ਗਰੁੱਪ' ਦੇ ਪਾਇਲਟ ਉਡਾ ਰਹੇ ਸਨ।
ਜਪਾਨ ਵਿਚ ਰਹਿੰਦੇ ਮੰਗੋਲੀਆਈ ਨਾਗਰਿਕਾਂ ਨੇ ਚੀਨ ਦੀ ਨਵੀਂ ਸਿਖਿਆ ਨੀਤੀ ਅਤੇ ਸਥਾਨਕ ਭਾਸ਼ਾਵਾਂ ਦੀਆਂ ਕਿਤਾਬਾਂ ਨੂੰ ਹਟਾਉਣ ਨਾਲ ਜੁੜੇ ਮਾਮਲਿਆਂ ਨੂੰ ਲੈ ਕੇ ਰਾਜਧਾਨੀ ਟੋਕਿਓ ਵਿਚ ਵਿਰੋਧ ਪ੍ਰਦਰਸ਼ਨ ਕੀਤਾ।
ਸ਼ਾਂਤ ਖੇਤਰ ਵਿਚ ਦੂਜੇ ਵਿਸ਼ਵ ਯੁੱਧ ਖ਼ਤਮ ਹੋਣ ਕੀ 75ਵੀਂ ਬਰੀ ਮੌਕੇ ਵੀਰਵਾਰ ਨੂੰ ਚੀਨ ਵਿਚ ਸਮਾਗਮ ਦਾ ਆਯੋਜਨ ਕੀਤਾ ਗਿਆ। ਚੀਨ ਦੀ ਕਮਿਊਨਿਸਟ ਪਾਰਟੀ ਦੇ ਮੁੱਖ ਸਕੱਤਰ ਐ ਰਾਸ਼ਟਰਪਤੀ ਸ਼ੀ ਜਿਲਪਿੰਗ ਦੀ ਅਗਵਾਈ ਵਿਚ ਸਰਕਾਰੀ ਅਧਿਕਾਰੀਆਂ ਨੇ ਇਕ ਮਿੰਟ ਦਾ ਮੌਨ ਰਖਿਆ ਅਤੇ ਇਸ ਸੰਘਰਸ਼ ਵਿਚ ਹਿੱਸਾ ਲੈਣ ਵਾਲੇ ਫ਼ੌਜੀਆਂ
ਚੀਨ ਵਿਚ ਕੋਰੋਨਾ ਵਾਇਰਸ ਪ੍ਰਕੋਪ ਦੇ ਸਿਖਰ ਦੌਰਾਨ ਪੁਲਿਸ ਵਲੋਂ ਗ੍ਰਿਫ਼ਤਾਰ ਕੀਤੀ ਗਈ ਅਧਖੜ ਉਮਰ ਦੀ ਇਕ ਉਈਗਰ ਮੁਸਲਮਾਨ ਔਰਤ ਨੇ ਹਵਾਲਾਤ ਦੀ ਭਿਆਨਕ ਕਹਾਣੀ ਦੱਸੀ ਹੈ। ਉਸ ਨਾਲ ਦਰਜਨਾਂ ਹੋਰ ਔਰਤਾਂ ਨੂੰ ਵੀ ਇਥੇ ਬੰਦ ਕੀਤਾ ਗਿਆ ਸੀ।
ਚੀਨ ਦੇ ਸ਼ਾਂਕਸੀ ਸੂਬੇ 'ਚ ਸ਼ਨਿਚਰਵਾਰ ਨੂੰ ਇਕ ਰੈਸਟੋਰੈਂਟ ਦੇ ਡਿੱਗ ਜਾਣ ਨਾਲ 29 ਲੋਕਾਂ ਦੀ ਮੌਤ ਹੋ ਗਈ ਤੇ 28 ਲੋਕ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀਆਂ 'ਚ 7 ਲੋਕਾਂ ਦੀ ਹਾਲਤ ਬੇਹੱਦ ਗੰਭੀਰ ਹੈ।
ਉੱਤਰੀ ਚੀਨ ਦੇ ਇਕ ਸ਼ਹਿਰ ਵਿਚ ਐਤਵਾਰ ਨੂੰ ਬਿਊਬਾਨਿਕ ਪਲੇਗ ਦਾ ਇਕ ਸ਼ੱਕੀ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਅਲਰਟ ਜਾਰੀ ਕੀਤਾ ਗਿਆ ਹੈ। ਇਥੋਂ ਦੇ ਸਰਕਾਰੀ ਮੀਡੀਆ ਨੇ ਇਹ ਜਾਣਕਾਰੀ ਦਿੱਤੀ ਹੈ। ਸਰਕਾਰੀ ਪੀਪਲਸ ਡੇਲੀ ਆਨਲਾਈਨ ਦੀ ਖਬਰ ਮੁਤਾਬਕ ਅੰਦਰੂਨੀ ਮੰਗੋਲੀਆਈ ਖੁਦਮੁਖਤਿਆਰੀ ਖੇਤਰ, ਬਯਨੁਰ ਨੇ ਪਲੇਗ ਦੀ ਰੋਕਥਾਮ ਤੇ ਕੰਟਰੋਲ ਲਈ ਤੀਜੇ ਪੱਧਰ ਦੀ ਚਿਤਾਵਨੀ ਜਾਰੀ ਕੀਤੀ। (MOREPIC1) ਬਿਊਬਾਨਿਕ ਪਲੇਗ ਦਾ ਸ਼ੱਕੀ ਮਾਮਲਾ ਬਯਨੁਰ ਦੇ ਇਕ ਹਸਪਤਾਲ ਵਿਚ