ਚੀਨ : ਚੀਨ ਵਿਚ ਇੱਕ ਵਾਰ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਸ਼ਨੀਵਾਰ ਯਾਨੀ ਅੱਜ ਸਵੇਰੇ ਅੱਧੇ ਘੰਟੇ ਦੇ ਅੰਦਰ ਇੱਥੇ ਦੋ ਵਾਰ ਝਟਕੇ ਮਹਿਸੂਸ ਕੀਤੇ ਗਏ। ਹਾਲਾਂਕਿ, ਰਿਐਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ ਜ਼ਿਆਦਾ ਨਹੀਂ ਮਾਪੀ ਗਈ।
ਦੱਸ ਦਈਏ ਕਿ ਪਹਿਲਾ ਭੂਚਾਲ 4.6 ਅਤੇ ਦੂਜਾ 4.7 ਤੀਬਰਤਾ ਦਾ ਸੀ। ਮਿਲੀ ਜਾਣਕਾਰੀ ਅਨੁਸਾਰ ਸਵੇਰੇ 6:58 ਵਜੇ ਜੰਗਗਾਈ ਤੋਂ 87 ਕਿਲੋਮੀਟਰ ਉੱਤਰ-ਪੱਛਮ ਵਿੱਚ 4.6 ਤੀਬਰਤਾ ਦਾ ਭੂਚਾਲ ਆਇਆ।
ਜਦੋਂ ਕਿ ਸ਼ਚੇ ਸ਼ਹਿਰ ਤੋਂ 92 ਕਿਲੋਮੀਟਰ ਦੱਖਣ-ਪੂਰਬ ਵਿੱਚ ਸਵੇਰੇ 7:24 ਵਜੇ 4.7 ਤੀਬਰਤਾ ਦੇ ਝਟਕੇ ਮਹਿਸੂਸ ਕੀਤਾ ਗਏ। ਹੁਣ ਤੱਕ ਭੂਚਾਲ ਨਾਲ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਖਬਰ ਨਹੀਂ ਹੈ।