Thursday, April 03, 2025
 

ਚੀਨ

ਨਵੰਬਰ 'ਚ ਆਮ ਲੋਕਾਂ ਲਈ ਉਪਲਬਧ ਹੋਵੇਗੀ ਕੋਰੋਨਾ ਵੈਕਸੀਨ : ਚੀਨ

September 16, 2020 08:44 AM

ਬੀਜਿੰਗ  : ਦੁਨੀਆ ਭਰ 'ਚ ਵਿਗਿਆਨੀ ਕੋਰੋਨਾ ਵੈਕਸੀਨ ਬਣਾਉਣ ਵਿਚ ਲਗੇ ਹੋਏ ਹਨ। ਇਸ ਦੌਰਾਨ ਚੀਨ ਨੇ ਕਿਹਾ ਹੈ ਕਿ ਕੋਰੋਨਾ ਇਨਫ਼ੈਕਸ਼ਨ ਤੋਂ ਬਚਣ ਲਈ ਬਣਾਈ ਜਾ ਰਹੀ ਉਸ ਦੀ ਵੈਕਸੀਨ ਆਖ਼ਰੀ ਪੜਾਅ 'ਤੇ ਹੈ। ਨਵੰਬਰ ਵਿਚ ਇਹ ਆਮ ਲੋਕਾਂ ਦੇ ਲਈ ਉਪਲਬਧ ਕਰਾ ਦਿਤੀ ਜਾਵੇਗੀ। ਚਾਈਨਾ ਸੈਂਟਰ ਫ਼ੌਰ ਡਿਜੀਜ਼ ਕੰਟਰੋਲ (343) ਨੇ ਇਕ ਬਿਆਨ ਜਾਰੀ ਕਰ ਕੇ ਸੋਮਵਾਰ ਨੂੰ ਕਿਹਾ ਕਿ ਅਸੀਂ ਸਫ਼ਲਤਾ ਦੇ ਬਹੁਤ ਨੇੜੇ ਹਾਂ ਅਤੇ ਨਵੰਬਰ ਦੇ ਸ਼ੁਰੂਆਤੀ ਹਫ਼ਤਿਆਂ ਵਿਚ ਹੀ ਆਮ ਲੋਕਾਂ ਨੂੰ ਕੋਰੋਨਾ ਵੈਕਸੀਨ ਮਿਲਣ ਲੱਗੇਗੀ। ਖ਼ਬਰ  ਅਨੁਸਾਰ ਚੀਨ ਦੀ ਵੈਕਸੀਨ ਇਕ ਲੱਖ ਲੋਕਾਂ 'ਤੇ ਪਰੀਖਣ ਦੇ ਬਾਅਦ ਵੀ ਸੁਰਖਿਅਤ ਸਾਬਤ ਹੋਈ ਹੈ।
    ਚੀਨ ਨੇ ਦਸਿਆ ਹੈ ਕਿ ਉਸ ਦੇ ਇਥੇ ਵਿਕਸਿਤ ਕੀਤੀ ਜਾ ਰਹੀਆਂ ਤਿੰਨ ਵੈਕਸੀਨ ਅਜਿਹੀਆਂ ਹਨ ਜੋ ਕਿ ਆਪਣੇ ਆਖ਼ਰੀ ਪੜਾਅ ਵਿਚ ਹਨ। ਨਾਲ ਹੀ ਇਹਨਾਂ ਦੀ ਟੈਸਟਿੰਗ ਦੇ ਨਤੀਜੇ ਵੀ ਕਾਫ਼ੀ ਪ੍ਰਭਾਵਸ਼ਾਲੀ ਹਨ। ਇਹਨਾਂ ਤਿੰਨਾਂ ਦਾ ਹੀ ਮੁਢਲੀਆਂ ਸਹੂਲਤਾਂ ਨਾਲ ਜੁੜੇ ਲੋਕਾਂ 'ਤੇ ਪਰੀਖਣ ਕੀਤਾ ਜਾ ਚੁੱਕਾ ਹੈ ਅਤੇ ਇਹ ਸਫ਼ਲ ਸਾਬਤ ਹੋਈਆਂ ਹਨ।
   ਇਹਨਾਂ ਵੈਕਸੀਨ ਨੂੰ ਫੇਜ਼-3 ਮਨੁੱਖੀ ਟ੍ਰਾਇਲ ਤੋਂ ਪਹਿਲਾਂ ਜੁਲਾਈ ਵਿਚ ਹੀ ਕਈ ਐਸੋਸੀਏਸ਼ਨ ਵਰਕਰਾਂ 'ਤੇ ਅਜਮਾ ਕੇ ਦੇਖਿਆ ਜਾ ਚੁਕਾ ਹੈ। ਸੀ.ਡੀ.ਸੀ. ਚੀਫ਼ ਗੁਈਝੇਨ ਯੂ ਨੇ ਦੱਸਿਆ ਕਿ ਨਵੰਬਰ ਵਿਚ ਇਹ ਵੈਕਸੀਨ ਆਮ ਜਨਤਾ ਦੇ ਹੱਥਾਂ ਵਿਚ ਹੋਵੇਗੀ। ਯੂ ਨੇ ਕਿਹਾ ਕਿ ਮੈਂ ਖ਼ੁਦ ਵੈਕਸੀਨ ਲਈ ਹੈ ਅਤੇ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਜਾਂ ਅਸਧਾਰਨ ਲੱਛਣ ਮਹਿਸੂਸ ਨਹੀਂ ਕਰ ਰਹੀ। ਇਹ ਵੈਕਸੀਨ ਚਾਈਨਾ ਨੈਸ਼ਨਲ ਫ਼ਾਰਮਾਸੂਟੀਕਲ ਗਰੁੱਪ ਅਤੇ ਸਿਨੋਵੈਕ ਬਾਇਉਟੇਕ ਨੇ ਮਿਲ ਕੇ ਤਿਆਰ ਕੀਤੀ ਹੈ।

 

Have something to say? Post your comment

Subscribe