ਬੀਜਿੰਗ : ਪੱਛਮੀ ਚੀਨ 'ਚ ਇਸ ਹਫ਼ਤੇ ਆਏ ਭੂਚਾਲ 'ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 74 ਹੋ ਗਈ ਹੈ, ਜਦਕਿ 26 ਲੋਕ ਅਜੇ ਵੀ ਲਾਪਤਾ ਹਨ।ਸਰਕਾਰ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।
ਕੋਰੋਨਾ ਵਾਇਰਸ ਦੇ ਇਨਫੈਕਸ਼ਨ ਕਾਰਨ ਇਲਾਕੇ 'ਚ ਲਾਕਡਾਊਨ ਲਾਗੂ ਹੋ ਗਿਆ ਹੈ ਅਤੇ ਲੋਕਾਂ ਨੂੰ ਭੂਚਾਲ ਦੇ ਝਟਕੇ ਮਹਿਸੂਸ ਹੋਣ ਦੇ ਬਾਵਜੂਦ ਘਰਾਂ 'ਚੋਂ ਬਾਹਰ ਨਹੀਂ ਨਿਕਲਣ ਦਿੱਤਾ ਜਾ ਰਿਹਾ, ਜਿਸ ਕਾਰਨ ਉਹ ਕਾਫ਼ੀ ਪਰੇਸ਼ਾਨ ਹਨ।
ਚੀਨ ਦੇ ਦੱਖਣ-ਪੱਛਮੀ ਸਿਚੁਆਨ ਸੂਬੇ ਵਿਚ ਲੁਡਿੰਗ ਕਾਉਂਟੀ ਵਿਚ ਸੋਮਵਾਰ ਨੂੰ 6.8 ਤੀਬਰਤਾ ਦੇ ਭੂਚਾਲ ਨੇ ਗਾਂਜੇ ਤਿੱਬਤੀ ਆਟੋਨੋਮਸ ਖੇਤਰ ਵਿੱਚ ਮਕਾਨਾਂ ਨੂੰ ਨੁਕਸਾਨ ਪਹੁੰਚਾਇਆ ਅਤੇ ਸੂਬੇ ਦੀ ਰਾਜਧਾਨੀ ਚੇਂਗਦੂ ਵਿਚ ਇਮਾਰਤਾਂ ਨੂੰ ਹਿਲਾ ਦਿੱਤਾ। ਇੱਥੇ ਦੋ ਕਰੋੜ ਤੋਂ ਵੱਧ ਲੋਕ ਸਖ਼ਤ ਤਾਲਾਬੰਦੀ ਵਿਚ ਰਹਿ ਰਹੇ ਹਨ।