ਬੀਜਿੰਗ : ਚੀਨ ਨੇ ਐਤਵਾਰ ਨੂੰ ਨਵਾਂ ਆਪਟੀਕਲ ਰਿਮੋਟ-ਸੈਂਸਿੰਗ ਉਪਗ੍ਰਹਿ ਸਫਲਤਾਪੂਰਵਕ ਲਾਂਚ ਕੀਤਾ। ਜਿਯੁਕਵਾਨ ਸੈਟਲਾਈਨ ਲਾਂਚ ਸੈਂਟਰ ਤੋਂ ਇਸ ਉਪਗ੍ਰਹਿ ਨੂੰ ਸਥਾਨਕ ਸਮੇਂ ਦੇ ਮੁਤਾਬਕ ਸਵੇਰੇ 10.37 'ਤੇ ਲਾਂਚ ਕੀਤਾ ਗਿਆ। ਇਸ ਉਪਗ੍ਰਹਿ ਦਾ ਨਾਮ 'ਗਾਓਫੇਨ-9 05' ਰਖਿਆ ਗਿਆ ਹੈ। ਜਿਸ ਨੂੰ ਲੌਂਗ ਮਾਰਚ-2ਡੀ ਕੈਰੀਅਰ ਰਾਕੇਟ ਜ਼ਰੀਏ ਪੰਧ ਵਿਚ ਭੇਜਿਆ ਗਿਆ ਹੈ। ਰਾਕੇਟ ਦੇ ਮਾਧਿਅਮ ਨਾਲ ਇਕ ਮਲਟੀਫੰਕਸ਼ਨਲ ਟੈਸਟ ਸੈਟੇਲਾਈਟ ਅਤੇ ਟਿਯਾਂਟੁਓ-5 ਨਾਮ ਦਾ ਇਕ ਹੋਰ ਉਪਗ੍ਰਹਿ ਵੀ ਲਾਂਚ ਕੀਤਾ ਗਿਆ। ਮੀਡੀਆ ਰਿਪੋਰਟਾਂ ਦੇ ਮੁਤਾਬਕ ਇਸ ਉਪਗ੍ਰਹਿ ਨੂੰ ਅੱਜ ਲਾਂਚ ਕੀਤਾ ਗਿਆ। ਉਪਗ੍ਰਹਿ ਲੌਂਗ ਮਾਰਚ ਰਾਕੇਟ ਸੀਰੀਜ਼ ਦਾ 343ਵਾਂ ਮਿਸ਼ਨ ਹੈ।