Thursday, April 03, 2025
 

ਚੀਨ

coronavirus : ਚੀਨ 'ਚ ਸਕੂਲਾਂ ਨੂੰ ਪੂਰੀ ਤਰ੍ਹਾਂ ਖੋਲ੍ਹਣ ਦੀ ਤਿਆਰੀ

August 29, 2020 06:59 AM

ਬੀਜਿੰਗ : ਚੀਨ ਵਿਚ ਕੋਰੋਨਾ ਵਾਇਰਸ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ ਦੀ ਅਹਿਤਿਆਤੀ ਉਪਾਵਾਂ ਦੇ ਨਾਲ ਸਕੂਲਾਂ ਨੂੰ ਪੂਰੀ ਤਰ੍ਹਾਂ ਖੋਲ੍ਹਣ ਦੀ ਤਿਆਰੀ ਕੀਤੀ ਜਾ ਰਹੀ ਹੈ। ਦੇਸ਼ ਵਿਚ ਸ਼ੁੱਕਰਵਾਰ ਨੂੰ ਇਨਫੈਕਸ਼ਨ ਦੇ ਸਿਰਫ 9 ਮਾਮਲੇ ਸਾਹਮਣੇ ਆਏ ਹਨ। ਇਹ ਸਾਰੇ ਇਨਫੈਕਟਿਡ ਲੋਕ ਵਿਦੇਸ਼ ਤੋਂ ਆਏ ਹਨ। ਹਸਪਤਾਲਾਂ ਵਿਚ ਕੋਵਿਡ-19 ਦੇ 288 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ ਤੇ 361 ਹੋਰ ਇਕਾਂਤਵਾਸ ਵਿਚ ਰੱਖੇ ਗਏ ਹਨ। ਪਿਛਲੇ ਸਾਲ ਵੁਹਾਨ ਵਿਚ ਪਹਿਲੀ ਵਾਰ ਵਾਇਰਸ ਦਾ ਪਤਾ ਲੱਗਣ ਤੋਂ ਬਾਅਦ ਚੀਨ ਵਿਚ ਹੁਣ ਤੱਕ ਇਨਫੈਕਸ਼ਨ ਦੇ 85, 013 ਮਾਮਲੇ ਸਾਹਮਣੇ ਆਏ ਹਨ ਤੇ 4, 634 ਲੋਕਾਂ ਦੀ ਮੌਤ ਹੋਈ ਹੈ। ਤਕਰੀਬਨ 25 ਫੀਸਦੀ ਵਿਦਿਆਰਥੀ ਜੋ ਸਕੂਲ ਨਹੀਂ ਜਾ ਸਕਦੇ ਸਨ ਉਹ ਸੋਮਵਾਰ ਨੂੰ ਸਕੂਲ ਜਾ ਸਕਣਗੇ। ਕਾਲਜ ਦੇ ਵਿਦਿਆਰਥੀ ਵੀ ਅਗਲੇ ਹਫਤੇ ਤੋਂ ਕਲਾਸਾਂ ਵਿਚ ਸ਼ਾਮਲ ਹੋ ਸਕਣਗੇ।

 

Have something to say? Post your comment

Subscribe