Friday, November 22, 2024
 

ਚੀਨ

ਚੀਨ ਨੇ 9 ਉਪਗ੍ਰਹਿ ਸਫ਼ਲਤਾ ਪੂਰਵਕ ਕੀਤੇ ਲਾਂਚ

September 16, 2020 08:20 AM

ਬੀਜਿੰਗ : ਚੀਨ ਨੇ ਪੀਲੇ ਸਾਗਰ 'ਤੇ ਇਕ ਸਮੁੰਦਰੀ ਜਹਾਜ਼ ਤੋਂ ਠੋਸ ਪ੍ਰੋਪੈਲੈਂਟ ਕੈਰੀਅਰ ਰਾਕੇਟ ਦੇ ਜ਼ਰੀਏ ਪੁਲਾੜ ਦੇ ਪੰਧ ਵਿਚ 9 ਉਪਗ੍ਰਹਿ ਸਫ਼ਲਤਾ ਪੂਰਵਕ ਭੇਜੇ। ਇਹ ਸਮੁੰਦਰ ਆਧਾਰਤ ਦੂਜਾ ਲਾਂਚ ਮਿਸ਼ਨ ਹੈ। ਚਾਈਨਾ ਡੇਲੀ ਦੀ ਖਬਰ ਅਨੁਸਾਰ ਲੌਂਗ ਮਾਰਚ-11 ਪਰਵਾਰ ਦੇ 10ਵੇਂ ਮੈਂਬਰ ਲੌਂਗ ਮਾਰਚ 11 ਐਚ.ਵਾਈ. 2 ਨੂੰ ਸਵੇਰੇ 9.22 'ਤੇ ਦੇਬੋ 3 ਤੋਂ ਲਾਂਚ ਕੀਤਾ ਗਿਆ। 9 ਉਪਗ੍ਰਹਿ ਜਿਲਿਨ-1 ਗਾਉਫ਼ੇ 03-1 ਸਮੂਹ ਨਾਲ ਸਬੰਧਤ ਹਨ।  ਕਰੀਬ 13 ਮਿੰਟ ਬਾਅਦ 535 ਕਿਲੋਮੀਟਰ ਦਾ ਸਫ਼ਰ ਤੈਅ ਕਰਨ ਦੇ ਬਾਅਦ ਇਸ ਨੇ 9 ਜਿਲਿਨ 1 ਉਚ-ਰੈਜ਼ੋਲੂਸ਼ਨ ਧਰਤੀ ਨਿਗਰਾਨੀ ਉਪਗ੍ਰਹਿ ਨੂੰ ਸੂਰਜ ਦੇ ਸਥਿਰ ਪੰਧ ਵਿਚ ਸਥਾਪਤ ਕਰ ਦਿਤਾ।

 

Have something to say? Post your comment

Subscribe