ਜਲੰਧਰ : ਚੀਨ ਤੋਂ ਉਤਪਾਦ ਇੰਪੋਰਟ ਨਾ ਹੋਣ ਦੀ ਵਜ੍ਹਾ ਨਾਲ ਟਾਇਰ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਵੀ ਦਿੱਕਤ ਆ ਰਹੀ ਹੈ। ਚੀਨ ਤੋਂ ਇੰਪੋਰਟ ਹੋਣ ਵਾਲੇ ਚੌੜੇ ਟਾਇਰ ਮਾਰਕੀਟ ’ਚ ਨਹੀਂ ਮਿਲ ਰਹੇ। ਇਹ ਚੌੜੇ ਟਾਇਰ ਥਾਰ, ਸਫਾਰੀ ਤੇ ਟ੍ਰੈਕਟਰਾਂ ’ਚ ਲਗਾਏ ਜਾਂਦੇ ਹਨ। ਇਨ੍ਹਾਂ ਦੀ ਘਾਟ ਕਰਕੇ ਵਿਕਰੀ ’ਤੇ ਮਿਲਣ ਵਾਲਾ 30 ਫ਼ੀ ਸਦੀ ਮਾਰਜਨ ਨਾਲ ਵੀ ਵਪਾਰੀਆਂ ਨੂੰ ਆਪਣੇ ਹੱਥ ਧੋਣੇ ਪੈ ਰਹੇ ਹਨ। ਮਾਰਕੀਟ ’ਚ ਚੌੜੇ ਟਾਇਰ ਦੀ ਮੰਗ ਹੈ ਪਰ ਭਾਰਤੀ ਟਾਇਰ ਨਿਰਮਾਤਾ ਕੰਪਨੀਆਂ ਪ੍ਰੋਡਕਸ਼ਨ ਪੂਰਾ ਨਹੀਂ ਕਰ ਪਾ ਰਹੀ ਹੈ।
ਦੱਸ ਦਈਏ ਕਿ ਚੀਨ ਤੋਂ ਆਉਣ ਵਾਲੇ ਚੌੜੇ ਟਾਇਰਾਂ ਦੀ ਕੀਮਤ 5400 ਤੋਂ 5700 ਰੁਪਏ ਦੇ ਵਿਚਕਾਰ ਸੀ। ਹੁਣ ਮਾਰਕੀਟ ’ਚ ਭਾਰਤੀ ਕੰਪਨੀਆਂ ਦਾ ਟਾਇਰ 10, 000 ਰੁਪਏ ’ਚ ਵਿਕ ਰਿਹਾ ਹੈ। ਚੀਨ ਦੇ ਟਾਇਰ ਤੇ ਭਾਰਤੀ ਟਾਇਰ ਦੇ ਰੇਟਾਂ ’ਚ 45 ਫ਼ੀ ਸਦੀ ਦਾ ਅੰਤਰ ਹੈ। ਲੋਕ ਮਜਬੂਰੀ ’ਚ ਇਸ ਨੂੰ ਖ਼ਰੀਦ ਰਹੇ ਹਨ। ਕੋਰੋਨਾ ਮਹਾਮਾਰੀ ਤੇ ਸਰਹੱਦ ’ਤੇ ਤਣਾਅ ਵਿਚਕਾਰ ਭਾਰਤ ਦਾ ਚੀਨ ਤੋਂ ਕਾਰੋਬਾਰ ਬੰਦ ਹੋਣ ਦੀ ਵਜ੍ਹਾ ਨਾਲ ਟਾਇਰ ਨਾਲ ਜੁੜੇ ਕਾਰੋਬਾਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਲੰਧਰ ਸ਼ਹਿਰ ਦੀ ਗੱਲ ਕਰੀਏ ਤਾਂ 60 ਟਾਇਰ ਦੇ ਵਪਾਰੀ ਹਨ ਜੋ 70 ਕਰੋੜ ਦਾ ਕਾਰੋਬਾਰ ਕਰਦੇ ਹਨ। ਕੋਰੋਨਾ ਕਾਲ ’ਚ ਇਹ ਕਾਰੋਬਾਰ 20 ਫ਼ੀ ਸਦੀ ਤਕ ਰਹਿ ਗਿਆ ਹੈ। ਇਕ ਵਪਾਰੀ ਦੀ ਗੱਲ ਕਰੀਏ ਤਾਂ ਪ੍ਰਤੀਦਿਨ 10 ਤੋਂ 15 ਚੌੜੇ ਟਾਇਰ ਦੀ ਸੇਲ ਕਰ ਦਿੰਦੇ ਸੀ। 80 ਫ਼ੀ ਸਦੀ ਚੌੜੇ ਟਾਇਰ ਚੀਨ ਤੋਂ ਇੰਪੋਰਟ ਹੁੰਦੇ ਸੀ।