Thursday, November 21, 2024
 

ਕਾਰੋਬਾਰ

ਅਮਰੀਕੀ ਕਾਰਵਾਈ ਮਗਰੋਂ ਚੀਨ ਨੇ ਦਿੱਤੀ ਬਦਲਾ ਲੈਣ ਦੀ ਚਿਤਾਵਨੀ

July 12, 2021 08:53 PM

ਬੀਜਿੰਗ : ਚੀਨ ਨੇ ਐਤਵਾਰ ਨੂੰ ਕਿਹਾ ਕਿ ਉਹ ਉਈਗਰ ਭਾਈਚਾਰੇ ਅਤੇ ਹੋਰ ਮੁਸਲਿਮ ਨਸਲੀ ਘੱਟਗਿਣਤੀਆਂ ਨਾਲ ਬਦਸਲੂਕੀ ਕਰਨ ਵਿਚ ਕਥਿਤ ਭੂਮਿਕਾ ਨੂੰ ਲੈ ਕੇ ਚੀਨੀ ਕੰਪਨੀਆਂ ਨੂੰ ਕਾਲੀ ਸੂਚੀ ਵਿਚ ਪਾਉਣ ਦੀ ਅਮਰੀਕੀ ਕਾਰਵਾਈ ਦਾ ਜਵਾਬ ਦੇਣ ਲਈ ‘ਜ਼ਰੂਰੀ ਕਦਮ’ ਚੁੱਕੇਗਾ। ਚੀਨ ਦੇ ਵਣਜ ਮੰਤਰਾਲੇ ਨੇ ਕਿਹਾ ਕਿ ਅਮਰੀਕਾ ਦਾ ਇਹ ਕਦਮ ਚੀਨੀ ਉੱਦਮਾਂ ਦਾ ਨਾਜਾਇਜ਼ ਦਮਨ ਅਤੇ ਅੰਤਰਰਾਸ਼ਟਰੀ ਆਰਥਿਕ ਅਤੇ ਵਪਾਰ ਨਿਯਮਾਂ ਦੀ ਗੰਭੀਰ ਉਲੰਘਣਾ ਹੈ।
ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਚੀਨ ਚੀਨੀ ਕੰਪਨੀਆਂ ਦੇ ਜਾਇਜ਼ ਅਧਿਕਾਰਾਂ ਅਤੇ ਹਿੱਤਾਂ ਦੀ ਰਾਖੀ ਲਈ ਜ਼ਰੂਰੀ ਕਦਮ ਚੁੱਕੇਗਾ। ਚੀਨ ਨੇ ਆਪਣੇ ਸੁਦੂਰ ਪੱਛਮੀ ਖ਼ੇਤਰ ਸ਼ਿਨਜਿਆਂਗ ਵਿਚ ਉਈਗਰ ਭਾਈਚਾਰੇ ਦੇ ਲੋਕਾਂ ਨੂੰ ਮਨਮਰਜੀ ਨਾਲ ਹਿਰਾਸਤ ਵਿਚ ਰੱਖੇ ਜਾਣ ਅਤੇ ਲੇਬਰ ਕੋਲੋਂ ਜ਼ਬਰੀ ਮਜਦੂਰੀ ਕਰਵਾਉਣ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਇਸ ਦੇ ਨਾਲ ਹੀ ਇਸ ਨੇ ਆਪਣੀਆਂ ਕੰਪਨੀਆਂ ਅਤੇ ਕਾਰਜਕਾਰੀ ਅਧਿਕਾਰੀਆਂ ਖ਼ਿਲਾਫ਼ ਲਾਈਆਂ ਪਾਬੰਦੀਆਂ ਦੇ ਜਵਾਬ ਵਿੱਚ ਵੀਜ਼ਾ ਅਤੇ ਵਿੱਤੀ ਸਬੰਧਾਂ ’ਤੇ ਪਾਬੰਦੀਆਂ ਲਗਾਉਣਾ ਸ਼ੁਰੂ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਯੂ.ਐੱਸ ਦੇ ਵਣਜ ਵਿਭਾਗ ਨੇ ਸ਼ੁੱਕਰਵਾਰ ਨੂੰ ਇਕ ਬਿਆਨ ਵਿੱਚ ਕਿਹਾ ਸੀ ਕਿ ਇਲੈਕਟ੍ਰਾਨਿਕਸ ਅਤੇ ਟੈਕਨੋਲੋਜੀ ਕੰਪਨੀਆਂ ਅਤੇ ਹੋਰ ਵਪਾਰਕ ਸੰਸਥਾਵਾਂ ਨੇ ਸ਼ਿਨਜਿਆਂਗ ਵਿੱਚ ਮੁਸਲਿਮ ਘੱਟ ਗਿਣਤੀਆਂ ਖ਼ਿਲਾਫ਼ “ਚੀਨ ਸਰਕਾਰ ਦੇ ਜਬਰ, ਜਨਤਕ ਨਜ਼ਰਬੰਦੀ ਅਤੇ ਉੱਚ-ਟੈਕਨਾਲੌਜੀ ਦੀ ਨਿਗਰਾਨੀ ਦੀ ਮੁਹਿੰਮ” ਨੂੰ ਸਮਰੱਥ ਕਰਨ ਵਿਚ ਸਹਾਇਤਾ ਕੀਤੀ ਹੈ। ਇਨ੍ਹਾਂ ਪਾਬੰਦੀਆਂ ਦੇ ਤਹਿਤ, ਅਮਰੀਕਾ ਇਨ੍ਹਾਂ ਚੀਨੀ ਕੰਪਨੀਆਂ ਨੂੰ ਉਪਕਰਣ ਜਾਂ ਹੋਰ ਚੀਜ਼ਾਂ ਨਹੀਂ ਵੇਚ ਸਕਦੇ।

 

Have something to say? Post your comment

 
 
 
 
 
Subscribe