Friday, November 22, 2024
 

ਚੀਨ

ਚੀਨੀ ਪੱਤਰਕਾਰਾਂ ਲਈ ਸਾਲ 2020 ਰਿਹਾ ਸਭ ਤੋਂ ਮਾੜਾ

December 17, 2020 10:58 AM

ਚੀਨ : ਸਾਲ 2020 ਵਿਚ ਵਿਸ਼ਵ 'ਚ ਰਿਕਾਰਡ ਪੱਤਰਕਾਰਾਂ ਨੂੰ ਜੇਲ੍ਹ ਭੇਜਿਆ ਗਿਆ ਹੈ ਜਿਸ 'ਚ ਚੀਨ ਸਭ ਤੋਂ ਅੱਗੇ ਹੈ। ਇਸ ਬਾਬਤ ਜਾਣਕਾਰੀ ਪੱਤਰਕਾਰਾਂ ਦੀ ਸੁਰੱਖਿਆ ਲਈ ਕੰਮ ਕਰਨ ਵਾਲੀ ਇਕ ਕੌਮਾਂਤਰੀ ਸੰਸਥਾ ਨੇ ਸਾਂਝੀ ਕੀਤੀ ਹੈ। ਜਾਣਕਾਰੀ ਅਨੁਸਾਰ ਆਪਣੇ ਕੰਮ ਨੂੰ ਪੂਰਾ ਕਰਨ ਲਈ ਇਸ ਸਾਲ ਪੂਰੀ ਦੁਨੀਆ 'ਚ 274 ਪੱਤਰਕਾਰਾਂ ਨੂੰ ਜੇਲ੍ਹ ਭੇਜਿਆ ਗਿਆ ਅਤੇ 29 ਪੱਤਰਕਾਰਾਂ ਦੀ ਹੱਤਿਆ ਹੋਈ।

ਅੰਤਰਰਾਸ਼ਟਰੀ ਵਾਚਡਾਗ ਸੰਸਥਾ ਕਮੇਟੀ ਟੂ ਪ੍ਰੋਟੈਕਟ ਜਰਨਲਿਸਟ (CPJ) ਨੇ ਆਪਣੀ ਰਿਪੋਰਟ 'ਚ ਕਿਹਾ ਹੈ ਕਿ 2020 ਆਪਣੇ ਕੰਮ ਨੂੰ ਅੰਜਾਮ ਦੇਣ ਦੌਰਾਨ ਜੇਲ੍ਹ ਜਾਣ ਵਾਲੇ ਪੱਤਰਕਾਰਾਂ ਦੀ ਗਿਣਤੀ 'ਚ ਤੇਜ਼ੀ ਆਈ ਹੈ। ਫੇਕ ਨਿਊਜ਼ ਦੇ ਦੋਸ਼ ਤਹਿਤ ਤਿੰਨ ਦਰਜਨ ਅਤੇ 250 ਪੱਤਰਕਾਰ ਅਜਿਹੇ ਸਨ ਜੋ ਪੰਜ ਸਾਲ ਤੋਂ ਜ਼ਿਆਦਾ ਜੇਲ੍ਹ 'ਚ ਬੰਦ ਸਨ। ਪੱਤਰਕਾਰਾਂ ਖਿਲਾਫ਼ ਕਾਰਵਾਈ ਕਰਨ 'ਚ ਚੀਨ ਸਭ ਤੋਂ ਅੱਗੇ ਹੈ ਅਤੇ ਉਸ ਤੋਂ ਬਾਅਦ ਤੁਰਕੀ ਤੇ ਮਿਸਰ ਹਨ।

ਚੀਨ 'ਚ ਇਸ ਸਾਲ 47 ਪੱਤਰਕਾਰ ਜੇਲ੍ਹ ਭੇਜੇ ਗਏ। ਇਨ੍ਹਾਂ 'ਚ ਤਿੰਨ ਪੱਤਰਕਾਰ ਕੋਰੋਨਾ ਦੀ ਖ਼ਬਰ ਦੇਣ ਕਾਰਨ ਕੈਦ 'ਚ ਹਨ। ਬੇਲਾਰੂਸ ਤੇ ਇਥੋਪੀਆ 'ਚ ਨਾਰਾਜ਼ਗੀ ਹੋਣ ਦੌਰਾਨ ਕਈ ਪੱਤਰਕਾਰਾਂ ਦੀ ਗਿ੍ਫ਼ਤਾਰੀ ਹੋਈ। ਦੱਸਣਯੋਗ ਹੈ ਕਿ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨੀਓ ਗੁਤੇਰਸ ਨੇ ਪੱਤਰਕਾਰਾਂ ਨੂੰ ਜੇਲ੍ਹ 'ਚੋਂ ਰਿਹਾਅ ਕਰਨ ਦੀ ਸਰਕਾਰਾਂ ਨੂੰ ਅਪੀਲ ਕੀਤੀ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ 26 ਦੇ ਮੁਕਾਬਲੇ ਇਸ ਵਾਰੀ 29 ਪੱਤਰਕਾਰਾਂ ਦੀ ਹੱਤਿਆ ਕੀਤੀ ਗਈ। 2012 'ਚ ਸਭ ਤੋਂ ਜ਼ਿਆਦਾ 74 ਪੱਤਰਕਾਰ ਮਾਰੇ ਗਏ ਸਨ। ਅਮਰੀਕਾ 'ਚ ਇਸ ਸਾਲ ਕਿਸੇ ਵੀ ਪੱਤਰਕਾਰ ਦੀ ਹੱਤਿਆ ਨਹੀਂ ਹੋਈ ਪਰ 110 ਪੱਤਰਕਾਰ ਜੇਲ੍ਹ ਭੇਜੇ ਗਏ। ਸਿਆਹਫਾਮ ਜਾਰਜ ਫਲਾਇਡ ਦੀ ਮੌਤ ਤੋਂ ਬਾਅਦ ਹੋਏ ਅੰਦੋਲਨ 'ਚ ਤਿੰਨ ਸੌ ਪੱਤਰਕਾਰ ਜ਼ਖਮੀ ਹੋਏ।

 

Have something to say? Post your comment

Subscribe