ਬੀਜਿੰਗ (ਏਜੰਸੀਆ) : ਕੋਰੋਨਾ ਵਾਇਰਸ ਦੇ ਪੈਦਾ ਹੋਣ ਨੂੰ ਲੈ ਕੇ ਸਵਾਲ ਉਠ ਰਹੇ ਹਨ। ਇਸ ਲਈ ਚੀਨ ਦੀ ਵੁਹਾਨ ਲੈਬ ਕਈ ਵਾਰ ਨਿਸ਼ਾਨੇ ’ਤੇ ਆਈ ਪਰ ਚੀਨ ਲਗਾਤਾਰ ਇਨਕਾਰ ਕਰਦਾ ਰਿਹਾ। ਹੁਣ ਇਕ ਅੰਗਰੇਜ਼ੀ ਅਖ਼ਬਾਰ ਨੇ ਇਕ ਅਜਿਹਾ ਖ਼ੁਲਾਸਾ ਕੀਤਾ ਹੈ, ਜਿਸ ਕਾਰਨ ਹਰ ਕੋਈ ਹੈਰਾਨ ਹੈ।
ਅਖ਼ਬਾਰ ਨੇ ਦਾਅਵਾ ਕੀਤਾ ਹੈ ਕਿ ਚੀਨ ਦੀ ਫ਼ੌਜ ਦੇ ਕਈ ਖ਼ੂਫੀਆ ਪ੍ਰਾਜੈਕਟਾਂ ’ਚ ਉਕਤ ਵੁਹਾਨ ਲੈਬ ਨੇ ਮਦਦ ਕੀਤੀ ਸੀ। ਨਾਲ ਹੀ ਉਨ੍ਹਾਂ ਲਈ ਕਈ ਜਾਨਵਰਾਂ ਦੇ ਖ਼ਤਰਨਾਕ ਵਾਇਰਸ ਵੀ ਲਭੇ ਸਨ। ਪਿਛਲੇ 9 ਸਾਲ ਤੋਂ ਲੈਬ ਦੇ ਵਿਗਿਆਨੀ ਨਵੇਂ ਵਾਇਰਸ ਦੀ ਭਾਲ ਕਰਨ ਅਤੇ ਬੀਮਾਰੀ ਫੈਲਾਉਣ ਵਿਚ ਸ਼ਾਮਲ ਜੀਵ ਵਿਗਿਆਨ ਦੇ ਡਾਰਕ ਮੈਟਰ ‘ਤੇ ਰਿਸਰਚ ਕਰ ਰਹੇ ਸਨ। ਇਸ ਵਿਚ ਚੀਨੀ ਫ਼ੌਜ ਦੇ ਅਧਿਕਾਰੀ ਵੀ ਸ਼ਾਮਲ ਹਨ।
ਦਸਣਯੋਗ ਹੈ ਕਿ ਪਿਛਲੇ ਸਾਲ ਜਨਵਰੀ ਵਿਚ 1 ਚੀਨੀ ਵਿਗਿਆਨੀ ਨੇ ਇਕ ਰਸਾਲੇ ਵਿਚ ਕਿਹਾ ਸੀ ਕਿ 3 ਸਾਲ ਵਿਚ ਇੱਥੇ 143 ਨਵੀਂਆਂ ਬੀਮਾਰੀਆਂ ਦੀ ਖ਼ੋਜ ਕੀਤੀ ਗਈ ਹੈ। ਰਿਪੋਰਟ ਵਿਚ ਖ਼ੁਲਾਸਾ ਹੋਇਆ ਹੈ ਕਿ 5 ਟੀਮਾਂ, ਸ਼ੀ ਝੇਂਗਲੀ ਉਰਫ ਬੈਟ ਵੁਮਨ ਅਤੇ ਇਕ ਸੀਨੀਅਰ ਫ਼ੌਜੀ ਅਧਿਕਾਰੀ ਕਾਚ ਵੁਚੁਨ ਵੀ ਸੈਂਪਲ ਲੱਭਣ ਲਈ ਗੁਫ਼ਾਵਾਂ ਵਿਚ ਗਏ ਹਨ। ਅਮਰੀਕਾ ਦੇ ਵੇਂਡਨ ਇੰਸਟੀਚਿਊਟ ਆਫ ਵਾਇਓਰੋਲੌਜੀ ਦਾ ਦੋਸ਼ ਹੈ ਕਿ ਇਸ ਤਰ੍ਹਾਂ ਦੇ ਵਾਇਰਸ ਫੈਲਾਉਣ ਵਿਚ ਚੀਨ ਦੇ ਲੋਕ ਅਤੇ ਫ਼ੌਜ ਦੋਵੇਂ ਸ਼ਾਮਲ ਹਨ।