ਬੀਜਿੰਗ : ਚੀਨ ਵਿਚ ਲੋਹੇ ਦੀ ਇਕ ਖਾਨ ਵਿਚ ਪਾਣੀ ਭਰਨ ਕਾਰਨ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਲਾਪਤਾ ਹੋ ਗਿਆ। ਚੀਨੀ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।
ਟਾਂਗਸ਼ਾਨ ਸ਼ਹਿਰ ਦੀ ਸਰਕਾਰ ਨੇ ਇੱਕ ਸੰਖੇਪ ਬਿਆਨ ਵਿੱਚ ਕਿਹਾ ਕਿ ਖੋਜ ਅਤੇ ਬਚਾਅ ਕਾਰਜ ਖ਼ਤਮ ਹੋ ਗਿਆ ਹੈ ਅਤੇ 2 ਸਤੰਬਰ ਨੂੰ ਖਾਨ ਵਿੱਚ ਪਾਣੀ ਭਰਨ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਇਹ ਖਾਨ ਹੇਬੇਈ ਸੂਬੇ ਵਿੱਚ ਬੀਜਿੰਗ ਤੋਂ 160 ਕਿਲੋਮੀਟਰ ਪੂਰਬ ਵਿੱਚ ਹੈ। ਹੇਬੇਈ ਵਿੱਚ ਲੋਹਾ ਅਤੇ ਸਟੀਲ ਵੱਡੀ ਮਾਤਰਾ ਵਿੱਚ ਪਾਏ ਜਾਂਦੇ ਹਨ।