Saturday, January 18, 2025
 

About us

ਸੱਚੀ ਕਲਮ ਡਾਟ ਕਾਮ (http://www.sachikalam.com/) , ਪੰਜਾਬੀ ਮਾਂ ਬੋਲੀ ਵਿੱਚ ਬਣਾਈ ਗਈ ਵੈਬਸਾਈਟ ਹੈ, ਜਿਥੇ ਅਸੀਂ ਸਾਰਿਆਂ ਨੂੰ ਤੁਰੰਤ ਅਤੇ ਤਾਜ਼ਾ ਖ਼ਬਰਾਂ ਪੜਣ ਲਈ ਮੁਹੱਈਆ ਕਰਵਾਉਂਦੇ ਹਾਂ। ਸਾਡਾ ਮਕਸਦ ਹੈ ਕਿ ਅਸੀਂ ਪੰਜਾਬੀ ਭਾਸ਼ਾ ਨੂੰ ਅਗਾਹ ਲੈ ਕੇ ਜਾਈਏ। ਜਿਸ ਨਾਲ ਹਰ ਆਮ-ਖਾਸ, ਪੜਿਆ ਜਾਂ ਘਟ ਪੜਿਆ ਲਿਖਿਆ ਇਨਸਾਨ ਇਨ•ਾਂ ਖ਼ਬਰਾਂ ਨੂੰ ਆਸਾਨੀ ਨਾਲ ਪੜ ਸਕੇ। ਇਥੇ ਸਿਰਫ਼ ਖ਼ਬਰਾਂ ਹੀ ਨਹੀਂ ਵਿਡੀਓ ਵੀ ਪਾਈਆਂ ਜਾਂਦੀਆਂ ਹਨ ਕਿਉਂਕਿ ਕਈ ਜਣਿਆਂ ਨੂੰ ਪੜਣਾ ਨਹੀਂ ਆਉਂਦਾ। ਇਸ ਤੋਂ ਇਲਾਵਾ ਅਸੀ ਤੁਹਾਨੂੰ ਪੇਸ਼ ਕਰਦੇ ਹਾਂ 'ਕਾਵਿ ਕਿਆਰੀ' ਜਿਸ ਵਿਚ ਤੁਸੀਂ ਪੜ ਸਕਦੇ ਹੋ ਉਭਰਦੇ ਸ਼ਾਇਰਾਂ ਦੀ ਲਿਖਤਾਂ, ਸਿਰਫ਼ ਪੜ ਹੀ ਨਹੀਂ ਸਕਦੇ ਤੁਸੀਂ ਸਾਨੂੰ ਆਪਣੀ ਲਿਖਤਾਂ ਵੀ ਭੇਜ ਸਕਦੇ ਹੋ, (eksachikalam@gmail.com) ਸਾਨੂੰ ਖ਼ੁਸ਼ੀ ਹੋਵੇਗੀ ਕਿ ਅਸੀਂ ਤੁਹਾਡੀਆਂ ਲਿਖਤਾਂ ਨੂੰ ਵੈਬਸਾਈਟ ਉਤੇ ਪ੍ਰਕਾਸ਼ਤ ਕਰ ਰਹੇ ਹਾਂ। ਅਸੀਂ ਇਥੇ ਹੀ ਬੱਸ ਨਹੀਂ ਕਰਦੇ। ਇਸ ਵੈਬਸਾਈਟ 'ਤੇ ਤੁਹਾਨੂੰ ਮਿਲੇਗਾ ਚੋਣਵਾਂ ਸਿੱਖ ਅਤੇ ਹੋਰ ਇਤਿਆਸ ਜੋ ਕਿ ਸਬੂਤਾਂ ਦੇ ਨਾਲ ਪ੍ਰਕਾਸ਼ਤ ਕੀਤਾ ਜਾਂਦਾ ਹੈ, ਜਿਸ ਨਾਲ ਪਾਠਕ ਦੀ ਜਾਣਕਾਰੀ ਵਿਚ ਵਾਧਾ ਹੁੰਦਾ ਹੈ।

Subscribe