ਬੀਜਿੰਗ : ਪ੍ਰਸ਼ਾਂਤ ਖੇਤਰ ਵਿਚ ਦੂਜੇ ਵਿਸ਼ਵ ਯੁੱਧ ਖ਼ਤਮ ਹੋਣ ਕੀ 75ਵੀਂ ਬਰੀ ਮੌਕੇ ਵੀਰਵਾਰ ਨੂੰ ਚੀਨ ਵਿਚ ਸਮਾਗਮ ਦਾ ਆਯੋਜਨ ਕੀਤਾ ਗਿਆ। ਚੀਨ ਦੀ ਕਮਿਊਨਿਸਟ ਪਾਰਟੀ ਦੇ ਮੁੱਖ ਸਕੱਤਰ ਐ ਰਾਸ਼ਟਰਪਤੀ ਸ਼ੀ ਜਿਲਪਿੰਗ ਦੀ ਅਗਵਾਈ ਵਿਚ ਸਰਕਾਰੀ ਅਧਿਕਾਰੀਆਂ ਨੇ ਇਕ ਮਿੰਟ ਦਾ ਮੌਨ ਰਖਿਆ ਅਤੇ ਇਸ ਸੰਘਰਸ਼ ਵਿਚ ਹਿੱਸਾ ਲੈਣ ਵਾਲੇ ਫ਼ੌਜੀਆਂ ਅਤੇ ਆਮ ਨਾਗਰਿਕਾਂ ਨੂੰ ਸਮਰਪਤ ਹਾਲ ਵਿਚ ਸ਼ਰਧਾਂਜਲੀ ਭੇਂਟ ਕੀਤੀ। ਜਾਪਾਨ ਨੇ 1937 ਵਿਚ ਚੀਨ 'ਤੇ ਖ਼ਤਰਨਾਕ ਹਮਲਾ ਕਰ ਕੇ ਉਸ ਦੇ ਕਈ ਖੇਤਰਾਂ 'ਤੇ ਕਬਜ਼ਾ ਕਰ ਲਿਆ ਸੀ। ਇਸ ਤੋਂ ਬਾਅਦ ਇਥੇ ਜ਼ੁਲਮ ਦੀਆਂ ਦਾਸਤਾਨਾਂ ਲਿਖਿਆਂ ਗਈਆਂ, ਜਿਨ੍ਹਾਂ ਵਿਚ ਨਾਨਕਿੰਗ ਵਿਚ ਬਲਾਤਕਾਰ ਦੀ ਦਰਦਨਾਕ ਕਹਾਣੀਆਂ ਸ਼ਾਮਲ ਹਨ। ਇਸ ਤੋਂ ਬਾਅਦ ਕੋਮਿੰਤਾਂਗ ਪਾਰਟੀ ਦੇ ਨੇਤਾ ਚਿਯਾਂਗ ਕਾਈ ਸ਼ੇਕ ਦੀ ਅਗਵਾਈ ਵਿਚ ਫ਼ੌਜਾਂ ਨੇ ਜ਼ਿਆਦਾਤਰ ਮੁੱਖ ਜੰਗਾਂ ਲੜੀਆਂ। ਦੂਜੇ ਪਾਸੇ ਕਮਿਊਨਿਸਟ ਪਾਰਟੀ ਨੇ ਮਾਓ ਤਵੇ ਤੁੰਗ ਦੀ ਅਗਵਾਈ ਵਿਚ ਗੁਰੀਲਾ ਯੁੱਧ ਛੇੜ ਕੇ ਜਾਪਾਨ ਨੂੰ ਖਦੇੜਨ ਵਿਚ ਅਹਿਮ ਭੂਮਿਕਾ ਨਿਭਾਈ। ਜਾਪਾਨ ਨੇ ਦੂਜੇ ਵਿਸ਼ਵ ਯੁੱਧ ਵਿਚ ਦੋ ਸਤੰਬਰ 1945 ਨੂੰ ਹੀ ਅਮਰੀਕਾ ਅੱਗੇ ਗੋਡੇ ਟੇਕ ਦਿਤੇ ਸਨ ਪਰ ਚੀਨ ਵਿਚ ਤਿੰਨ ਸਤੰਬਰ ਨੂੰ ਵਿਸ਼ਵ ਯੁੱਧ ਖ਼ਤਮ ਹੋਣ ਦਾ ਜ਼ਸ਼ਨ ਮਨਾਇਆ ਜਾਂਦਾ ਹੈ।