ਬੀਜਿੰਗ : ਚੀਨ ਦੇ ਸ਼ਾਂਕਸੀ ਸੂਬੇ 'ਚ ਸ਼ਨਿਚਰਵਾਰ ਨੂੰ ਇਕ ਰੈਸਟੋਰੈਂਟ ਦੇ ਡਿੱਗ ਜਾਣ ਨਾਲ 29 ਲੋਕਾਂ ਦੀ ਮੌਤ ਹੋ ਗਈ ਤੇ 28 ਲੋਕ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀਆਂ 'ਚ 7 ਲੋਕਾਂ ਦੀ ਹਾਲਤ ਬੇਹੱਦ ਗੰਭੀਰ ਹੈ। ਰਾਤ ਭਰ ਚਲੇ ਰਾਹਤ ਤੇ ਬਚਾਅ ਕੰਮ ਤੋਂ ਬਾਅਦ ਮਲਬੇ ਤੋਂ ਸਾਰੇ ਮਰੇ ਲੋਕਾਂ ਨੂੰ ਬਾਹਰ ਕੱਢਿਆ ਹੈ। ਰਾਹਤ ਤੇ ਬਚਾਅ ਮੁਹਿੰਮ ਹੁਣ ਖ਼ਤਮ ਹੋ ਗਈ ਹੈ। ਸਾਰੇ ਜ਼ਖ਼ਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਦਸਿਆ ਜਾ ਰਿਹਾ ਹੈ ਕਿ ਰੈਸਟੋਰੈਂਟ ਦੇ ਡਿੱਗਣ ਦੀ ਘਟਨਾ ਸ਼ਾਂਕਸੀ ਸੂਬੇ ਦੇ ਲਿਨਫੇਨ ਸ਼ਹਿਰ 'ਚ ਹੋਈ ਹੈ। ਸਿਨਹੂਆ ਦੀ ਰੀਪਰੋਟ ਮੁਤਾਬਕ 840 ਬਚਾਅਕਰਮੀ, 100 ਸਿਹਤਕਰਮੀ ਤੇ 15 ਐਂਬੂਲੈਂਸ ਨੇ ਰਾਹਤ ਤੇ ਬਚਾਅ ਕੰਮ ਚਲਾਇਆ।
ਟੀਵੀ ਚੈਨਲ ਸੀਜੀਟੀਐੱਨ ਮੁਤਾਬਕ ਰਾਤ ਲਗਭਗ 3 ਵਜ ਕੇ 45 ਮਿੰਟ 'ਤੇ ਰਾਹਤ ਤੇ ਬਚਾਅ ਕੰਮ ਨੂੰ ਬੰਦ ਕਰ ਦਿਤਾ ਗਿਆ। ਕੁਲ 57 ਲੋਕਾਂ ਨੂੰ ਮਲਬੇ 'ਚੋਂ ਬਾਹਰ ਕੱਢ ਲਿਆ ਗਿਆ ਹੈ। ਚਸ਼ਮਦੀਦ ਨੇ ਦਸਿਆ ਕਿ ਇਹ ਹਾਦਸਾ ਸ਼ਨਿਚਰਵਾਰ ਸਵੇਰੇ 9 ਵਜ ਕੇ 40 ਮਿੰਟ 'ਤੇ ਉਸ ਸਮੇਂ ਹੋਇਆ ਜਦੋਂ ਕੁਝ ਪਿੰਡ ਵਾਲੇ 80 ਸਾਲਾਂ ਵਿਅਕਤੀ ਦਾ ਰੈਸਟੋਰੈਂਟ 'ਚ ਜਨਮਦਿਨ ਮਨ੍ਹਾ ਰਹੇ ਸੀ। ਇਸ ਤੋਂ ਪਹਿਲਾਂ ਪ੍ਰਸ਼ਾਸਨ ਨੇ 17 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਸੀ ਪਰ ਐਤਵਾਰ ਸਵੇਰ ਤਕ ਇਥੇ ਅੰਕੜੇ ਵੱਧ ਕੇ 29 ਪਹੁੰਚ ਗਿਆ। ਬਚਾਅਕਾਰੀਆਂ ਨੇ ਕਿਹਾ ਕਿ ਸੀ ਸ਼ਨਿਚਰਵਾਰ ਸ਼ਾਮ ਛੇ ਵਜੇ 52 ਮਿੰਟ ਤਕ 45 ਲੋਕਾਂ ਨੂੰ ਮਲਬੇ ਤੋਂ ਬਾਹਰ ਕਢਿਆ ਗਿਆ ਹੈ ਜਿਸ 'ਚ ਮ੍ਰਿਤਕ ਵੀ ਸ਼ਾਮਲ ਹੈ। ਚੈਨਲ ਨੇ ਦਸਿਆ ਕਿ ਜਿਨ੍ਹਾਂ ਲੋਕਾਂ ਨੂੰ ਕੱਢਿਆ ਗਿਆ ਹੈ ਉਨ੍ਹਾਂ 'ਚ 29 ਲੋਕ ਮ੍ਰਿਤਕ ਪਾਏ ਗਏ ਹਨ। ਘਟਨਾ ਦੇ ਕਾਰਨਾਂ ਦਾ ਹੁਣ ਤਕ ਪਤਾ ਨਹੀਂ ਚਲ ਸਕਿਆ ਹੈ।