ਲੁਧਿਆਣਾ , (ਸੱਚੀ ਕਲਮ ਬਿਊਰੋ) : ਲੁਧਿਆਣਾ ਦੇ ਸਿਵਲ ਸਿਟੀ ਦੇ ਚੰਦਨ ਨਗਰ ਮੰਦਿਰ ਵਾਲੀ ਗਲੀ ਵਿੱਚ 21 ਸਾਲਾ ਵਿਆਹੁਤਾ ਦਾ ਗਲ਼ ਘੁੱਟ ਕੇ ਕਤਲ ਕਰ ਦਿੱਤਾ ਗਿਆ। ਇਸ ਕਤਲ ਦਾ ਇਲਜਾਮ ਮਿਰਤਕ ਮਹਿਲਾਂ ਦੇ ਪਤੀ 'ਤੇ ਲੱਗਿਆ ਹੈ। ਮੁਹੱਲਾ ਨਿਵਾਸੀਆਂ ਦੇ ਅਨੁਸਾਰ ਮ੍ਰਿਤਕ ਨੇ ਦੋ ਸਾਲ ਪਹਿਲਾਂ ਲਵ ਮੈਰਿਜ ਕਰਵਾਈ ਸੀ ਅਤੇ ਇਨ੍ਹਾਂ ਦੇ ਇਕ ਸਾਲ ਦਾ ਬੇਟਾ ਵੀ ਹੈ। ਦੋਵਾਂ ਪਤੀ-ਪਤਨੀ ਵਿਚ ਝਗੜਾ ਰਹਿੰਦਾ ਸੀ। ਪਹਿਲਾਂ ਵੀ ਮੁਹੱਲਾ ਵਾਸੀਆਂ ਦੁਆਰਾ ਇੱਕ ਰਾਜੀਨਾਮਾ ਕਰਵਾਇਆ ਗਿਆ ਸੀ।