ਲੁਧਿਆਣਾ , (ਸੱਚੀ ਕਲਮ ਬਿਊਰੋ) : ਲੁਧਿਆਣਾ ਦੇ ਸਿਵਲ ਸਿਟੀ ਦੇ ਚੰਦਨ ਨਗਰ ਮੰਦਿਰ ਵਾਲੀ ਗਲੀ ਵਿੱਚ 21 ਸਾਲਾ ਵਿਆਹੁਤਾ ਦਾ ਗਲ਼ ਘੁੱਟ ਕੇ ਕਤਲ ਕਰ ਦਿੱਤਾ ਗਿਆ। ਇਸ ਕਤਲ ਦਾ ਇਲਜਾਮ ਮਿਰਤਕ ਮਹਿਲਾਂ ਦੇ ਪਤੀ 'ਤੇ ਲੱਗਿਆ ਹੈ। ਮੁਹੱਲਾ ਨਿਵਾਸੀਆਂ ਦੇ ਅਨੁਸਾਰ ਮ੍ਰਿਤਕ ਨੇ ਦੋ ਸਾਲ ਪਹਿਲਾਂ ਲਵ ਮੈਰਿਜ ਕਰਵਾਈ ਸੀ ਅਤੇ ਇਨ੍ਹਾਂ ਦੇ ਇਕ ਸਾਲ ਦਾ ਬੇਟਾ ਵੀ ਹੈ। ਦੋਵਾਂ ਪਤੀ-ਪਤਨੀ ਵਿਚ ਝਗੜਾ ਰਹਿੰਦਾ ਸੀ। ਪਹਿਲਾਂ ਵੀ ਮੁਹੱਲਾ ਵਾਸੀਆਂ ਦੁਆਰਾ ਇੱਕ ਰਾਜੀਨਾਮਾ ਕਰਵਾਇਆ ਗਿਆ ਸੀ। ਮੁਹੱਲਾ ਨਿਵਾਸੀਆਂ ਨੇ ਇਹ ਵੀ ਕਿਹਾ ਕਿ ਮ੍ਰਿਤਕ ਦਾ ਪਤੀ ਸ਼ਰਾਬੀ ਸੀ ਅਤੇ ਉਸਨੂੰ ਜੂਆ ਖੇਡਣ ਦੀ ਲੱਤ ਵੀ ਸੀ। ਪੁਲਿਸ ਨੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਹੁਣ ਇਹ ਵੀ ਜਾਂਚ ਪੜਤਾਲ ਕਰ ਰਹੀ ਹੈ ਕਿ ਇਹ ਕਤਲ ਮਿਰਤਕ ਮਹਿਲਾਂ ਦੇ ਪਤਿ ਨੇ ਇੱਕਲੇ ਕੀਤਾ ਹੈ ਜਾ ਉਸ ਦੇ ਨਾਲ ਉਸਦੇ ਦੋਸਤ ਜੋ ਉਸ ਨਾਲ ਸ਼ਰਾਬ ਪੀ ਰਹੇ ਸਨ ਵੀ ਸ਼ਾਮਿਲ ਸਨ ।
ਇਸੇ ਤਰ੍ਹਾਂ ਬਰਨਾਲਾ ਜ਼ਿਲ੍ਹੇ ਦੇ ਪਿੰਡ ਧੂਰਕੋਟ ਵਿਚ ਇਕ ਵਿਆਹੁਤਾ ਨੇ ਸ਼ੱਕੀ ਹਾਲਾਤਾਂ ਵਿੱਚ ਫ਼ਾਹਾ ਲੈ ਕੇ ਆਤਮ ਹੱਤਿਆ ਕਰ ਲਈ। ਮਿ੍ਤਕ ਦੇ ਪੇਕਾ ਪਰਿਵਾਰ ਨੇ ਉਸ ਦੇ ਸਹੁਰਿਆਂ ’ਤੇ ਮਾਰਨ ਦੇ ਦੋਸ਼ ਲਗਾਏ ਹਨ। ਪਿੰਡ ਦੇ ਸਰਪੰਚ ਅਨੁਸਾਰ ਮਿ੍ਤਕਾ ਵਲੋਂ ਇੱਕ ਖ਼ੁਦਕੁਸ਼ੀ ਨੋਟ ਲਿਖਿਆ ਹੋਇਆ ਮਿਲਿਆ ਹੈ। ਜਿਸ ਵਿੱਚ ਉਸ ਵਲੋਂ ਆਪਣੇ ਪਿਤਾ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰਨ ਦੇ ਦੋਸ਼ ਲਗਾਏ ਗਏ ਹਨ। ਪੁਲਿਸ ਵਲੋਂ ਇਸ ਸਬੰਧੀ ਕਾਰਵਾਈ ਆਰੰਭ ਦਿੱਤੀ ਗਈ ਹੈ। ਮਿ੍ਤਕਾ ਦੇ ਭਰਾ ਵਲੋਂ ਸਹੁਰਾ ਪਰਿਵਾਰ ਉਤੇ ਉਸ ਦੀ ਭੈਣ ਨੂੰ ਮਾਰਨ ਦੇ ਇਲਜ਼ਾਮ ਲਗਾਏ ਗਏ ਹਨ। ਜਿਸ ਦੀ ਜਾਂਚ ਪੁਲਿਸ ਵਲੋਂ ਬਰੀਕੀ ਨਾਲ ਕੀਤੀ ਜਾ ਰਹੀ ਹੈ।
ਇਸ ਮਾਮਲੇ ਵਿੱਚ ਮਿ੍ਤਕਾ ਦੇ ਸਹੁਰਾ ਪਰਿਵਾਰ ਦੇ ਹੱਕ ਵਿੱਚ ਪੰਚਾਇਤਾਂ ਅਤੇ ਪਿੰਡ ਵਾਸੀ ਨਿੱਤਰ ਆਏ ਹਨ। ਪਿੰਡ ਧੂਰਕੋਟ ਦੇ ਸਰਪੰਚ ਬਲਬੀਰ ਸਿੰਘ ਅਤੇ ਪਿਰਥਾ ਪੱਤੀ ਧੂਰਕੋਟ ਦੇ ਸਰਪੰਚ ਗੁਰਸੇਵਕ ਸਿੰਘ ਨੇ ਦੱਸਿਆ ਕਿ ਮਿ੍ਤਕਾ ਦੇ ਸਹੁਰਾ ਪਰਿਵਾਰ ਪਿੰਡ ਵਿੱਚ ਚੰਗਾ ਅਸਰ ਰਸੂਖ ਹੈ ਅਤੇ ਪੂਰਾ ਪਿੰਡ ਮਿ੍ਤਕਾ ਦੇ ਸਹੁਰਾ ਪਰਿਵਾਰ ਦਾ ਇੱਜਤ ਆਦਰ ਕਰਦਾ ਹੈ।
ਉਨਾਂ ਕਿਹਾ ਕਿ ਜਦੋਂ ਉਹ ਮਿ੍ਤਕਾ ਦੇ ਘਰ ਪੁੱਜੇ ਉਦੋਂ ਤੱਕ ਮਿ੍ਤਕਾ ਦੀ ਲਾਸ਼ ਨੂੰ ਹੇਠਾਂ ਉਤਾਰ ਲਿਆ ਗਿਆ ਸੀ। ਇਸ ਦੇ ਬਾਅਦ ਉਨਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਉਨ੍ਹਾਂ ਨੇ ਦੱਸਿਆ ਕਿ ਕੁੱਝ ਸਮਾਂ ਬਾਅਦ ਉਨ੍ਹਾਂ ਨੂੰ ਮਿ੍ਤਕਾ ਦੇ ਹੱਥਾਂ ਦਾ ਲਿਖਿਆ ਹੋਇਆ ਸੁਸਾਇਡ ਨੋਟ ਮਿਲਿਆ, ਜਿਸ ਵਿੱਚ ਮਿ੍ਤਕਾ ਵਲੋਂ ਆਪਣੇ ਪਿਤਾ ਨੂੰ ਖ਼ੁਦਕੁਸ਼ੀ ਲਈ ਜਿੰਮੇਵਾਰ ਠਹਿਰਾਇਆ ਗਿਆ ਹੈ।