ਚੰਡੀਗੜ੍ਹ: ਦੇ ਪਿੰਡ ਸਾਰੰਗਪੁਰ ‘ਚ ਲਾਸ਼ ਮਿਲਣ ਨਾਲ ਸਨਸਨੀ ਦਾ ਮਾਹੌਲ ਬਣਿਆ ਹੋਇਆ ਹੈ। ਦਰਖੱਤ ਨਾਲ ਲਟਕਦੀ 35 ਸਾਲਾ ਵਿਅਕਤੀ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਿਹਾਲ ਲਾਸ਼ ਦੀ ਪਛਾਣ ਨਹੀਂ ਹੋ ਸਕੀ। ਪੁੁਲਿਸ ਦੇ ਅਨੁਸਾਰ ਲਾਸ਼ ਕਿਸੇ 30-35 ਸਾਲ ਦੇ ਨੌਜਵਾਨ ਦੀ ਹੈ। ਲਾਸ਼ ਦੀ ਹਾਲਤ ਦੇਖ ਕੇ ਲਗਦਾ ਹੈ ਕਿ ਇਹ ਕਰੀਬ 5 ਦਿਨ ਪੁਰਾਣੀ ਹੈ। ਫਿਹਾਲ ਪੋਸਟਮਾਰਟਮ ਦੇ ਲਈ ਚੰਡੀਗੜ੍ਹ ਦੇ ਹਸਪਤਾਲ ਸੈਕਟਰ 16 ‘ਚ ਪਹੁੰਚਾ ਦਿੱਤੀ ਹੈ।