ਨਿਊਯਾਰਕ : ਨਿਊਯਾਰਕ ’ਚ ਕੁਈਨਜ਼ ਪੁਲਿਸ ਦੇ ਇੱਕ ਅਧਿਕਾਰੀ ਨੇ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਜਾਣਕਾਰੀ ਅਨੁਸਾਰ ਡਿਪਟੀ ਇੰਸਪੈਕਟਰ ਡੈਨਿਸ ਮੁੱਲਾਂਈ ਨੇ ਇੱਕ ਹੋਰ ਅਧਿਕਾਰੀ ਨੂੰ ਕਿਹਾ ਕਿ ਉਹ ਖੁਦ ਨੂੰ ਮਾਰਨ ਬਾਰੇ ਸੋਚ ਰਿਹਾ ਹੈ। ਇਸ ਉਪਰੰਤ ਉਸ ਅਧਿਕਾਰੀ ਨੇ ਤੁਰੰਤ ਮੁੱਲਾਂਈ ਦੀ ਸਹਾਇਤਾ ਲਈ ਐੱਨ. ਵਾਈ. ਪੀ. ਡੀ. ਦੀ ਤਕਨੀਕੀ ਸਹਾਇਤਾ ਯੂਨਿਟ ਨੂੰ ਬੁਲਾਇਆ ਪਰ ਅਧਿਕਾਰੀਆਂ ਅਨੁਸਾਰ ਉਸ ਨੇ ਪਹਿਲਾਂ ਹੀ ਆਪਣੇ ਆਪ ਨੂੰ ਗੋਲੀ ਮਾਰ ਲਈ ਸੀ।
44 ਸਾਲਾ ਪ੍ਰੀਸਿੰਕਟ ਕਮਾਂਡਰ, ਵਿਭਾਗ ਦੇ ਵਾਹਨ ’ਚ ਤਕਰੀਬਨ 5:10 ਵਜੇ ਮ੍ਰਿਤਕ ਮਿਲਿਆ। ਇਹ ਪੁਲਿਸ ਅਧਿਕਾਰੀ 2000 ’ਚ ਨਿਊਯਾਰਕ ਪੁਲਸ ਵਿਭਾਗ ’ਚ ਸ਼ਾਮਲ ਹੋਇਆ ਸੀ ਅਤੇ 2020 ਦੇ ਅਖੀਰ ’ਚ 107ਵੇਂ ਮੁਖੀ ਵਜੋਂ ਨਿਯੁਕਤ ਕੀਤਾ ਗਿਆ ਸੀ। ਇਹ ਮੰਨਿਆ ਜਾਂਦਾ ਹੈ ਕਿ ਇਸ ਸਾਲ ਖ਼ੁਦਕੁਸ਼ੀ ਕਰਨ ਵਾਲਾ ਉਹ ਪਹਿਲਾ ਡਿਊਟੀ ਵਾਲਾ ਪੁਲਸ ਅਧਿਕਾਰੀ ਹੈ।