Tuesday, November 12, 2024
 

ਪੰਜਾਬ

ਪੰਜਾਬੀ ਨੌਜਵਾਨ ਵੱਲੋਂ ਥਾਣੇ 'ਚ ਖੁਦਕੁਸ਼ੀ

October 19, 2021 02:06 PM

ਅੰਮ੍ਰਿਤਸਰ : ਇੱਥੇ ਥਾਣਾ ਡੀ. ਡਵੀਜ਼ਨ ਵਿੱਚ ਇੱਕ ਨੌਜਵਾਨ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਗਈ ਹੈ। ਇਹ ਨੌਜਵਾਨ ਆਪਣੀ ਪਤਨੀ ਦੀ ਆਤਮ ਹੱਤਿਆ ਦੇ ਦੋਸ਼ ਹੇਠ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਦਰਅਸਲ ਮ੍ਰਿਤਕ ਨੌਜਵਾਨ ਦੀ ਪਛਾਣ ਦਿਲਪ੍ਰੀਤ ਸਿੰਘ ਵਾਸੀ ਅੰਮ੍ਰਿਤਸਰ ਵਜੋਂ ਹੋਈ ਹੈ। ਇਸ ਨੌਜਵਾਨ ਦੀ ਪਤਨੀ ਪਰਮਜੀਤ ਕੌਰ ਵੱਲੋਂ ਬੀਤੇ ਦਿਨ ਖ਼ੁਦਕੁਸ਼ੀ ਕੀਤੀ ਗਈ ਸੀ ਜਿਸ ਦੇ ਦੋਸ਼ ਹੇਠ ਪੁਲਿਸ ਵੱਲੋਂ ਇਸ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਹੁਣ ਪੁਲਿਸ ਨੇ ਜਾਂਚ ਸ਼ੁਰੂ ਕਰ ਦਿਤੀ ਹੈ। ਦਿਲਪ੍ਰੀਤ ਨੇ ਹਵਾਲਾਤ ਦੇ ਅੰਦਰ ਹੀ ਇਕ ਚਾਦਰ ਪਾੜੀ ਅਤੇ ਫਿਰ ਖ਼ੁਦਕੁਸ਼ੀ ਕਰ ਲਈ।  ਦਿਲਪ੍ਰੀਤ ਨੇ ਹਵਾਲਾਤ ਅੰਦਰ ਖਾਣ ਨੂੰ ਮਿਲੀ ਸਬਜੀ ਨਾਲ ਕੰਧਾਂ ’ਤੇ ਕੁਝ ਨਾਮ ਵੀ ਲਿਖੇ ਹਨ, ਜਿਸ ਵਿਚ ਉਸ ਨੇ ਸਹੁਰਾ ਪਰਿਵਾਰ ਨੂੰ ਖ਼ੁਦਕੁਸ਼ੀ ਲਈ ਜ਼ਿੰਮੇਵਾਰ ਦੱਸਿਆ ਹੈ। 

 

Have something to say? Post your comment

 

ਹੋਰ ਪੰਜਾਬ ਖ਼ਬਰਾਂ

 
 
 
 
Subscribe