ਨਵੀਂ ਦਿੱਲੀ : ਕੁਸ਼ਤੀ ਖਿਡਾਰਨ ਰੀਤਿਕਾ ਫੋਗਾਟ ਨੇ ਅੱਜ ਪੱਖੇ ਨਾਲ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰ ਲਈ। ਦੱਸਿਆ ਜਾ ਰਿਹਾ ਹੈ ਕਿ 14 ਮਾਰਚ ਨੂੰ ਖੇਡੇ ਗਏ ਫਾਈਨਲ ਮੈਚ ਵਿਚ ਇਕ ਅੰਕ ਦੀ ਮਿਲੀ ਹਾਰ ਨੂੰ ਉਹ ਬਰਦਾਸ਼ਤ ਨਾ ਕਰ ਸਕੀ ਤਾਂ ਉਸ ਨੇ ਸੁਸਾਈਡ ਦਾ ਰਾਹ ਅਪਨਾ ਲਿਆ। ਦੱਸਿਆ ਜਾ ਰਿਹਾ ਹੈ ਕਿ ਦਰੋਣਾਚਾਰੀਆ ਐਵਾਰਡ ਜੇਤੂ ਮਹਾਵੀਰ ਫੋਗਾਟ ਵੀ ਇਸ ਮੈਚ ਵਿਚ ਮੌਜੂਦ ਸਨ। ਰੀਤਿਕਾ ਦੀ ਲਾਸ ਪੋਸਟਮਾਰਟਮ ਤੋਂ ਬਾਅਦ ਉਸ ਦੇ ਘਰਵਾਲਿਆਂ ਨੂੰ ਸੌਂਪ ਦਿੱਤੀ ਗਈ ਹੈ। ਜਦਕਿ ਪੁਲਿਸ ਅਜੇ ਵੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ ਗੀਤਾ- ਬਬੀਤਾ ਫੋਗਾਟ ਦੀ ਮਮੇਰੀ ਭੈਣ ਰੀਤਿਕਾ ਕੁਸ਼ਤੀ ਦੇ ਖੇਤਰ ਵਿਚ ਭਾਰਤ ਦਾ ਮਾਣ ਵਧਾਉਣ ਲਈ ਕਾਫੀ ਮਿਹਨਤ ਕਰ ਰਹੀ ਸੀ। ਭਾਰਤੀ ਮਹਿਲਾ ਕੁਸ਼ਤੀ ਵਿਚ ਫੋਗਾਟ ਭੈਣਾਂ ਦਾ ਆਪਣਾ ਇਕ ਮੁਕਾਮ ਹੈ। ਗੀਤਾ ਫੋਗਾਟ, ਬਬੀਤਾ ਫੋਗਾਟ ਤੇ ਰੀਤਿਕਾ ਫੋਗਾਟ ਨੇ ਆਪਣੀ ਖੇਡ ਦੇ ਦਮ ’ਤੇ ਭਾਰਤ ਦਾ ਨਾਂ ਰੋਸ਼ਨ ਕੀਤਾ।
ਰੀਤਿਕਾ ਨੇ ਕੁਸ਼ਤੀ ਦੇ ਛੋਟੇ ਜਿਹੇ ਸਫਰ ਵਿਚ ਹੀ ਹਾਰ ਨਾ ਕਬੂਲਦੇ ਹੋਏ ਖੁਦਕੁਸ਼ੀ ਦਾ ਰਾਹ ਅਪਨਾ ਲਿਆ। ਸਟੇਟ ਲੈਵਲ ਸਬ ਜੂਨੀਅਰ ਟੂਰਨਾਮੈਂਟ ਵਿਚ ਇਕ ਅੰਕ ’ਤੇ ਮਿਲੀ ਹਾਰ ਉਸ ਦੀ ਮੌਤ ਦਾ ਕਾਰਨ ਬਣ ਗਈ।