ਜਲੰਧਰ : ਛੇੜਛਾੜ ਤੋਂ ਪਰੇਸ਼ਾਨ ਲੜਕੀ ਨੇ ਸ਼ੁੱਕਰਵਾਰ ਸ਼ਾਮ ਸੱਤ ਵਜੇ ਦੇ ਕਰੀਬ ਸੰਵਿਧਾਨ ਚੌਕ (ਬੀਐੱਮਸੀ ਚੌਕ) ਸਥਿਤ ਫਲਾਈਓਵਰ ਤੋਂ ਛਾਲ ਮਾਰ ਦਿੱਤੀ। ਉੱਥੋਂ ਜਾ ਰਹੇ ਲੋਕਾਂ ਨੇ ਜਦੋਂ ਲੜਕੀ ਨੂੰ 25 ਫੁੱਟ ਉਪਰੋਂ ਛਾਲ ਮਾਰਦੇ ਵੇਖਿਆ ਤਾਂ ਉਸ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦੀ ਹਾਲਤ ਗੰਭੀਰ ਹੈ। ਮੌਕੇ ’ਤੇ ਪੁਲਿਸ ਨੂੰ ਲੜਕੀ ਨੇ ਕਿਹਾ ਕਿ ਉਹ ਪ੍ਰੀਤ ਨਗਰ, ਸੋਢਲ ’ਚ ਰਹਿੰਦੀ ਹੈ ਅਤੇ ਇਕ ਅਖ਼ਬਾਰ ’ਚ ਕੰਮ ਕਰਦੀ ਹੈ। ਉਸ ਨੇ ਦੱਸਿਆ ਕਿ ਬੀਤੇ ਕੁਝ ਦਿਨਾਂ ਤੋਂ ਉਸ ਨੂੰ ਕੁਝ ਅਣਪਛਾਤੇ ਲੜਕੇ ਪਰੇਸ਼ਾਨ ਕਰ ਰਹੇ ਸਨ। ਸ਼ੁੱਕਰਵਾਰ ਨੂੰ ਵੀ ਉਹ ਦਫ਼ਤਰ ’ਚੋਂ ਨਿਕਲੀ ਤਾਂ ਉਕਤ ਲੜਕੇ ਉਸ ਦੇ ਪਿੱਛੇ ਲੱਗ ਗਏ ਅਤੇ ਛੇੜਖਾਨੀ ਕਰਨ ਲੱਗੇ। ਇਸੇ ਗੱਲ ਤੋਂ ਪਰੇਸ਼ਾਨ ਹੋ ਕੇ ਉਸ ਨੇ ਫਲਾਈਓਵਰ ’ਤੇ ਜਾ ਕੇ ਖ਼ੁਦਕੁਸ਼ੀ ਦੀ ਨੀਅਤ ਨਾਲ ਛਾਲ ਮਾਰ ਦਿੱਤੀ। ਉਸ ਨੇ ਦੱਸਿਆ ਕਿ ਛੇੜਛਾੜ ਬਾਰੇ ਉਸ ਨੇ ਆਪਣੇ ਪਰਿਵਾਰ ਨੂੰ ਨਹੀਂ ਦੱਸਿਆ। ਕਿਉਂਕਿ ਉਸ ਦੇ ਪਿਤਾ ਕੱਪੜੇ ਦਾ ਕੰਮ ਕਰਦੇ ਹਨ ਅਤੇ ਮਾਂ ਹਾਊਸਵਾਈਫ਼ ਹੈ। ਉਹ ਪਰਿਵਾਰ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੀ ਸੀ। ਉਸ ਨੇ ਘਟਨਾ ਬਾਰੇ ਪੁਲਿਸ ਨੂੰ ਵੀ ਸ਼ਿਕਾਇਤ ਨਹੀਂ ਕੀਤੀ, ਕਿਉਂਕਿ ਉਹ ਲੜਕਿਆਂ ਤੋਂ ਡਰ ਗਈ ਸੀ ਥਾਣਾ ਬਾਰਾਂਦਰੀ ਦੇ ਇੰਚਾਰਜ ਰਵਿੰਦਰ ਕੁਮਾਰ ਨੇ ਦੱਸਿਆ ਕਿ ਫਿਲਾਹਲ ਲੜਕੀ ਸਹੀ ਢੰਗ ਨਾਲ ਬਿਆਨ ਦੇਣਯੋਗ ਨਹੀਂ ਹੈ। ਉਸ ਦੇ ਥੋੜ੍ਹਾ ਹੋਸ਼ ’ਚ ਆਉਣ ’ਤੇ ਬਿਆਨ ਲਏ ਜਾਣਗੇ, ਜਿਸ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।