Friday, November 22, 2024
 

ਰਾਸ਼ਟਰੀ

ਕੁੰਡਲੀ ਬਾਰਡਰ ‘ਤੇ ਫਤਿਹਗੜ੍ਹ ਸਾਹਿਬ ਦੇ ਕਿਸਾਨ ਨੇ ਖਾਧਾ ਜ਼ਹਿਰ, ਹਾਲਤ ਗੰਭੀਰ

January 09, 2021 09:02 PM

ਨਵੀਂ ਦਿੱਲੀ : ਕੇਂਦਰ ਸਰਕਾਰ ਦੇ ਖਿਲਾਫ ਖੇਤੀ ਬਿਲਾਂ ਰੱਦ ਕਰਵਾਉਣ ਲਈ ਸ਼ੁਰੂ ਕੀਤੇ ਗਏ ਕਿਸਾਨੀ ਸੰਘਰਸ਼ ਨੂੰ ਸਮਰਥਨ ਦੇਣ ਵਾਲੇ ਪੰਜਾਬ ਦੇ ਇੱਕ ਹੋਰ ਕਿਸਾਨ ਨੇ ਜ਼ਹਿਰ ਖਾ ਲਈ। ਪੀੜਿਤ ਕਿਸਾਨ ਅਮਰਿੰਦਰ ਸਿੰਘ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਸ਼ਨੀਵਾਰ ਸ਼ਾਮ ਉਸ ਨੇ ਕੁੰਡਲੀ ਬਾਰਡਰ ‘ਤੇ ਜ਼ਹਿਰ ਨਿਗਲ ਲਈ। ਹਾਲਤ ਵਿਗੜਦੀ ਦੇਖ ਸਾਥੀ ਕਿਸਾਨਾਂ ਨੇ ਉਸ ਨੂੰ ਸੋਨੀਪਤ ਦੇ ਫਿਮਸ ਹਸਪਤਾਲ ਦਾਖਿਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਦੀ ਟੀਮ ਵੱਲੋਂ ਇਲਾਜ ਕੀਤਾ ਜਾ ਰਿਹਾ ਹੈ। ਇਸ ਸਮੇਂ ਕਿਸਾਨ ਦੀ ਹਾਲਤ ਗੰਭੀਰ ਹੈ। ਇਸ ਤੋਂ ਪਹਿਲਾਂ ਫਾਜ਼ਿਲਕਾ ਦਾ ਕਿਸਾਨ ਵੀ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਚੁੱਕਿਆ ਹੈ । ਜਿਹੜਾ ਕਿਸਾਨ ਦੇ ਇਲਾਵਾ ਵਕੀਲ ਵੀ ਸੀ। ਕੁੰਡਲੀ ਬਾਰਡਰ ‘ਤੇ ਬੈਠੇ ਕਿਸਾਨਾਂ ਨੇ ਇਸ ਘਟਨਾ ਨੂੰ ਲੈ ਕੇ ਸਰਕਾਰ ਦੇ ਖਿਲਾਫ ਰੋਸ ਜਤਾਇਆ।

 
 
 

Have something to say? Post your comment

 
 
 
 
 
Subscribe