ਪਠਾਨਕੋਟ : ਸ਼ਹਿਰ ਦੇ ਨਿੱਜੀ ਕਾਲਜ ’ਚ ਤਾਇਨਾਤ ਇਕ ਪ੍ਰੋਫੈਸਰ ਨੇ ਦੇਰ ਰਾਤ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਪ੍ਰੋਫੈਸਰ ਸਲਿੰਦਰ ਕਾਲੀਆ (50) ਸਥਾਨਕ ਯੂਨੀਪਲ ਕਾਲੋਨੀ ’ਚ ਪਰਿਵਾਰ ਨਾਲ ਰਹਿ ਰਿਹਾ ਸੀ ਅਤੇ ਬੀਤੀ ਰਾਤ ਉਸਨੇ ਆਪਣੇ ਨਿਵਾਸ ਸਥਾਨ ’ਤੇ ਕਮਰੇ ’ਚ ਪੱਖੇ ਨਾਲ ਲਟਕ ਕੇ ਆਪਣੀ ਜੀਵਨ ਸਮਾਪਤ ਕਰ ਲਈ।
ਇਹ ਵੀ ਪੜ੍ਹੋ : ਕਲਾਕਾਰਾਂ ਨੇ ਖੇਤੀ ਬਿੱਲਾਂ ਦਾ ਖੁੱਲ੍ਹ ਕੇ ਕੀਤਾ ਵਿਰੋਧ
ਦੇਰ ਰਾਤ ਜਦੋਂ ਉਨ੍ਹਾਂ ਦੀ ਪਤਨੀ ਨੇ ਉਸਨੂੰ ਲੱਭਣਾ ਸ਼ੁਰੂ ਕੀਤਾ ਤਾਂ ਪਤਾ ਲੱਗਾ ਕਿ ਉਹ ਦੂਸਰੇ ਕਮਰੇ ’ਚ ਲਟਕਦੇ ਹੋਏ ਪਾਏ ਗਏ, ਜਿਸਦੇ ਉਪਰੰਤ ਉਨ੍ਹਾਂ ਦੇ ਕਰੀਬੀ ਪ੍ਰੋਫੈਸਰਾਂ ਨੂੰ ਜਾਣਕਾਰੀ ਦਿੱਤੀ ਅਤੇ ਜਦੋਂ ਉਹ ਪੁੱਜੇ ਤਾਂ ਉਨ੍ਹਾਂ ਪੁਲਸ ਨੂੰ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਉਸਨੂੰ ਉਤਾਰ ਕੇ ਸਿਵਲ ਹਸਪਤਾਲ ’ਚ ਲਿਆਦਾ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਇਹ ਵੀ ਪੜ੍ਹੋ : ਚੰਡੀਗੜ੍ਹ: ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਕਾਰਨ 4 ਮੌਤਾਂ
ਉਸ ਦੀ ਜੇਬ ’ਚੋਂ ਇਕ ਸੁਸਾਇਡ ਨੋਟ ਵੀ ਮਿਲਿਆ ਹੈ। ਇਸ ’ਚ ਆਪਣੇ ਦਸਤਖ਼ਤ ਕਰਦੇ ਹੋਏ ਉਨ੍ਹਾਂ ਨੇ ਆਪਣੀ ਪਤਨੀ ਤੇ ਬੱਚਿਆਂ ਨੂੰ ਛੱਡ ਜਾਣ ਦਾ ਦੁੱਖ ਜਤਾਉਂਦੇ ਹੋਏ ਲਿਖਿਆ ਹੈ, ਅਨੂ ਅਤੇ ਬੱਚਿਆਂ ਨੂੰ ਛੱਡ ਕੇ ਜਾਣ ਦਾ ਦਿਲ ਨਹੀਂ ਕਰਦਾ ਪਰ ਮੈਨੂੰ ਪਾਪਾ ਬੁਲਾ ਰਹੇ ਹਨ, ਜਾਣਾ ਪਵੇਗਾ।
ਇਹ ਵੀ ਪੜ੍ਹੋ : ਪ੍ਰਸਿੱਧ ਰਾਗੀ ਭਾਈ ਬਲਬੀਰ ਸਿੰਘ ਨਹੀਂ ਰਹੇ
ਦੱਸਿਆ ਜਾ ਰਿਹਾ ਹੈ ਕਿ ਸੁਲਿੰਦਰ ਦੇ ਪਿਤਾ ਦੀ 4 ਸਾਲ ਪਹਿਲਾਂ ਮੌਤ ਹੋ ਗਈ ਸੀ। ਉਸ ਦਾ ਆਪਣੇ ਪਿਤਾ ਨਾਲ ਕਾਫ਼ੀ ਲਗਾਵ ਸੀ। ਐਤਵਾਰ ਨੂੰ ਪੁਲਸ ਨੇ ਲਾਸ਼ ਦਾ ਪੋਸਟਮਾਰਟਮ ਕਰ ਕੇ ਧਾਰਾ 174 ਤਹਿਤ ਮਾਮਲਾ ਦਰਜ ਕਰਦੇ ਹੋਏ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।
ਇਹ ਵੀ ਪੜ੍ਹੋ : 8 ਸੰਸਦ ਮੈਂਬਰਾਂ ਨੂੰ ਰਾਜ ਸਭਾ 'ਚੋਂ ਪੂਰੇ ਸੈਸ਼ਨ ਲਈ ਕੀਤਾ ਗਿਆ ਮੁਅੱਤਲ
ਮ੍ਰਿਤਕ ਪ੍ਰੋਫੈਸਰ ਸੁਰਿੰਦਰ ਕਾਲੀਆ ਮੂਲ ਰੂਪ ’ਚ ਹਿਮਾਚਲ ਸਥਿਤ ਪਿੰਡ ਰਾਜਾ ਦੇ ਤਲਾਬ ਦਾ ਰਹਿਣ ਵਾਲਾ ਸੀ, ਜਿਸਦੇ ਚਲਦੇ ਦੇਰ ਰਾਤ ਉਨ੍ਹਾਂ ਦੇ ਪਿੰਡ ਅੰਤਿਮ ਸੰਸਕਾਰ ਕਰ ਦਿੱਤਾ ਗਿਆ।