ਟੋਰਾਂਟੋ : ਟੋਰਾਂਟੋ ਦੇ ਸਕਾਰਬ੍ਰੋਅ ਇਲਾਕੇ ਵਿਚ ਭਾਰਤੀ ਮੂਲ ਦੇ ਸ਼ਖਸ ਨੇ ਆਪਣੀ ਪਤਨੀ ਦਾ ਕਥਿਤ ਤੌਰ ’ਤੇ ਕਤਲ ਕਰਨ ਮਗਰੋਂ ਖ਼ੁਦਕੁਸ਼ੀ ਕਰ ਲਈ। ਪੁਲਿਸ ਨੇ ਦੱਸਿਆ ਕਿ ਐਮਰਜੰਸੀ ਸਰਵਿਸਿਜ਼ ਨੂੰ ਬ੍ਰਿਮਲੀ ਰੋਡ ਅਤੇ ਮੈਕਨਿਕੌਲ ਐਵੇਨਿਊ ਨੇੜੇ ਜੇਮਜ਼ ਪਾਰਕ ਸਕੁਏਅਰ ਦੇ ਇਕ ਮਕਾਨ ਵਿਚ ਸੱਦਿਆ ਗਿਆ ਸੀ ਜਿਥੇ 50 ਸਾਲ ਦੇ ਅਨੁਰਾਗ ਅਤੇ 46 ਸਾਲ ਦੀ ਡੇਜ਼ੀ ਸਹਿਗਲ ਦੀਆਂ ਲਾਸ਼ਾਂ ਬਰਾਮਦ ਹੋਈਆਂ। ਪੁਲਿਸ ਵੱਲੋਂ ਜਾਰੀ ਬਿਆਨ ਮੁਤਾਬਕ ਡੇਜ਼ੀ ਸਹਿਗਲ ਦੀ ਮੌਤ ਗਰਦਨ ’ਤੇ ਲਗਾਤਾਰ ਵਾਰ ਕੀਤੇ ਜਾਣ ਕਾਰਨ ਹੋਈ। ਡੇਜ਼ੀ ਸਹਿਗਲ ਦੀ ਲਾਸ਼ ਘਰ ਦੇ ਹਾਲਵੇਅ ਵਿਚ ਮਿਲੀ ਜਦਕਿ ਅਨੁਰਾਗ ਦੀ ਲਾਸ਼ ਬੇਸਮੈਂਟ ਵਿਚ ਪਈ ਸੀ।