Friday, November 22, 2024
 

ਰਾਸ਼ਟਰੀ

ਪਾਪਾ ਬੋਲੇ, ਅਸੀਂ ਸਾਰੇ ਇਕੱਠੇ ਮਰਾਂਗੇ ਤੇ ਲਗਾ ਦਿੱਤੀ ਅੱਗ

November 04, 2020 10:29 PM

ਕੋਲਕਾਤਾ : ਬੰਗਾਲ 'ਚ ਸਾਬਕਾ ਵਰਧਮਾਨ ਜ਼ਿਲ੍ਹੇ ਦੇ ਮਿਸਤਰੀਪਾਰਾ ਪਿੰਡ ਵਿਚ ਰੇਲਵੇ ਸੁਰੱਖਿਆ ਬਲ (ਆਰਪੀਐੱਫ) ਦੇ ਇਕ ਜਵਾਨ ਨੇ ਆਪਣੀ ਪਤਨੀ ਅਤੇ ਬੇਟੇ ਸਮੇਤ ਖ਼ੁਦ ਨੂੰ ਅੱਗ ਲਗਾ ਲਈ। ਇਸ ਵਿਚ ਤਿੰਨਾਂ ਦੀ ਮੌਤ ਹੋ ਗਈ, ਜਦਕਿ ਉਸ ਦੀ 11 ਸਾਲ ਦੀ ਬੇਟੀ ਬਚ ਗਈ। ਅੱਗ ਲੱਗਣ ਤੋਂ ਪਹਿਲਾਂ ਉਹ ਭੱਜਣ ਵਿਚ ਕਾਮਯਾਬ ਹੋ ਗਈ ਸੀ।

ਇਹ ਵੀ ਪੜ੍ਹੋ : ਇੱਕ ਕਿਲੋ ਸੋਨੇ ਸਣੇ ਦੋ ਕਾਰ ਸਵਾਰ ਗ੍ਰਿਫ਼ਤਾਰ

ਘਟਨਾ ਦੇ ਪਿੱਛੇ ਦੀ ਵਜ੍ਹਾ ਹਾਲੇ ਤਕ ਸਾਫ਼ ਨਹੀਂ ਹੋ ਸਕੀ ਹੈ। ਲੜਕੀ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੇ ਪਿਤਾ ਸੁਦੇਵ ਚੰਦਰ ਨੇ ਉਸ ਨੂੰ ਮੰਗਲਵਾਰ ਰਾਤ ਲਗਪਗ ਇਕ ਵਜੇ ਜਗਾਇਆ ਅਤੇ ਦੱਸਿਆ ਕਿ ਪਰਿਵਾਰ ਦੇ ਸਾਰੇ ਮੈਂਬਰ ਇਕੱਠੇ ਮਰ ਜਾਣਗੇ। ਇਸ ਤੋਂ ਬਾਅਦ ਪਿਤਾ ਨੇ ਮਾਂ ਰੇਖਾ ਅਤੇ ਭਰਾ ਸਨੇਹਨਸ਼ੂ ਸਮੇਤ ਸਾਰਿਆਂ 'ਤੇ ਮਿੱਟੀ ਦਾ ਤੇਲ ਪਾ ਦਿੱਤਾ ਅਤੇ ਅੱਗ ਲਗਾ ਦਿੱਤੀ।

ਇਹ ਵੀ ਪੜ੍ਹੋ : ਅਰਨਬ ਗੋਸਵਾਮੀ 14 ਦਿਨ ਦੀ ਨਿਆਂਇਕ ਹਿਰਾਸਤ 'ਚ

ਉਸ ਨੇ ਕਿਸੇ ਤਰ੍ਹਾਂ ਆਪਣੀ ਜਾਨ ਬਚਾਈ ਅਤੇ ਉਥੋਂ ਭੱਜ ਗਈ। ਇਸ ਤੋਂ ਬਾਅਦ ਆਪਣੇ ਇਕ ਰਿਸ਼ਤੇਦਾਰ ਨੂੰ ਸੂਚਨਾ ਦਿੱਤੀ। ਜ਼ਿਲ੍ਹੇ ਦੇ ਵਧੀਕ ਪੁਲਿਸ ਸੁਪਰਡੈਂਟ (ਦਿਹਾਤੀ) ਧਰੁਬਾ ਦਾਸ ਨੇ ਰਿਸ਼ਤੇਦਾਰਾਂ ਤੇ ਗੁਆਂਢੀਆਂ ਤੋਂ ਮਾਮਲੇ ਨੂੰ ਲੈ ਕੇ ਪੁੱਛਗਿੱਛ ਕੀਤੀ।

 

Have something to say? Post your comment

 
 
 
 
 
Subscribe