Friday, November 22, 2024
 

ਪੰਜਾਬ

ਠੇਕੇਦਾਰ ਨੇ ਸੁੱਤੇ ਪਏ ਬੱਚਿਆਂ ਤੇ ਪਤਨੀ ਨੂੰ ਗੋਲ਼ੀਆਂ ਮਾਰਨ ਤੋਂ ਬਾਅਦ ਖ਼ੁਦ ਨੂੰ ਵੀ ਮਾਰੀ ਗੋਲ਼ੀ

February 06, 2021 10:37 AM

ਫ਼ਰੀਦਕੋਟ : ਫ਼ਰੀਦਕੋਟ ਦੇ ਨਾਰਾਇਣ ਨਗਰ ਵਿਖੇ ਅੱਜ ਸਵੇਰੇ ਦਿਲ ਦਹਿਲਾਉਣ ਵਾਲੀ ਘਟਨਾ ਵਾਪਰੀ। ਘਟਨਾ ਸਵੇਰੇ ਕਰੀਬ 5 ਵਜੇ ਦੀ ਦੱਸੀ ਜਾ ਰਹੀ ਹੈ। ਇਕ ਵਿਅਕਤੀ ਨੇ ਆਪਣੀ ਪਤਨੀ ਤੇ ਦੋ ਬੱਚਿਆਂ ਨੂੰ ਗੋਲ਼ੀ ਮਾਰਨ ਤੋਂ ਬਾਅਦ ਖ਼ੁਦ ਨੂੰ ਗੋਲ਼ੀ ਮਾਰ ਕੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ।
ਜਾਣਕਾਰੀ ਮੁਤਾਬਿਕ ਕਰੀਬ 37 ਸਾਲ ਦੇ ਕਰਨ ਕਟਾਰੀਆ ਪੁੱਤਰ ਸਤੀਸ਼ ਕੁਮਾਰ ਕਟਾਰੀਆ ਨੇ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਆਪਣੀ ਤਿੰਨ ਸਾਲ ਦੀ ਬੇਟੀ ਤੇ ਛੇ ਸਾਲ ਦੇ ਬੇਟੇ 'ਤੇ ਗੋਲ਼ੀ ਚਲਾਉਣ ਉਪਰੰਤ ਪਤਨੀ ਨੂੰ ਗੋਲ਼ੀ ਮਾਰੀ ਤੇ ਫਿਰ ਖ਼ੁਦ ਨੂੰ ਗੋਲੀ ਮਾਰ ਲਈ। ਸਿੱਟੇ ਵਜੋਂ ਤਿੰਨ ਸਾਲਾ ਕੁੜੀ ਤੇ ਛੇ ਸਾਲ ਮੁੰਡੇ ਦੀ ਮੌਤ ਹੋ ਗਈ ਹੈ। ਪਤਨੀ ਗੰਭੀਰ ਹਾਲਤ 'ਚ ਹਸਪਤਾਲ 'ਚ ਦਾਖਲ ਹੈ। ਕਰਨ ਕਟਾਰੀਆ ਦੀ ਹਾਲਤ ਵੀ ਗੰਭਾਰੀ ਹੋਣ ਕਾਰਨ ਡਾਕਟਰਾਂ ਨੇ ਉਸ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਹੈ। ਪਤਾ ਲੱਗਿਆ ਹੈ ਕਿ ਕਰਨ ਕਟਾਰੀਆ ਨਗਰ ਕੌਂਸਲ 'ਚ ਬਿਜਲੀ ਠੇਕੇਦਾਰ ਦਾ ਕੰਮ ਕਰਦਾ ਹੈ। ਪੁਲਿਸ ਫਿਲਹਾਲ ਮਾਮਲੇ ਦੀ ਜਾਂਚ ਵਿਚ ਜੁਟੀ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਸਮੇਂ ਘਟਨਾ ਵਾਪਰੀ ਦੋਵੇਂ ਬੱਚੇ ਤੇ ਪਤਨੀ ਬੈੱਡ 'ਤੇ ਸੌਂ ਰਹੇ ਸਨ।

 

Have something to say? Post your comment

 
 
 
 
 
Subscribe