ਆਪ ਸਰਕਾਰ ਨੇ ਦਿੱਲੀ ਹਾਈ ਕੋਰਟ ਨੂੰ ਵੀਰਵਾਰ ਨੂੰ ਦੱਸਿਆ ਕਿ ਉਹ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਰਾਸ਼ਟਰੀ ਰਾਜਧਾਨੀ 'ਚ ਰਾਤ 'ਚ ਕਰਫਿਊ ਲਗਾਉਣ ਦੇ ਸੰਬੰਧ 'ਚ ਤਿੰਨ ਤੋਂ ਚਾਰ ਦਿਨ 'ਚ ਫੈਸਲਾ ਕਰ ਸਕਦੀ ਹੈ ਪਰ ਅਜੇ ਤੱਕ ਅਜਿਹਾ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ। ਹੁਣ ਕੋਰਟ ਨੇ ਸਰਕਾਰ ਦੇ ਜਵਾਬ 'ਤੇ ਕਿਹਾ ਕਿ, ਜੋ ਵੀ ਸੋਚਣਾ ਹੈ ਉਸ ਨੂੰ ਬਿਨਾਂ ਸਮਾਂ ਗੁਆਏ ਸੋਚ ਸਮਝ ਕੇ ਇੱਕ ਫੈਸਲਾ ਲੈ ਲੈਣਾ ਚਾਹੀਦਾ ਹੈ। ਨਾਈਟ ਕਰਫਿਊ ਲਗਾਉਣ ਦਾ ਇਹੀ ਸਹੀ ਸਮਾਂ ਹੈ।