ਮੰਡੀ : ਹਿਮਾਚਲ ਪ੍ਰਦੇਸ਼ ਦੇ ਮੰਡੀ ਵਿਚ ਚਾਰ ਨੌਜਵਾਨਾਂ ਦੇ ਵੱਲੋਂ ਸ਼ਰਾਬ ਨਾਲ ਰੱਜਣ ਤੋਂ ਬਾਅਦ ਤਿੰਨ ਲੋਕਾਂ ਨੇ ਫੇਸਬੁਕ ਦੇ ਲਾਈਵ ਹੋ ਕੇ ਕਰੋਨਾ ਵਾਇਰਸ ਦੀ ਮੌਤ ਦੀ ਝੂਠੀ ਅਫਵਾਹ ਫੈਲਾਈ ਗਈ ਅਤੇ ਨਾਲ ਹੀ ਆਨਲਾਈਨ ਦੇਖ ਰਹੇ ਯੂਜਰਾਂ ਨੂੰ ਗਾਲਾਂ ਵੀ ਕੱਢੀਆਂ। ਇਸ ਘਟਨਾ ਤੋਂ ਬਾਅਦ ਪੁਲਿਸ ਦੇ ਵੱਲੋਂ ਚਾਰਾ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ਼ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸ ਦੱਈਏ ਕਿ ਪਧਰ ਥਾਣੇ ਦੇ ਤਹਿਤ ਆਉਂਣ ਵਾਲੇ ਇਕ ਪਿੰਡ ਵਿਚ ਚਾਰਾ ਨੌਜਵਾਨਾਂ ਵੱਲੋਂ ਪਹਿਲਾਂ ਖੁੱਲੇ ਅਸਮਾਨ ਨੀਚੇ ਜੰਮ ਕੇ ਦਾਰੂ ਪੀਤੀ ਗਈ। ਸ਼ਰਾਬ ਪੀਣ ਤੋਂ ਬਾਅਦ ਉਨ੍ਹਾਂ ਫੇਸਬੁਕ ਦੇ ਲਾਈਵ ਹੋਣ ਦਾ ਪਲਾਨ ਬਣਾਇਆ। ਇਹ ਲਾਈਵ ਸੋਨੂੰ ਠਾਕੁਰ ਦੀ ਫੇਸਬੁਕ ਪ੍ਰੋਫਾਈਲ ਤੋਂ ਕੀਤਾ ਗਿਆ। ਸੋਨੂੰ ਨੇ ਫੇਸਬੁਕ ਤੇ ਲਾਈਵ ਆ ਕੇ ਕਿਹਾ ਕਿ ਉਨ੍ਹਾਂ ਦੇ ਇਲਾਕੇ ਵਿਚ ਤਿੰਨ ਲੋਕਾਂ ਦੀ ਕਰੋਨਾ ਵਾਇਰਸ ਦੇ ਕਾਰਨ ਮੌਤ ਹੋ ਗਈ ਹੈ ਅਤੇ ਸਾਰੇ ਇਸ ਗੱਲ ਨੂੰ ਲੁਕਾਉਂਣ ਵਿਚ ਲੱਗੇ ਹੋਏ ਹਨ। ਉੱਥੇ ਹੀ ਇਸ ਲਾਈਵ ਵਿਚ ਪਿੰਡ ਦਾ ਇਕ ਹੋਰ ਵਿਅਕਤੀ ਦੇਵਰਾਜ ਨਜ਼ਰ ਆ ਰਿਹਾ ਹੈ। ਜਿਸ ਨੇ ਲਾਈਵ ਦੇਖਣ ਵਾਲਿਆਂ ਨੂੰ ਜੰਮ ਕੇ ਗਾਲਾਂ ਕੱਡੀਆਂ। ਇਨ੍ਹਾਂ ਨਾਲ ਹੀ ਬਿੱਕੂ ਅਤੇ ਜੀਤੂ ਨਾਮ ਦੇ ਦੋ ਨੌਜਵਾਨਾਂ ਦੀ ਪੁਲਿਸ ਨੇ ਪਛਾਣ ਕੀਤੀ ਹੈ। ਜਿਨ੍ਹਾਂ ਦੀ ਅਵਾਜ ਉਸ ਵੀਡੀਓ ਵਿਚ ਸੁਣਾਈ ਦੇ ਰਹੀ ਹੈ। ਇਨ੍ਹਾਂ ਚਾਰੇ ਨੌਜਵਾਨਾਂ ਵੱਲੋਂ ਸ਼ਰਾਬ ਪੀ ਕੇ ਫੇਸਬੁਕ ਦੇ ਅਫਵਾਹ ਫੈਲਾਉਂਣ ਦੇ ਮਾਮਲੇ ਤੇ ਡੀਐੱਸਪੀ ਮਦਨਕਾਂਤ ਸ਼ਰਮਾਂ ਨੇ ਕਿਹਾ ਕਿ ਇਸ ਇਲਾਕੇ ਵਿਚ ਕਰੋਨਾ ਵਾਇਰਸ ਨਾਲ ਮੌਤਾਂ ਦੀ ਗੱਲ ਅਫਵਾਹ ਹੈ। ਪੁਲਿਸ ਨੇ ਇਸ ਮਾਮਲੇ ਬਾਰੇ ਬਕਾਇਦਾ ਜਾਂਚ-ਪੜਤਾਲ ਵੀ ਕੀਤੀ ਹੈ। ਜਿਸ ਵਿਚ ਵਿਚ ਪਤਾ ਲੱਗਾ ਹੈ ਕਿ ਉੱਥੇ ਕੋਈ ਵੀ ਵਿਅਕਤੀ ਕਰੋਨਾ ਤੋਂ ਪ੍ਰਭਾਵਿਤ ਨਹੀਂ ਹੈ ਅਤੇ ਨਾਂ ਹੀ ਕਿਸੇ ਦੀ ਇਸ ਵਾਇਰਸ ਨਾਲ ਮੌਤ ਹੋਈ ਹੈ। ਉਨ੍ਹਾਂ ਦੱਸਿਆ ਕਿ ਚਾਰਾਂ ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 188, 269, 34 ਅਤੇ ਆਪਦਾ ਪ੍ਰਬੰਧਨ ਦੀ ਧਾਰਾ 51 ਤਹਿਤ ਕੇਸ ਦਰਜ ਕਰਕੇ ਕਾਰਵਾਈ ਆਰੰਭ ਦਿੱਤੀ ਗਈ ਹੈ। ਡੀਐਸਪੀ ਮਦਨ ਕਾਂਤ ਸ਼ਰਮਾ ਨੇ ਲੋਕਾਂ ਨੂੰ ਅਫਵਾਹਾਂ ਨਾ ਫੈਲਾਉਣ ਦੀ ਅਪੀਲ ਕੀਤੀ ਹੈ ਅਤੇ ਚੇਤਾਵਨੀ ਦਿੱਤੀ ਹੈ ਕਿ ਜੋ ਵੀ ਅਜਿਹਾ ਕਰਦਾ ਹੈ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।