Friday, November 22, 2024
 

ਹਰਿਆਣਾ

ਚੋਣਵੇਂ ਮਾਰਗਾਂ 'ਤੇ ਸ਼ੁਰੂ ਹੋ ਰਹੀ ਬੱਸ ਸੇਵਾ ਸਬੰਧੀ ਹਦਾਇਤਾਂ ਜਾਰੀ

May 14, 2020 07:03 PM

ਚੰਡੀਗੜ : ਹਰਿਆਣਾ ਵਿਚ 15 ਮਈ ਤੋਂ ਚੋਣਵੇਂ ਮਾਰਗਾਂ 'ਤੇ ਸ਼ੁਰੂ ਹੋ ਰਹੀ ਬੱਸ ਸੇਵਾ ਰਾਹੀਂ ਯਾਤਰਾ ਦੇ ਲਈ ਸਿਰਫ ਕੰਨਫਰਮ ਬੁਕਿੰਗ ਵਾਲੇ ਯਾਤਰੀਆਂ ਨੂੰ ਹੀ ਬੱਸ ਅੱਡੇ ਵਿਚ ਪ੍ਰਵੇਸ਼ ਦੀ ਮੰਜੂਰੀ ਹੋਵੇਗੀਬੱਸਾਂ ਵਿਚ ਯਾਤਰਾ ਕਰਨ ਲਈ ਸਿਰਫ ਆਨਲਾਇਨ ਪੋਰਟਲ http://hartrans.gov.in ਰਾਹੀਂ ਹੀ ਬੁਕਿੰਗ ਕੀਤੀ ਜਾ ਸਕੇਗੀਯਾਤਰਾ ਲਈ ਮਾਰਗਾਂ ਦਾ ਵੇਰਵਾ ਅਤੇ ਕਿਰਾਏ ਨਾਲ ਸਬੰਧਿਤ ਜਾਣਕਾਰੀ ਵੀ ਵੈਬਸਾਇਟ 'ਤੇ ਉਪਲਬਧ ਕਰਵਾਈ ਗਈ ਹੈਰਾਜ ਦੇ ਟ੍ਰਾਂਸਪੋਰਟ ਮੰਤਰੀ ਸ੍ਰੀ ਮੂਲਚੰਦ ਸ਼ਰਮਾ ਨੇ ਦਸਿਆ ਕਿ ਸਰਕਾਰ ਨੇ ਲੋਕਾਂ ਦੀ ਸਹੂਲਤ ਲਈ ਜਰੂਰੀ ਉਪਾਆਂ ਦੇ ਨਾਲ 15 ਮਈ, 2020 ਤੋਂ ਕੁੱਝ ਚੋਣਵੇਂ ਮਾਰਗਾਂ 'ਤੇ ਬੱਸ ਸੇਵਾ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈਉਨਾਂ ਨੇ ਦਸਿਆ ਕਿ ਸ਼ੁਰੂ ਵਿਚ ਸਿਰਫ 10 ਜਿਲਿਆਂ : ਅੰਬਾਲਾ,  ਭਿਵਾਨੀ,  ਹਿਸਾਰ,  ਕੈਥਲ,  ਰਨਾਲ,  ਨਾਰਨੌਲ,  ਪੰਚਕੂਲਾ,  ਰਿਵਾੜੀ,  ਰੋਹਤਕ ਅਤੇ ਸਿਰਸਾ ਤੋਂ ਹੀ ਬੱਸਾਂ ਚਲਾਈਆਂ ਜਾਣਗੀਆਂਇਸ ਦੇ ਲਈ ਸੂਬੇ ਦੇ ਸਾਰੇ ਡਿਪੋ ਮਹਾਪ੍ਰਬੰਧਕਾਂ ਨੂੰ ਜਰੂਰੀ ਨਿਰਦੇਸ਼ ਦਿੱਤੇ ਗਏ ਹਨ ਅਤੇ ਸੁਰੱਖਿਆ ਸਬੰਧੀ ਨਿਰਦੇਸ਼ਾਂ ਦੀ ਪਾਲਣਾ ਯਕੀਨੀ ਕਰਵਾਉਣ ਸਬੰਧਿਤ ਡਿਪੋ ਮਹਾਪ੍ਰਬੰਧਕ ਦੀ ਜਿਮੇਵਾਰੀ ਹੋਵੇਗੀਉਨਾਂ ਨੇ ਦਸਿਆ ਕਿ ਇਸ ਦੌਰਾਨ ਸੋਸ਼ਲ ਡਿਸਟੈਂਸਿੰਗ ਦਾ ਖਾਸ ਖਿਆਲ ਰੱਖਦੇ ਹੋਏ ਹਰੇਕ ਬੱਸ ਵਿਚ ਵੱਧ ਤੋਂ ਵੱਧ 30 ਯਾਤਰੀਆਂ ਨੂੰ ਹੀ ਬਿਠਾਇਆ ਜਾਵੇਗਾਨਿਰਧਾਰਿਤ ਬੱਸ ਅੱਡੇ ਵਿਚ ਪ੍ਰਵੇਸ਼ ਤੋਂ ਪਹਿਲਾਂ ਯਾਤਰੀਆਂ ਦੀ ਥਰਮਲ ਸਕ੍ਰੀਨਿੰਗ ਕੀਤੀ ਜਾਵੇਗੀ ਅਤੇ ਹਰ ਯਾਤਰੀ ਲਈ ਮਾਸਕ ਪਹਿਨਣਾ ਜਰੂਰੀ ਹੋਵੇਗਾਬਿਨਾ ਮਾਸਕ ਪਹਿਨੇ ਯਾਤਰੀ ਨੁੰ ਬੱਸ ਵਿਚ ਪ੍ਰਵੇਸ਼ ਦੀ ਮੰਜੂਰੀ ਨਹੀਂ ਦਿੱਤੀ ਜਾਵੇਗੀਸ੍ਰੀ ਮੂਲਚੰਦ ਸ਼ਰਮਾ ਨੇ ਦਸਿਆ ਕਿ ਰਾਜ ਟ੍ਰਾਂਸਪੋਰਟ ਦੀ ਬੱਸਾਂ ਫਿਲਹਾਲ ਹਰਿਆਣਾ ਤੋਂ ਬਾਹਰ ਅਤੇ ਕੋਰੋਨਾ ਵਾਇਰਸ ਤੋਂ ਬਹੁਤ ਵੱਧ ਪ੍ਰਭਾਵਿਤ ਖੇਤਰਾਂ ਵਿਚ ਸ਼ੁਰੂ ਨਹੀਂ ਕੀਤੀਆਂ ਜਾਣਗੀਆਂ| ਬੱਸਾਂ ਦਾ ਪਰਿਚਾਲਨ ਹਰਿਆਣਾ ਰਾਜ ਟ੍ਰਾਂਸਪੋਰਟ ਦੇ ਬੱਸ ਅੱਡਿਆਂ ਤੋਂ ਨਿਰਧਾਰਿਤ ਬੱਸ ਅੱਡਿਆਂ ਤਕ ਹੀ ਕੀਤਾ ਜਾਵੇਗਾ ਅਤੇ ਰਸਤੇ ਵਿਚ ਪੈਣ ਵਾਲੇ ਸਟੇਸ਼ਨ ਤੋਂ ਕਿਸੇ ਵੀ ਯਾਤਰੀ ਨੂੰ ਬੱਸ ਵਿਚ ਚੜਨ ਜਾਂ ਉਤਰਣ ਦੀ ਮੰਜੂਰੀ ਨਹੀਂ ਹੋਵੇਗੀਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਜਿਲਿਆਂ ਤੋਂ ਗੁਜਰਣ ਵਾਲੀ ਬੱਸਾਂ ਬਾਈਪਾਸ ਜਾਂ ਫਲਾਈਓਵਰ ਤੋਂ ਗੁਰਣਗੀਆਂਉਨਾਂ ਨੇ ਦਸਿਆ ਕਿ ਜੇਕਰ ਕਿਸੇ ਕਾਰਣ ਵਜੋ ਕਿਸੇ ਮਾਰਗ 'ਤੇ ਬੱਸ ਪਰਿਚਾਲਨ ਸੰਭਵ ਨਹੀਂ ਹੋਵੇਗਾ ਤਾਂ ਰਵਾਨਗੀ ਦੇ ਸਮੇਂ ਤੋਂ ਦੋ ਘੰਟੇ ਪਹਿਲਾਂ ਸੂਚਨਾ ਦੇ ਨਾਲ ਬੱਸ ਪਰਿਚਾਲਨ ਰੱਦ ਕਰ ਦਿੱਤਾ ਜਾਵੇਗਾਅਜਿਹੀ ਸਥਿਤੀ ਵਿਚ ਯਾਤਰੀ ਵੱਲੋਂ ਦਿੱਤਾ ਗਿਆ ਕਿਰਾਇਆ ਵਾਪਸ ਕਰ ਦਿੱਤਾ ਜਾਵੇਗਾ|

 

Have something to say? Post your comment

 
 
 
 
 
Subscribe