ਓਰੂਵਾਥਿਲਕੋਟਾ : ਕੇਰਲਾ ਵਿਚ ਪ੍ਰਵਾਸੀ ਮਜ਼ਦੂਰਾਂ ਵਲੋਂ ਥਾਂ ਥਾਂ ਮੰਗ ਕੀਤੀ ਜਾ ਰਹੀ ਹੈ ਕਿ ਸਾਨੂੰ ਘਰ ਭੇਜਿਆ ਜਾਵੇ, ਇਸ ਕੰਮ ਵਿਚ ਦੇਰੀ ਕਾਰਨ ਗੁੱਸੇ ਵਿਚ ਆਏ ਮਜ਼ਦੂਰਾਂ ਨੇ ਪੁਲਿਸ 'ਤੇ ਪਥਰਾਵ ਕਰ ਦਿਤਾ ਤੇ ਦੋ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਐਤਵਾਰ ਦੀ ਹੈ ਜਦੋਂ ਕੁੱਝ ਪੁਲਿਸ ਮੁਲਾਜ਼ਮ ਪ੍ਰਵਾਸੀ ਮਜ਼ਦੂਰਾਂ ਨੂੰ ਸ਼ਾਂਤ ਕਰਵਾ ਰਹੇ ਸਨ। ਦਰਅਸਲ, ਇਹ ਲੋਕ ਘਰ ਵਾਪਸੀ ਨੂੰ ਲੈ ਕੇ ਵਿਵਸਥਾ ਦੀ ਮੰਗ ਕਰ ਰਹੇ ਸਨ। ਇਸ ਦੌਰਾਨ ਜਦੋਂ ਪੁਲਿਸ ਉਨ•ਾਂ ਨੂੰ ਸਮਝਾਉਣ ਲੱਗੀ ਤਾਂ ਉਨ•ਾਂ ਨੇ ਕਥਿਤ ਤੌਰ 'ਤੇ ਪੁਲਿਸ ਮੁਲਾਜ਼ਮਾਂ 'ਤੇ ਪੱਥਰ ਸੁੱਟਣੇ ਸ਼ੁਰੂ ਕਰ ਦਿੱਤੇ।
ਪੁਲਿਸ ਨੇ ਦੱਸਿਆ, ਕਰੀਬ 700 ਪ੍ਰਵਾਸੀ ਮਜ਼ਦੂਰ ਓਰੂਵਾਥਿਲਕੋਟਾ 'ਚ ਘਰ ਵਾਪਸੀ ਦੀ ਵਿਵਸਥਾ ਨੂੰ ਲੈ ਕੇ ਇਕੱਠੇ ਹੋਏ ਸਨ। ਜਦੋਂ ਪੁਲਿਸ ਉਨ•ਾਂ ਨੂੰ ਸ਼ਾਂਤ ਕਰ ਕੇ ਸਮਝਾਉਣ ਲੱਗੀ ਤਾਂ ਇਨ•ਾਂ ਨੇ ਪੱਥਰ ਸੁੱਟਣੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ। ਇਸ ਤੋਂ ਬਾਅਦ ਵੱਡੀ ਗਿਣਤੀ 'ਚ ਪੁਲਿਸ ਬਲ ਪਹੁੰਚਿਆ ਤੇ ਹਾਲਾਤ ਨੂੰ ਕਾਬੂ 'ਚ ਕੀਤਾ। ਪੁਲਿਸ ਨੇ ਮਜ਼ਦੂਰਾਂ ਨਾਲ ਗੱਲ ਕਰ ਕੇ ਭਰੋਸਾ ਦਿਵਾਇਆ ਕਿ ਉਨ•ਾਂ ਦੀ ਮੰਗ 'ਤੇ ਵਿਚਾਰ ਕੀਤਾ ਜਾਵੇਗਾ।