ਮੁੰਬਈ : ਦੇਸ਼ ਦੀ ਮਸ਼ਹੂਰ ਮਿਊਜ਼ਿਕ ਕੰਪਨੀ ਟੀ-ਸੀਰੀਜ਼ ਦੇ ਦਫ਼ਤਰ ਵਿੱਚ ਕੋਰੋਨਾ ਵਾਇਰਸ ਦਾ ਇੱਕ ਕੇਸ ਮਿਲਣ ਮਗਰੋਂ ਤੜਥੱਲੀ ਮੱਚ ਗਈ ਹੈ। ਮੁੰਬਈ ਮਿਉਂਸਿਪਲ ਕਾਰਪੋਰੇਸ਼ਨ ਨੇ ਚੌਕਸੀ ਵਰਤਦਿਆਂ ਪੂਰੀ ਬਿਲਡਿੰਗ ਨੂੰ ਸੀਲ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਬਿਲਡਿੰਗ ਦਾ ਇਕ ਕੇਅਰ ਟੇਕਰ ਕੋਰੋਨਾ ਪੌਜ਼ਟਿਵ ਮਿਲਿਆ ਹੈ। ਇਹ ਮਾਮਲਾ ਟੀ ਸੀਰੀਜ਼ ਦੇ ਮੁੰਬਈ ਸਥਿਤ ਅੰਧੇਰੀ ਇਲਾਕੇ ਦੇ ਦਫ਼ਤਰ ਦਾ ਹੈ ਜਾਣਕਾਰੀ ਅਨੁਸਾਰ 15 ਮਾਰਚ ਤੋਂ ਦਫ਼ਤਰ ਦਾ ਕੰਮਕਾਜ ਬੰਦ ਕਰ ਦਿੱਤਾ ਗਿਆ ਸੀ ਪਰ ਕੁੱਝ ਕਰਮਚਾਰੀ ਆਪਣੇ ਘਰ ਵਾਪਸ ਨਹੀਂ ਜਾ ਸਕੇ ਸਨ।ਇਸ ਦੇ ਮੱਦੇਨਜ਼ਰ ਦਫ਼ਤਰ ਵਿਚ ਕਿ ਇਨ੍ਹਾਂ ਕਰਮਚਾਰੀਆਂ ਦੇ ਰਹਿਣ ਅਤੇ ਖਾਣ ਦਾ ਪ੍ਰਬੰਧ ਕੀਤਾ ਗਿਆ ਸੀ ਪਰ ਇਹ ਮਾਮਲਾ ਮਿਲਣ ਮਗਰੋਂ ਬਾਕੀ ਸਾਰੇ ਕਰਮਚਾਰੀਆਂ ਦੇ ਟੈਸਟ ਵੀ ਕਰਵਾਏ ਗਏ ਹਨ ਜਿਨ੍ਹਾਂ ਦੀ ਰਿਪੋਰਟ ਅਜੇ ਆਉਣੀ ਬਾਕੀ ਹੈ।