ਡਲਹੌਜ਼ੀ : ਕੋਰੋਨਾ ਮਹਾਮਾਰੀ ਦੌਰਾਨ ਇਕਾਂਤਵਾਸ ਦੇ ਨਿਯਮਾਂ ਦੀ ਉਲੰਘਣਾ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ। ਅਜਿਹਾ ਹੀ ਇਕ ਮਾਮਲਾ ਪੁਲਿਸ ਥਾਣਾ ਡਲਹੌਜ਼ੀ ਅਧੀਨ ਆਉਂਦੇ ਬਨੀਖੇਤ ਇਲਾਕੇ ਵਿਚ ਆਇਆ ਹੈ ਜਥੇ ਇਸ ਦਾ ਖੁਲਾਸਾ ਫਰਾਰ ਵਿਅਕਤੀ ਦੀ ਪਤਨੀ ਵੱਲੋਂ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਜੂਆ ਖੇਡ ਦੀਆਂ ਅੱਧੀ ਦਰਜਨ ਔਰਤਾਂ ਕਾਬੂ
ਜ਼ਿਕਰਯੋਗ ਹੈ ਕਿ ਰਮੇਸ਼ ਕੁਮਾਰ ਨਾਂ ਦਾ ਵਿਅਕਤੀ ਕਰੀਬ ਇੱਕ ਹਫਤਾ ਪਹਿਲਾਂ ਪਠਾਨਕੋਟ ਤੋਂ ਜ਼ਿਲ੍ਹਾ ਚੰਬਾ ਪਹੁੰਚਿਆ ਸੀ ਜਿਥੇ ਪ੍ਰਸ਼ਾਸਨ ਨੇ ਉਸਨੂੰ ਇਕਾਂਤਵਾਸ ਕਰ ਦਿੱਤਾ ਸੀ। 7 ਮਈ ਤੋਂ ਬਾਅਦ ਉਹ ਇੱਥੇ ਕੁਆਰਨਟੀਨ ਸੈਂਟਰ ਵਿਚ ਰਹਿ ਰਿਹਾ ਸੀ ਪਰ ਸੋਮਵਾਰ ਰਾਤ ਨੂੰ ਚਕਮਾ ਦੇ ਕੇ ਉਹ ਉੱਥੋਂ ਫਰਾਰ ਹੋਣ ਵਿੱਚ ਸਫਲ ਹੋ ਗਿਆ। ਘਰ ਪਹੁੰਚਣ ਤੇ ਜਦੋਂ ਪਤਨੀ ਨੂੰ ਪਤਾ ਲੱਗਿਆ ਤਾਂ ਉਸ ਨੇ ਇਸ ਸਬੰਧੀ ਜਾਣਕਾਰੀ ਬਨੀਖੇਤ ਦੀ ਪੁਲਿਸ ਚੌਕੀ ਵਿੱਚ ਦਿੱਤੀ। ਜਾਣਕਾਰੀ ਮਿਲਦਿਆਂ ਹੀ ਪੁਲਿਸ ਨੇ ਉਸ ਨੂੰ ਦੁਬਾਰਾ ਇਕਾਂਤਵਾਸ ਕੇਂਦਰ ਪਹੁੰਚਾ ਦਿੱਤਾ ਹੈ। ਡੀ ਐਸ ਪੀ ਡਲਹੌਜ਼ੀ ਰੋਹਿਨ ਡੋਗਰਾ ਨੇ ਦੱਸਿਆ ਕਿ ਉਕਤ ਵਿਅਕਤੀ ਨੂੰ ਮੁੜ ਇਕਾਂਤਵਾਸ ਕਰਨ ਦੇ ਨਾਲ-ਨਾਲ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।