ਆਸਟਰੇਲੀਆ : ਦੱਖਣੀ ਅਫਰੀਕੀ ਦੇ ਤਜ਼ਰਬੇਕਾਰ ਕ੍ਰਿਕਟਰ ਫਾਫ ਡੂਪਲੇਸਿਸ ਨੇ ਟੀ-20 ਵਰਲਡ ਕੱਪ ਨੂੰ ਤੈਅ ਸਮੇਂ 'ਤੇ ਕਰਾਉਣ ਲਈ ਖਿਡਾਰੀਆਂ ਨੂੰ ਆਈਸੋਲੇਸ਼ਨ ਵਿਚ ਰੱਖਣ ਦਾ ਸੁਝਾਅ ਦਿੱਤਾ ਹੈ।ਟੀ-20 ਵਰਲਡ ਕੱਪ ਦਾ ਆਯੋਜਨ ਇਸ ਸਾਲ ਅਕਤੂਬਰ-ਨਵੰਬਰ ਵਿਚ ਆਸਟਰੇਲੀਆ ਵਿਚ ਹੋਣਾ ਹੈ ਪਰ ਕੋਰੋਨਾ ਮਹਾਮਾਰੀ ਕਾਰਨ ਇਸ ਦੇ ਆਯੋਜਨ 'ਤੇ ਖਤਰੇ ਦੇ ਬੱਦਲ ਮੰਡਰਾ ਰਹੇ ਹਨ। ਡੁਪਲੇਸਿਸ ਨੇ ਸੁਝਾਅ ਦਿੱਤਾ ਹੈ ਕਿ ਟੀ-20 ਵਰਲਡ ਕੱਪ ਤੋਂ ਪਹਿਲਾਂ ਖਿਡਾਰੀਆਂ ਨੂੰ 2 ਹਫਤੇ ਤਕ ਆਈਸੋਲੇਸ਼ਨ ਵਿਚ ਰੱਖਿਆ ਜਾਵੇ ਅਤੇ ਫਿਰ ਵਰਲਡ ਕੱਪ ਖਤਮ ਹੋਣ ਤੋਂ ਬਾਅਦ ਉਸ ਨੂੰ 2 ਹਫਤੇ ਤਕ ਆਈਸੋਲੇਸ਼ਨ ਵਿਚ ਰੱਖਿਆ ਜਾਵੇ। ਡੂਪਲੇਸਿਸ ਨੇ ਬੰਗਲਾਦੇਸ਼ ਦੇ ਬੱਲੇਬਾਜ਼ ਤਮੀਮ ਇਕਬਾਲ ਨਾਲ ਫੇਸਬੁੱਕ 'ਤੇ ਲਾਈਵ ਚੈਟ ਦੌਰਾਨ ਕਿਹਾ ਕਿ ਮੈਨੂੰ ਯਕੀਨ ਨਹੀਂ ਹੈ। ਇਹ ਪੜਨਾ ਕਿ ਟ੍ਰੈਵਲ ਬਹੁਤ ਸਾਰੇ ਦੇਸ਼ਾਂ ਦੇ ਲਈ ਇਕ ਮੁੱਦਾ ਬਣਨ ਜਾ ਰਿਹਾ ਹੈ ਅਤੇ ਉਹ ਦਸੰਬਰ ਜਾਂ ਜਨਵਰੀ ਦੇ ਬਾਰੇ ਵਿਚ ਗੱਲ ਕਰ ਰਹੇ ਹਨ। ਉਸ ਨੇ ਕਿਹਾ ਕਿ ਭਾਂਵੇ ਹੀ ਆਸਟਰੇਲੀਆ ਹੋਰ ਦੇਸ਼ਾਂ ਦੀ ਤਰ•ਾਂ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਨਾ ਹੋਵੇ ਪਰ ਬੰਗਲਾਦੇਸ਼, ਦੱਖਣੀ ਅਫਰੀਕਾ ਜਾਂ ਭਾਰਤ ਦੇ ਲੋਕ ਜਿੱਥੇ ਜ਼ਿਆਦਾ ਹਨ, ਜ਼ਾਹਰ ਹੈ ਕਿ ਉਨ•ਾਂ ਦੇ ਲਈ ਸਿਹਤ ਜੋਖਮ ਦੀ ਤਰ•ਾਂ ਹੈ। ਅਫਰੀਕਾ ਦੇ ਸਾਬਕਾ ਕਪਤਾਨ ਨੇ ਕਿਹਾ ਕਿ ਜੇਕਰ ਤੁਹਾਨੂੰ ਟੂਰਨਾਮੈਂਟ ਖੇਡਣਾ ਹੈ ਤਾਂ ਤੁਹਾਨੂੰ ਸ਼ੁਰੂ ਹੋਣ ਤੋਂ 2 ਹਫਤੇ ਪਹਿਲਾਂ ਆਈਸੋਲੇਸ਼ਨ ਵਿਚ ਜਾ ਸਕਦੇ ਹੋ ਅਤੇ ਫਿਰ ਟੂਰਨਾਮੈਂਟ ਖੇਡ ਸਕਦੇ ਹੋ ਅਤੇ ਫਿਰ ਟੂਰਨਾਮੈਂਟ ਤੋਂ ਬਾਅਦ 2 ਹਫਤਿਆਂ ਲਈ ਆਈਸੋਲੇਸ਼ਨ ਵਿਚ ਰਹਿ ਸਕਦੇ ਹੋ। ਮੈਨੂੰ ਨਹੀਂ ਪਤਾ ਕਿ ਦੱਖਣੀ ਅਫਰੀਕਾ ਕਦੋਂ ਆਪਣੇ ਟ੍ਰੈਵਲ ਤੋਂ ਬੈਨ ਹਟਾਏਗਾ। ਕਿਉਂਕਿ ਅਸੀਂ ਪੁਰਾਣੇ ਦਿਨਾਂ ਦੀ ਤਰ•ਾਂ ਕਿਸ਼ਤਿਆਂ 'ਚ ਨਹੀਂ ਜਾ ਸਕਦੇ। 35 ਸਾਲਾ ਡੂਪਲੇਸਿਸ ਨੇ ਇਸ ਸਾਲ ਦੀ ਸ਼ੁਰੂਆਤ ਵਿਚ ਹੀ ਕਪਤਾਨੀ ਤੋਂ ਅਸਤੀਫਾ ਦੇ ਦਿੱਤਾ ਸੀ। ਉਸ ਨੇ ਕਿਹਾ ਕਿ ਉਸ ਨੇ ਕਪਤਾਨੀ ਦਾ ਪੂਰਾ ਆਨੰਦ ਲਿਆ। ਉਸ ਨੇ ਕਿਹਾ ਕਿ ਉਹ ਇਕ ਸੁਭਾਵਕ ਕਪਤਾਨ ਹਨ। ਮੈਨੂੰ ਕਪਤਾਨੀ ਪਸੰਦ ਹੈ। ਇਹ ਉਸਦਾ ਹਿੱਸਾ ਹੈ, ਜੋ ਕਿ ਮੈਂ ਹਾਂ। ਮੈਂ 13 ਸਾਲ ਦੀ ਉਮਰ ਤੋਂ ਕਪਤਾਨੀ ਕੀਤੀ ਹੈ ਇਸ ਲਈ ਮੈਂ ਇਸ ਦਾ ਬਹੁਤ ਜ਼ਿਆਦਾ ਆਨੰਦ ਲਿਆ ਹੈ।