Tuesday, November 12, 2024
 

ਹੋਰ ਦੇਸ਼

coronavirus : ਮਹਾਰਾਣੀ ਐਲੀਜ਼ਾਬੇਥ ਨੂੰ ਹੋ ਸਕਦਾ ਹੈ ਡੇਢ ਅਰਬ ਰੁਪਏ ਦਾ ਨੁਕਸਾਨ

May 20, 2020 09:19 AM

ਲੰਡਨ  : ਗਲੋਬਲ ਮਹਾਮਾਰੀ covid-19 ਕਾਰਨ ਦੁਨੀਆ ਭਰ ਦੇ ਦੇਸ਼ਾਂ ਦੀ ਅਰਥਵਿਵਸਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਇਕ ਜਾਣਕਾਰੀ ਮੁਤਾਬਕ ਕੋਵਿਡ-19 ਕਾਰਨ ਬ੍ਰਿਟੇਨ ਦੀ ਮਹਾਰਾਣੀ ਐਲੀਜ਼ਾਬੇਥ ਨੂੰ 18 ਮਿਲੀਅਨ ਯੂਰੋ (ਲੱਗਭਗ ਡੇਢ ਅਰਬ ਰੁਪਏ) ਦਾ ਨੁਕਸਾਨ ਹੋ ਸਕਦਾ ਹੈ। ਲਾਰਡ ਚੇਂਬਰਲੇਨ (Lord Chamberlain) ਨੇ ਇਕ ਈ-ਮੇਲ ਵਿਚ ਕਰਮਚਾਰੀਆਂ ਨੂੰ ਇਸ ਸਬੰਧੀ ਚਿਤਾਵਨੀ ਦਿੱਤੀ ਹੈ।ਕੋਵਿਡ-19 ਦੇ ਪ੍ਰਸਾਰ ਨੂੰ ਰੋਕਣ ਦੇ ਲਈ ਸ਼ਾਹੀ ਮਹਿਲ ਸੈਲਾਨੀਆਂ ਲਈ ਬੰਦ ਹੈ ਅਤੇ ਨਾਲ ਹੀ ਦੁਨੀਆ ਭਰ ਵਿਚ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਗੂ ਹਨ। ਸ਼ਾਹੀ ਮਹਿਲ ਨੂੰ ਦੇਖਣ ਦੇ ਲਈ ਆਉਣ ਵਾਲੇ ਸੈਲਾਨੀਆਂ ਤੋਂ ਮਹਾਰਾਣੀ ਨੂੰ 4 ਮਿਲੀਅਨ ਯੂਰੋ (40 ਲੱਖ ਰੁਪਏ) ਮਿਲਦੇ ਹਨ। ਲਾਰਡ ਚੇਂਬਰਲੇਨ ਅਰਲ ਪੀਲ ਜੋ ਸ਼ਾਹੀ ਪਰਿਵਾਰ ਦੇ ਪ੍ਰਮੁੱਖ ਹਨ ਉਹਨਾਂ ਨੇ ਕਰਮਚਾਰੀਆਂ ਨੂੰ ਲਿਖੇ ਈ-ਮੇਲ (E-mail) ਵਿਚ ਸਵੀਕਾਰ ਕੀਤਾ ਕਿ ਸ਼ਾਹੀ ਆਮਦਨ ਵਿਚ ਇਸ ਸਾਲ ਇਕ ਤਿਹਾਈ ਦੀ ਗਿਰਾਵਟ ਹੋਣ ਦੀ ਆਸ ਹੈ। ਉਹਨਾਂ ਨੇ ਕਰਮਚਾਰੀਆਂ ਨੂੰ ਲਿਖੀ ਈ-ਮੇਲ ਵਿਚ ਇਹ ਵੀ ਦੱਸਿਆ ਕਿ ਤਨਖਾਹ 'ਤੇ ਰੋਕ ਲੱਗ ਸਕਦੀ ਹੈ। ਨਾਲ ਹੀ ਨਿਯੁਕਤੀ 'ਤੇ ਵੀ ਰੋਕ ਲੱਗ ਸਕਦੀ ਹੈ। ਪਿਛਲੇ ਸਾਲ ਸ਼ਾਹੀ ਪਰਿਵਾਰ ਨੂੰ ਟਿਕਟ ਅਤੇ ਸਮਾਰਿਕਾ ਵਿਕਰੀ ਤੋਂ 70 ਮਿਲੀਅਨ ਯੂਰੋ ਤੋਂ ਵੱਧ ਦੀ ਕਮਾਈ ਹੋਈ ਸੀ। ਸ਼ਾਹੀ ਪਰਿਵਾਰ ਨੂੰ ਕ੍ਰਾਊਨ ਅਸਟੇਟ (crown estate) ਤੋਂ ਲੱਖਾਂ ਦੀ ਕਮਾਈ ਹੁੰਦੀ ਹੈ। ਭਾਵੇਂਕਿ ਲਾਕਡਾਊਨ ਕਾਰਨ ਆਮਦਨ ਵਿਚ ਕਾਫੀ ਗਿਰਾਵਟ ਆਵੇਗੀ। ਸ਼ਾਹੀ ਪਰਿਵਾਰ ਨੂੰ ਬਰਮਿੰਘਮ ਪੈਲੇਸ ਤੋਂ ਇਕ ਸਾਲ ਵਿਚ ਕਰੀਬ 12 ਮਿਲੀਅਨ ਯੂਰੋ (ਲੱਗਭਗ 1 ਅਰਬ ਰੁਪਏ),   ਐਡਿਨਬਰਗ ਦਾ ਹੋਲੀਰੂਡਹਾਊਲ ਤੋਂ 5.6 ਮਿਲੀਅਨ ਯੂਰੋ (ਲੱਗਭਗ 46 ਕਰੋੜ),  ਵਿੰਡਸਰ ਕੈਸਲ (Windsor Castle) ਤੋਂ 25 ਮਿਲੀਅਨ ਯੂਰੋ (ਲੱਗਭਗ 2 ਅਰਬ ਰੁਪਏ), ਦੀਰੋਇਲ ਮਿਊਜ਼ੀਅਮ (The Royal Museum) ਤੋਂ 1.6 ਮਿਲੀਅਨ ਯੂਰੋ (ਲੱਗਭਗ 13 ਕਰੋੜ ਰੁਪਏ) ਅਤੇ ਕਲੇਰੇਂਸ ਹਾਊਸ ਤੋਂ 132, 000 ਯੂਰੋ (ਲੱਗਭਗ 1 ਕਰੋੜ ਰੁਪਏ) ਦੀ ਕਮਾਈ ਹੁੰਦੀ ਹੈ। ਮਹਾਰਾਣੀ ਨੂੰ 350 ਮਿਲੀਅਨ ਯੂਰੋ (ਲੱਗਭਗ 28 ਅਰਬ ਰੁਪਏ) ਮਿਲਦੇ ਹਨ। ਉੱਥੇ ਟੈਕਸਦਾਤਾਵਾਂ ਵੱਲੋਂ ਸ਼ਾਹੀ ਪਰਿਵਾਰ ਨੂੰ ਪਿਛਲੇ ਸਾਲ ਸੋਵਰਨ ਗ੍ਰਾਂਟ ਦੇ ਤੌਰ 'ਤੇ 82.4 ਮਿਲੀਅਨ ਯੂਰੋ (ਲੱਗਭਗ 6 ਅਰਬ ਰੁਪਏ) ਦਾ ਭੁਗਤਾਨ ਕੀਤਾ ਗਿਆ ਸੀ। 

 

Have something to say? Post your comment

 
 
 
 
 
Subscribe