Friday, November 22, 2024
 

ਹਰਿਆਣਾ

ਹਰਿਆਣਾ 'ਚ ਕੈਦੀਆਂ ਦੀ ਪੈਰੋਲ ਹੋਰ ਵਧਾਈ

May 12, 2020 05:31 PM
ਸਿਰਸਾ : ਹਰਿਆਣਾ ਦੇ ਜੇਲ੍ਹ ਤੇ ਬਿਜਲੀ ਮੰਤਰੀ ਚੌਧਰੀ ਰਣਜੀਤ ਸਿੰਘ ਨੇ ਕਿਹਾ ਹੈ ਕਿ ਹਰਿਆਣਾ ਦੀਆਂ ਜੇਲ੍ਹਾਂ ਚੋਂ ਪੈਰੋਲ 'ਤੇ ਬਾਹਰ ਆਏ ਕੈਦੀਆਂ ਦੀ ਪੇਰੋਲ ਛੇ ਹੋਰ ਹਫਤਿਆਂ ਲਈ ਵਧਾ ਦਿੱਤੀ ਗਈ ਹੈ। ਜੇਲ੍ਹ ਜਾਣ ਤੋਂ ਪਹਿਲਾਂ ਹਰ ਕੈਦੀ ਦਾ ਕਰੋਨਾਵਾਇਰਸ ਟੈਸਟ ਕੀਤਾ ਜਾਵੇਗਾ ਤੇ ਉਸ ਨੂੰ 14 ਦਿਨਾਂ ਲਈ ਇਕਾਂਤਵਾਸ 'ਚ ਰੱਖਿਆ ਜਾਵੇਗਾ। ਇਸ ਦੌਰਾਨ ਲੌਕਡਾਊਨ ਦੇ ਚਲਦਿਆਂ ਬਿਜਲੀ ਖਪਤਕਾਰਾਂ ਨੂੰ ਅਗਲੇ ਤਿੰਨ ਮਹੀਨੇ ਬਿਜਲੀ ਦੇ ਬਿੱਲ ਭਰਨ 'ਚ ਰਾਹਤ ਦਿੱਤੀ ਗਈ ਹੈ। ਮੰਤਰੀ ਨੇ ਕਿਹਾ ਕਿ ਘਰੇਲੂ ਬਿਜਲੀ ਖਪਤਕਾਰਾਂ ਨੂੰ ਬਿਜਲੀ ਦੇ ਬਿੱਲ ਭਰਨ 'ਚ ਅਗਲੇ ਤਿੰਨ ਮਹੀਨਿਆਂ ਲਈ ਰਾਹਤ ਦਿੱਤੀ ਗਈ ਹੈ। ਜੇ ਕੋਈ ਬਿਜਲੀ ਖਪਤਕਾਰ ਇਨ੍ਹਾਂ ਤਿੰਨਾਂ ਮਹੀਨਿਆਂ ਦੌਰਾਨ ਬਿੱਲ ਨਹੀਂ ਭਰਦਾ ਤਾਂ ਉਸ 'ਤੇ ਕੋਈ ਸਰਚਾਰਜ ਜਾਂ ਜੁਰਮਾਨਾ ਆਦਿ ਨਹੀਂ ਲਾਇਆ ਜਾਵੇਗਾ।
 

Have something to say? Post your comment

 
 
 
 
 
Subscribe