ਬੀਜਿੰਗ : ਕੋਰੋਨਾ ਵਾਇਰਸ ਤੋਂ ਬਚਣ ਲਈ ਮਹੀਨਿਆਂ ਤਕ ਮਾਸਕ ਪਾਉਣ ਲਈ ਮਜਬੂਰ ਬੀਜਿੰਗ ਦੇ ਲੋਕ ਹੁਣ ਬਾਹਰ ਨਿਕਲਣ 'ਤੇ ਖੁੱਲ੍ਹੀ ਹਵਾ 'ਚ ਬਿਨਾਂ ਮਾਸਕ ਦੇ ਸਾਹ ਲੈ ਸਕਣਗੇ ਕਿਉਂਕਿ ਇਥੇ ਬਾਹਰ ਨਿਕਲਣ 'ਤੇ ਇਸ ਨੂੰ ਪਾਉਣ ਦੀ ਸ਼ਰਤ ਨੂੰ ਖ਼ਤਮ ਕਰ ਦਿਤਾ ਗਿਆ ਹੈ। ਕੋਵਿਡ 19 ਦੇ ਦੂਨੀਆਂ ਭਰ 'ਚ ਪ੍ਰਕੋਪ ਵਿਚਾਲੇ ਬੀਜਿੰਗ ਚੀਨ ਦਾ ਅਤੇ ਸ਼ਾਇਦ ਦੁਨੀਆਂ ਦਾ ਅਜਿਹਾ ਕਦਮ ਚੁੱਕਣ ਵਾਲਾ ਪਹਿਲਾ ਸ਼ਹਿਰ ਹੈ। ਇਸ ਨਾਲ ਸੰਕੇਤ ਮਿਲਦੇ ਹਨ ਕਿ ਚੀਨ ਦੀ ਰਾਜਧਾਨੀ 'ਚ ਕੋਰੋਨਾ ਵਾਇਰਸ ਸੰਬੰਧੀ ਹਾਲਾਲ ਕਾਬੂ ਵਿਚ ਹਨ। 'ਚਾਈਨਾ ਡੇਲੀ' ਦੀ ਖ਼ਬਰ ਮੁਤਾਬਕ 'ਬੀਜਿੰਗ ਸੇਂਟਰ ਫਾਰ ਡੀਸੀਜ਼ ਪ੍ਰਿਵੇਂਸ਼ਨ ਐਂਡ ਕੰਟਰੋਲ' ਨੇ ਇਸ ਬਾਰੇ 'ਚ ਨਵੇਂ ਦਿਸ਼ਾ ਨਿਰਦੇਸ਼ ਦਾ ਐਲਾਨ ਕੀਤਾ ਹੈ। ਕੇਂਦਰ ਨੇ ਕਿਹਾ ਹੈ ਕਿ ਲੋਕਾਂ ਨੂੰ ਬਾਹਰ ਨਿਕਲਣ 'ਤੇ ਮਾਸਕ ਪਾਉਣ ਦੀ ਲੋੜ ਨਹੀਂ ਹੈ ਪਰ ਹੁਣ ਉਨ੍ਹਾਂ ਨੂੰ ਨੇੜਲੇ ਸੰਪਰਕ ਤੋਂ ਬੱਚ ਕੇ ਰਹਿਣਾ ਚਾਹੀਦਾ। ਸੰਸਦ ਸੈਸ਼ਨ ਕੋਰੋਨਾ ਵਾਇਰਸ ਦੇ ਪ੍ਰਕੋਪ ਨੂੰ ਦੇਖਦੇ ਹੋਏ ਸਥਗਿਤ ਕਰ ਦਿਤਾ ਗਿਆ ਸੀ ਪਰ ਹੁਣ ਦੇਸ਼ 'ਚ ਕੋਰੋਨਾ ਦੇ ਮਾਮਲੇ ਵਿਚ ਆ ਰਹੀ ਗਿਰਾਵਟ ਨੂੰ ਦੇਖਦੇ ਹੋਏ ਇਸਦਾ 22 ਮਈ ਨੂੰ ਆਯੋਜਨ ਕੀਤਾ ਜਾ ਸਕਦਾ ਹੈ।