ਨਿਊਯਾਰਕ : ਓਬਰ ਨੇ ਆਪਣੇ ਮੁਲਾਜ਼ਮਾਂ ਨੂੰ ਵੀਡੀਓ ਕਾਲ ਕਰ ਕੇ ਕਿਹਾ ਕਿ ਕੋਵਿਡ-19 ਮਹਾਮਾਰੀ ਇਕ ਬਹੁਤ ਵੱਡੀ ਚੁਣੌਤੀ ਬਣ ਗਈ ਹੈ ਇਸ ਲਈ ਅਸੀਂ ਤੁਹਾਨੂੰ ਫ਼ਾਰਗ ਰਹੇ ਹਾਂ।
ਵੇਖਣ ਵਾਲੀ ਗਲ ਹੈ ਕਿ ਕੋਰੋਨਾ ਵਾਇਰਸ ਦਾ ਰੁਜ਼ਗਾਰ 'ਤੇ ਬਹੁਤ ਬੁਰਾ ਪ੍ਰਭਾਵ ਪਿਆ ਹੈ। ਕਈ ਕੰਪਨੀਆਂ ਨੇ ਆਪਣੇ ਕਰਮਚਾਰੀਆਂ ਨੂੰ ਕੱਢ ਦਿੱਤਾ ਹੈ ਤੇ ਕਈ ਕੰਪਨੀਆਂ ਨੇ ਕਰਮਚਾਰੀਆਂ ਦੀ ਤਨਖ਼ਾਹ 'ਚ ਕਟੌਤੀ ਕੀਤੀ ਹੈ। ਅਜਿਹੇ 'ਚ ਹੁਣ ਆਨਲਾਇਨ ਕੈਬ ਸਰਵਿਸ ਦੇਣ ਵਾਲੀ ਉਬਰ ਨੇ ਆਪਣੇ 3, 700 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ।
ਇਹ ਵੀ ਪੜੋ : ਮੋਹਾਲੀ ਵਿਚ 3 ਕੋਰੋਨਾ ਮਰੀਜ਼ ਰਾਜ਼ੀ ਹੋ ਕੇ ਘਰਾਂ ਨੂੰ ਪਰਤੇ
ਇਕ ਖ਼ਬਰ ਮੁਤਾਬਕ ਉਬਰ ਗ੍ਰਾਹਕ ਸੇਵਾ ਦੇ ਮੁਖੀ ਰਫ਼ਿਲ ਸ਼ੇਵਲਾਅ ਨੇ ਆਪਣੇ ਕਰਮਚਾਰੀਆਂ ਨੂੰ ਕੱਢਣ ਦਾ ਐਲਾਨ ਕੀਤਾ। ਉਨ•ਾਂ ਕਿਹਾ ਅਸੀਂ 3, 700 ਫਰੰਟਲਾਇਨ ਕਰਮਚਾਰੀਆਂ ਨੂੰ ਕੱਢ ਰਹੇ ਹਾਂ। ਹਾਲਾਂਕਿ ਉਨ•ਾਂ ਉਬਰ ਨਾਲ ਜੁੜੇ ਰਹਿਣ ਲਈ ਆਪਣੇ ਕਰਮਚਾਰੀਆਂ ਦਾ ਸ਼ੁਕਰੀਆ ਵੀ ਕੀਤਾ। ਉਬਰ ਮੁਤਾਬਕ ਉਨ•ਾਂ ਦਾ ਕੈਬ ਸਰਵਿਸ ਬਿਜ਼ਨਸ ਲਗਪਗ ਅੱਧਾ ਰਹਿ ਗਿਆ ਹੈ। ਉਬਰ ਨੂੰ ਵਿੱਤੀ ਵਰ•ੇ ਦੀ ਪਹਿਲੀ ਤਿਮਾਹੀ 'ਚ 2.9 ਅਰਬ ਡਾਲਰ ਦਾ ਘਾਟਾ ਪਿਆ ਹੈ। ਕੰਪਨੀ ਨੇ ਆਪਣੀ ਬਾਇਕ ਤੇ ਸਕੂਟਰ ਦਾ ਕਾਰੋਬਾਰ ਵੀ ਬੰਦ ਕਰ ਦਿੱਤਾ ਹੈ। ਇਸ ਸਾਰੀ ਕਾਰਵਾਈ ਦੀ ਮੁਲਾਜ਼ਮਾਂ ਵਲੋਂ ਨਿਖੇਧੀ ਕੀਤੀ ਗਈ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਉਨਾਂ ਨੂੰ ਪਹਿਲਾਂ ਇਕ ਮਹੀਨੇ ਦਾ ਨੋਟਿਸ ਦਿਤਾ ਜਾਣਾ ਚਾਹੀਦਾ ਸੀ।