ਨਵੀਂ ਦਿੱਲੀ: ਚੀਫ ਜਸਟਿਸ ਐੱਸ.ਏ. ਬੋਬੜੇ ਨੇ ਅੱਜ ਕਿਹਾ ਕਿ ਫਿਲਹਾਲ ਜੱਜਾਂ ਅਤੇ ਵਕੀਲਾਂ ਨੂੰ ਕੋਟ ਅਤੇ ਗਾਊਨ ਨਹੀਂ ਪਾਉਣੇ ਚਾਹੀਦੇ ਕਿਉਂਕਿ ਇਹ ਕੱਪੜੇ ਵਾਇਰਸ ਦੇ ਸੌਖਾਲੇ ਫੈਲਾਅ ਵਿੱਚ ਮਦਦ ਕਰਦੇ ਹਨ। ਉਨ੍ਹਾਂ ਵਲੋਂ ਇਹ ਗੱਲ ਵੀਡੀਓ ਕਾਨਫਰੰਸਿੰਗ ਜ਼ਰੀਏ ਇੱਕ ਕੇਸ ਦੀ ਚੱਲ ਰਹੀ ਸੁਣਵਾਈ ਦੌਰਾਨ ਆਖੀ ਗਈ। ਉਨ੍ਹਾਂ ਇਹ ਵੀ ਕਿਹਾ ਕਿ ਵਾਇਰਸ ਦੇ ਮੱਦੇਨਜ਼ਰ ਸਿਖਰਲੀ ਅਦਾਲਤ ਵਲੋਂ ਵਕੀਲਾਂ ਅਤੇ ਜੱਜਾਂ ਦੇ ਡਰੈੱਸ ਕੋਡ ਬਾਰੇ ਜਲਦੀ ਹੀ ਨਿਰਦੇਸ਼ ਦਿੱਤੇ ਜਾਣਗੇ।