Sunday, April 06, 2025
 
BREAKING NEWS

ਚੀਨ

ਚੀਨ 'ਚ ਹੋਰ ਸਕੂਲਾਂ ਨੂੰ ਖੋਲ੍ਹਿਆ ਗਿਆ, ਉਡਾਣਾਂ ਸ਼ੁਰੂ

May 17, 2020 10:28 PM
ਬੀਜਿੰਗ : ਚੀਨ 'ਚ ਐਤਵਾਰ ਨੂੰ ਕੋਰੋਨਾ ਵਾਇਰਸ ਦੇ ਪੰਜ ਨਵੇਂ ਮਾਮਲੇ ਸਾਹਮਣੇ ਆਏ ਹਨ। ਉਥੇ ਹੀ, ਵਪਾਰਕ ਕੇਂਦਰ ਸ਼ੰਘਾਈ ਨੇ ਕੁਝ ਸਕੂਲ ਮੁੜ ਖੋਲ੍ਹਣ ਅਤੇ ਏਅਰਲਾਈਨਾਂ ਨੇ ਜਹਾਜ਼ ਦਾ ਸੰਚਾਲਨ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਨਵੇਂ ਕੇਸਾਂ ਵਿਚੋਂ ਦੋ ਵਿਦੇਸ਼ ਦੇ ਮਾਮਲੇ ਹਨ ਅਤੇ ਤਿੰਨ ਉਤਰ-ਪੂਰਬੀ ਸੂਬੇ ਜਿਲੀਨ ਤੋਂ ਆਏ ਹਨ। ਸ਼ੰਘਾਈ ਵਿਚ ਵਿਦਿਆਰਥੀ ਸਕੂਲ ਵਿਚ ਵਾਇਰਸ ਦੀ ਜਾਂਚ ਕਰਾਉਣ ਅਤੇ ਸਮਾਜਿਕ ਦੂਰੀ ਦੀ ਬਜਾਏ ਆਨਲਾਈਨ ਕਲਾਸਾਂ ਜਾਰੀ ਰੱਖਣ ਦਾ ਵਿਕਲਪ ਅਪਣਾ ਰਹੇ ਹਨ। ਬੀਜਿੰਗ ਅਤੇ ਹੋਰ ਸ਼ਹਿਰਾਂ ਦੀ ਤਰ੍ਹਾਂ, ਸ਼ੰਘਾਈ ਨੇ ਸੈਕੰਡਰੀ ਅਤੇ ਹਾਈ ਸਕੂਲ ਦੇ ਵਿਦਿਆਰਥੀਆਂ ਲਈ ਪ੍ਰੀਖਿਆਵਾਂ ਦੀ ਤਿਆਰੀ ਲਈ ਕਲਾਸਾਂ ਸ਼ੁਰੂ ਕੀਤੀਆਂ ਹਨ।
ਪਿਛਲੇ ਮਹੀਨੇ ਮੌਤ ਦੇ ਕੋਈ ਨਵੇਂ ਕੇਸ ਸਾਹਮਣੇ ਨਹੀਂ ਆਏ ਪਰ ਜਿਲੀਨ ਵਿਚ ਇਕ ਵਿਅਕਤੀ ਦੀ ਮੌਤ ਨੂੰ ਸੰਕਰਮਣ ਨਾਲ ਜੋਣ ਕੇ ਦੇਖਿਆ ਜਾ  ਰਿਹਾ ਹੈ। ਇਸ ਦੇ ਨਾਲ ਹੀ ਚੀਨ 'ਚ ਕੋਵਿਡ -19 ਨਾਲ ਮਰਨ ਵਾਲਿਆਂ ਦੀ ਗਿਣਤੀ 4, 634 ਹੋ ਗਈ ਹੈ ਅਤੇ 82, 947 ਲੋਕ ਪ੍ਰਭਾਵਤ ਪਾਏ ਗਏ ਹਨ। ਕੋਵਿਡ -19 ਦੇ ਇਲਾਜ ਲਈ ਹੁਣ ਸਿਰਫ਼ 86 ਵਿਅਕਤੀ ਹਸਪਤਾਲ ਵਿਚ ਦਾਖ਼ਲ ਹਨ ਜਦੋਂ ਕਿ ਇਸ ਤੋਂ ਪ੍ਰਭਾਵਤ 519 ਹੋਰ ਲੋਕ ਇਕਾਂਤਵਾਸ 'ਚ ਹਨ। ਦੇਸ਼ ਵਿਚ ਗਰਮੀਆਂ ਦੀਆਂ ਛੁੱਟੀਆਂ ਦੇ ਮੱਦੇਨਜ਼ਰ, ਬਹੁਤ ਸਾਰੇ ਸੈਲਾਨੀ ਸਥਾਨ ਦੁਬਾਰਾ ਖੁੱਲ੍ਹ ਗਏ ਹਨ। ਹਾਲਾਂਕਿ ਸਮਾਜਿਕ ਦੂਰੀ ਦੇ ਸਖ਼ਤ ਨਿਯਮ ਅਜੇ ਵੀ ਲਾਗੂ ਹਨ। (ਪੀਟੀਆਈ)
 
  
 
 
 

Have something to say? Post your comment

Subscribe