Friday, November 22, 2024
 

Case

ਯੂਕੋ ਬੈਂਕ ਲੁੱਟ ਕਾਂਡ : ਪਾਕਿ ’ਚ ਬੈਠੇ ਗੈਂਗਸਟਰ ਰਿੰਦਾ ਦੇ ਸਾਥੀ ਨੇ ਰਚੀ ਸੀ ਸਾਜਿਸ਼

ਮਨੀਸ਼ ਸਿਸੋਦੀਆ 'ਤੇ ਹੋਇਆ 100 ਕਰੋੜ ਦਾ ਮਾਣਹਾਨੀ ਕੇਸ

ਆਰੀਅਨ ਖ਼ਾਨ ਮਾਮਲੇ ਦੀ ਜਾਂਚ ਕਰਨ ਵਾਲੇ ਦੋ NCB ਅਧਿਕਾਰੀ ਮੁਅੱਤਲ

ਮਜੀਠੀਆ ਦੀ ਜੁਡੀਸ਼ੀਅਲ ਕਸਟਡੀ ਖ਼ਤਮ, ਅੱਜ ਹੋਵੇਗੀ ਮੋਹਾਲੀ ਅਦਾਲਤ 'ਚ ਪੇਸ਼ੀ

ਸਿੰਘੂ ਬਾਰਡਰ ਕਤਲ ਕੇਸ : ਰਾਕੇਸ਼ ਟਿਕੈਤ ਨੇ ਵੱਡਾ ਬਿਆਨ ਦਿੱਤਾ

ਕੌਮੀ ਲੋਕ ਅਦਾਲਤ ਦੌਰਾਨ ਜ਼ਿਲ੍ਹਾ ਮੁਹਾਲੀ 'ਚ 2117 ਕੇਸਾਂ ਦਾ ਹੋਇਆ ਨਿਬੇੜਾ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜ ਅਤੇ ਕਾਰਜਕਾਰੀ ਚੇਅਰਮੈਨ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਜਸਟਿਸ ਅਜੇ ਤਿਵਾੜੀ ਦੀ ਸਰਪ੍ਰਸਤੀ ਅਤੇ ਜ਼ਿਲ੍ਹਾ ਤੇ ਸੈਸ਼ਨ ਜੱਜ ਮੁਹਾਲੀ ਆਰ. ਐਸ. ਰਾਏ ਦੀ ਯੋਗ ਅਗਵਾਈ ਹੇਠ ਅੱਜ ਕੌਮੀ ਲੋਕ ਅਦਾਲਤ ਲਗਾਈ ਗਈ। 

Covid-19 : ਜਾਣੋ ਦੇਸ਼ ਵਿੱਚ ਤਾਜ਼ਾ ਅੰਕੜੇ

ਅਜਨਾਲਾ 'ਚ 8 ਵਿਦਿਆਰਥਣਾਂ ਦੀ ਰਿਪੋਰਟ ਆਈ Corona Poistive, 14 ਦਿਨਾਂ ਲਈ ਸਕੂਲ ਬੰਦ

ਹਨੀ ਸਿੰਘ ਵਿਰੁਧ ਪਤਨੀ ਨੇ ਦਰਜ ਕਰਵਾਇਆ ਪਰਚਾ

ਬ੍ਰਾਜ਼ੀਲ ਵਿੱਚ ਕੋਰੋਨਾ ਦੇ 65165 ਨਵੇਂ ਮਾਮਲੇ, 1857 ਹੋਰ ਮੌਤਾਂ

ਜਾਣੋ ਦੇਸ਼ ਵਿਚ ਕੀ ਹੈ ਕੋਰੋਨਾ ਦੀ ਸਥਿਤੀ

ਕੋਰੋਨਾ ਪਾਜ਼ੇਟਿਵ ਵਿਅਕਤੀ ਘੁੰਮਦਾ ਰਿਹਾ ਸਿਡਨੀ ਤੋਂ ਕੈਨਬਰਾ ਤਕ

ਦੇਸ਼ ’ਚ ਲਗਾਤਾਰ ਪੰਜਵੇਂ ਦਿਨ 1 ਲੱਖ ਤੋਂ ਘੱਟ ਆਏ ਕੋਰੋਨਾ ਦੇ ਕੇਸ, 4002 ਮਰੀਜ਼ਾਂ ਦੀ ਮੌਤ

ਦੇਸ਼ ’ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ’ਚ ਕਮੀ ਆਉਣ ਦਾ ਸਿਲਸਿਲਾ ਜਾਰੀ ਹੈ। ਸ਼ਨੀਵਾਰ ਲਗਾਤਾਰ ਪੰਜਵਾਂ ਅਜਿਹਾ ਦਿਨ ਹੈ ਜਦੋਂ ਕੋਰੋਨਾ ਦੇ ਨਵੇਂ ਮਾਮਲੇ ਇਕ ਲੱਖ ਤੋਂ ਘੱਟ ਆਏ ਹਨ। 

COVID-19 in India: ਕੋਰੋਨਾ ਤੋਂ ਕੁਝ ਰਾਹਤ, 24 ਘੰਟਿਆਂ ਵਿਚ 3.11 ਲੱਖ ਨਵੇਂ ਕੇਸ, 4077 ਮੌਤਾਂ

ਕੋਰੋਨਾ ਦੀ ਦੂਜੀ ਲਹਿਰ ਵਿੱਚ ਲਾਗ ਦੇ ਵੱਧ ਰਹੇ ਮਾਮਲਿਆਂ ਕਾਰਨ ਰਾਜਾਂ ਦੁਆਰਾ ਲਗਾਈਆਂ ਗਈਆਂ ਪਾਬੰਦੀਆਂ ਦਾ ਅਸਰ ਹੁਣ ਕੋਰੋਨਾ ਗ੍ਰਾਫ ਉਤੇ ਦਿਖਾਈ 

ਸੁਸ਼ਾਂਤ ਰਾਜਪੂਤ ਮੌਤ ਮਾਮਲੇ ਦੀ ਜਾਂਚ ਵਿਚ ਐਨਸੀਬੀ ਨੂੰ ਮਿਲੀ ਵੱਡੀ ਸਫ਼ਲਤਾ

ਮੁੰਬਈ, 15 ਅਪ੍ਰੈਲ : ਫਿਲਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਵਿੱਚ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਨੂੰ ਵੱਡੀ ਸਫ਼ਲਤਾ ਮਿਲੀ ਹੈ। ਜਾਂਚ ਏਜੰਸੀ ਨੇ ਡਰੱਗਜ਼ ਤਸਕਰ ਦੀ ਪਛਾਣ ਕਰ ਲਈ ਹੈ। ਡਰੱਗ ਵਿਕਰੇਤਾ ਦੀ ਪਛਾਣ ਸਾਹਿਲ ਸ਼ਾਹ ਉਰਫ਼ ਸਾਹਿਲ ਫਲੈਕੋ ਵਜੋਂ ਹੋਈ ਹੈ, ਜੋ ਮੁੰਬਈ ਦਾ ਹੀ ਵਾਸੀ ਹੈ। ਉਹ ਕੌਮਾਂਤਰੀ ਡਰੱਗਜ਼ ਤਸਕਰੀ ਗਿਰੋਹ ਚਲਾਉਂਦਾ ਹੈ। ਹੁਣ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

ਸੁਸ਼ਾਂਤ ਖ਼ੁਦਕੁਸ਼ੀ ਕੇਸ: 30 ਹਜ਼ਾਰ ਪੰਨਿਆਂ ਦੀ ਚਾਰਜਸ਼ੀਟ ਵਿਚ 33 ਮੁਲਜ਼ਮਾਂ ਦੇ ਨਾਮ ਦਰਜ

ਆਈਫੋਨ ਤੇ ਸਮਾਰਟ ਵਾਚ ਦੇ ਜ਼ਿਆਦਾ ਗਰਮ ਹੋ ਕੇ ਅੱਗ ਲੱਗਣ ਪਿੱਛੋਂ ਐਪਲ ਖ਼ਿਲਾਫ਼ ਮਾਮਲਾ ਦਰਜ 🔥

ਟੈਕ ਦਿੱਗਜ ਦੇ ਸਭ ਤੋਂ ਮਸਹੂਰ ਉੱਪਕਰਨਾਂ ਨੂੰ ਗਰਮ ਹੋ ਕੇ ਅੱਗ ਲੱਗਣ ਪਿੱਛੋਂ ਵਿਕਟੋਰੀਆ ਵਿਚ ਐਪਲ ਖਿਲਾਫ ਦੋ ਕੇਸ ਦਾਇਰ ਕੀਤੇ ਗਏ ਹਨ।

ਬ੍ਰਿਟੇਨ ’ਚ ਮੁਕੱਦਮਾ ਹਾਰੀ ਉਬਰ

ਮੋਬਾਈਲ ਐਪ ਨਾਲ ਵਾਹਨ ਆਧਾਰਤ ਕੈਬ ਸਰਵਿਸ ਮੁਹੱਈਆ ਕਰਵਾਉਣ ਵਾਲੀ ਉਬਰ ਕੰਪਨੀ ਡਰਾਈਵਰਾਂ ਨਾਲ ਚੱਲ ਰਿਹਾ ਮੁਕੱਦਮਾ ਹਾਰ ਗਈ ਹੈ। 

ਦੇਸ਼ ਵਿੱਚ ਕੋਰੋਨਾ ਦੇ UK ਰੂਪ ਦੇ 2 ਹੋਰ ਨਵੇਂ ਮਰੀਜ਼ ਆਏ ਸਾਹਮਣੇ, ਗਿਣਤੀ ਵਧ ਕੇ 73 ਹੋਈ 🦠😶

ਦੇਸ਼ ਵਿਚ ਕੋਰੋਨਾ ਦੇ ਖਤਰੇ ਦੇ ਮੱਦੇਨਜ਼ਰ, ਬ੍ਰਿਟੇਨ ਦੇ ਵਿਸ਼ਾਣੂ ਦੇ ਵਾਇਰਸ ਦਾ ਖਤਰਾ ਵੀ ਵੱਧਦਾ ਜਾ ਰਿਹਾ ਹੈ. ਬੁੱਧਵਾਰ ਨੂੰ, 2 ਹੋਰ ਮਰੀਜ਼ ਇਸ ਰੂਪ ਨਾਲ ਸੰਕਰਮਿਤ ਹੋਏ ਹਨ. ਇਸਦੇ ਨਾਲ, ਕੋਰੋਨਾ ਦੇ ਇਸ ਰੂਪ ਦੇ ਸੰਕਰਮਿਤ ਲੋਕਾਂ ਦੀ ਗਿਣਤੀ 71 ਤੋਂ ਵਧ ਕੇ 73 ਹੋ ਗਈ ਹੈ। ਬ੍ਰਿਟੇਨ ਦੇ ਦਿੱਲੀ ਵਿਚ ਨਵੇਂ ਰੂਪ ਦੇ ਮਰੀਜ਼ਾਂ ਦੀ ਗਿਣਤੀ ਵਧ ਕੇ 28 ਹੋ ਗਈ ਹੈ।

Covid-19 : ਪੰਜਾਬ 'ਚ ਅੱਜ 9 ਮੌਤਾਂ, 368 ਨਵੇਂ ਮਾਮਲੇ

ਪੰਜਾਬ ਵਿੱਚ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 5331 ਹੋ ਗਈ ਹੈ। ਬੁੱਧਵਾਰ ਨੂੰ ਸਿਹਤ ਵਿਭਾਗ ਦੇ ਬੁਲੇਟਿਨ ਅਨੁਸਾਰ ਅੱਜ 9 ਮਰੀਜ਼ ਦਮ ਤੋੜ ਗਏ ਹਨ ਜਦਕਿ 368 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ।

ਹਿਮਾਚਲ ਦੇ ਸਾਬਕਾ CM ਸ਼ਾਂਤਾ ਕੁਮਾਰ ਦੀ ਸਿਹਤ ਵਿਗੜੀ, ਚੰਡੀਗੜ੍ਹ ਰੈਫਰ 😷🏥

ਕੋਰੋਨਾ ਤੋਂ ਪ੍ਰਭਾਵਿਤ ਸਾਬਕਾ ਮੁੱਖ ਮੰਤਰੀ ਸ਼ਾਂਤਾ ਕੁਮਾਰ ਅਤੇ ਉਨ੍ਹਾਂ ਦੇ ਬੇਟੇ ਵਿਕਰਮ ਸ਼ਰਮਾ ਨੂੰ ਫੋਰਟਿਸ ਹਸਪਤਾਲ ਸ਼ਿਫਟ ਕੀਤਾ ਗਿਆ ਹੈ। ਦੱਸ ਦਈਏ ਕਿ ਸ਼ਾਂਤਾ ਕੁਮਾਰ ਦੀ ਪਤਨੀ ਸੰਤੋਸ਼ ਸ਼ੈਲਾਜਾ ਦੀ ਮੰਗਲਵਾਰ ਸਵੇਰੇ ਡਾ: ਰਾਜੇਂਦਰ ਪ੍ਰਸਾਦ ਮੈਡੀਕਲ ਕਾਲਜ ਅਤੇ ਹਸਪਤਾਲ ਟਾਂਡਾ ਵਿਖੇ ਮੌਤ ਹੋ ਗਈ।

ਮੁਸਲਮਾਨ ਬੱਚੇ ਦਾ ਦਾਹ ਸਸਕਾਰ : ਸਿਰਫ 20 ਦਿਨ ਸੀ ਉਮਰ, ਦੇਸ਼ 'ਚ ਹੋਇਆ ਹੰਗਾਮਾ

ਲੰਕਾ ਵਿੱਚ 20 ਦਿਨ ਦੇ ਮੁਸਲਮਾਨ ਬੱਚੇ ਦਾ ਜਬਰਨ ਦਾਹ ਸਸਕਾਰ ਕਰਨ ਮਗਰੋਂ ਬਵਾਲ ਮੱਚ ਗਿਆ ਹੈ। ਆਲੋਚਕਾਂ ਨੇ ਕਿਹਾ ਕਿ ਸਰਕਾਰ ਦਾ ਇਹ ਹੁਕਮ ਵਿਗਿਆਨ ਆਧਾਰਿਤ ਨਹੀਂ ਹੈ। ਇਸ ਹੁਕਮ ਦਾ ਮਕਸਦ ਸਿਰਫ ਘੱਟ ਗਿਣਤੀਆਂ ਨੂੰ ਨਿਸ਼ਾਨਾਂ ਬਣਾਉਣਾ ਹੈ। 
ਦੱਸ ਦਈਏ ਕਿ ਸ਼੍ਰੀਲੰਕਾ ਵਿੱਚ ਮੁਹੰਮਦ ਫਹੀਮ

ਐਂਟਾਰਟਿਕਾ : ਕੋਰੋਨਾ ਦਾ ਪਹਿਲਾ ਮਾਮਲਾ ਆਇਆ ਸਾਹਮਣੇ

ਅੰਟਾਰਕਟਿਕਾ ਵਿੱਚ ਕੋਰੋਨਾ ਦੀ ਲਾਗ ਦਾ ਪਹਿਲਾ ਕੇਸ ਸਾਹਮਣੇ ਆਇਆ ਹੈ। ਇਹ ਜਾਣਕਾਰੀ ਚਿਲੀ ਦੀ ਸੈਨਾ ਨੇ ਦਿੱਤੀ ਹੈ। ਫ਼ੌਜ ਅਤੇ ਸਿਹਤ ਅਧਿਕਾਰੀ ਮਹਾਂਦੀਪ ਦੇ ਇਲਾਕਿਆਂ ਤੋਂ ਆਈਸੋਲੇਸ਼ਨ ਵਿਚ ਗਏ ਮੁਲਾਜ਼ਮਾਂ ਨੂੰ ਹਟਾਉਣ ਲਈ ਕੰਮ ਕਰ ਰਹੇ ਹਨ।

ਸਾਰਸ-ਕੋਵ 2 ਨਾਲ ਨਜਿੱਠਣ ਲਈ ਮੁਹਾਲੀ ਪ੍ਰਸਾਸ਼ਨ ਨੇ ਖਿੱਚੀ ਤਿਆਰੀ

ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਰਸ-ਕੋਵ 2 ਵਾਇਰਸ ਨਾਲ ਨਜਿੱਠਣ ਲਈ ਜ਼ਿਲ੍ਹੇ ਵਲੋਂ ਪੂਰੀ ਤਿਆਰੀ ਖਿੱਚ ਲਈ ਗਈ ਹੈ।

Covid-19 : ਸਾਂਸਦ ਗੁਰਜੀਤ ਔਜਲਾ ਕੋਰੋਨਾ ਪਾਜ਼ੇਟਿਵ

ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਸਦੀ ਪੁਸ਼ਟੀ ਔਜਲਾ ਵੱਲੋਂ ਖੁਦ ਕੀਤੀ ਗਈ ਹੈ। 

Covid-19 : ਮੋਹਾਲੀ 'ਚ ਅੱਜ 160 ਮਰੀਜ਼ ਹੋਏ ਠੀਕ, 74 ਨਵੇਂ ਮਾਮਲੇ ਆਏ ਸਾਹਮਣੇ

ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ ਕੁਲ 17572 ਪਾਜੇਟਿਵ ਕੇਸ ਮਿਲ ਹਨ ਜ਼ਿਨ੍ਹਾ ਵਿੱਚੋਂ 15527 ਕੋਰੋਨਾ ਮਰੀਜ਼ ਸਿਹਤਯਾਬ ਹੋ ਗਏ ਹਨ ਅਤੇ 1717 ਐਕਟਿਵ ਹਨ ਜਦਕਿ 328 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। 

Covid-19 : ਗੁਜਰਾਤ 'ਚ ਨਵੇਂ ਦਿਸ਼ਾ ਨਿਰਦੇਸ਼ ਜਾਰੀ

ਕੋਰੋਨਾ ਵਾਇਰਸ ਦਾ ਖਤਰਾ ਵਧਦਾ ਦੇਖ ਕੇ ਗੁਜਰਾਤ ਦੇ ਰਾਜਕੋਟ 'ਚ ਜਨਤਕ ਥਾਵਾਂ 'ਤੇ ਪਤੰਗ ਉਡਾਉਣ ਅਤੇ ਆਵਾਜ਼ 'ਚ ਲਾਊਡਸਪੀਕਰ ਲਗਾਉਣ 'ਤੇ 18 ਦਸੰਬਰ ਤੋਂ 16 ਜਨਵਰੀ ਤਕ

Covid-19 : ਬ੍ਰਿਟੇਨ 'ਚ ਪੰਜ ਰੋਜ਼ਾ 'ਕ੍ਰਿਸਮਸ ਬੱਬਲ' ਪ੍ਰੋਗਰਾਮ ਰੱਦ

ਬ੍ਰਿਟੇਨ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਪ੍ਰਕਾਰ ਦੀ ਪਹਿਚਾਣ ਹੋਣ ਮਗਰੋਂ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਇਥੇ ਹੋਣ ਵਾਲੇ ਪੰਜ ਰੋਜ਼ਾ 'ਕ੍ਰਿਸਮਸ ਬੱਬਲ' ਪ੍ਰੋਗਰਾਮ ਨੂੰ ਰੱਦ ਕਰਣ ਦਾ ਐਲਾਨ ਕੀਤੀ ਹੈ। 

Covid-19 : ਉਤਰਾਖੰਡ ਦੇ CM ਤ੍ਰਿਵੇਂਦਰ ਸਿੰਘ ਰਾਵਤ ਦੀ ਰਿਪੋਰਟ ਪੌਜ਼ਿਟਿਵ

ਉਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਕੋਰੋਨਾ ਸੰਕਰਮਿਤ ਹੋਏ ਹਨ। ਅੱਜ, ਕੋਰੋਨਾ ਟੈਸਟ ਕਰਵਾਉਣ 'ਤੇ ਉਨ੍ਹਾਂ ਦੀ ਕੋਰੋਨਾ ਰਿਪੋਰਟ ਸਕਾਰਾਤਮਕ ਆਈ ਹੈ। ਇਸ ਤੋਂ ਬਾਅਦ ਤੋਂ ਹੀ ਉਹ ਹੋਮ ਆਈਸੋਲੇਸ਼ਨ 'ਚ ਚਲੇ ਗਏ ਹਨ।

ਅਮਰੀਕਾ : ਮਾਡਰਨਾ ਦੀ ਵੈਕਸੀਨ ਨੂੰ ਵੀ ਐਮਰਜੈਂਸੀ ਵਰਤੋਂ ਦੀ ਮਨਜੂਰੀ ਦੇਣ ਦੀ ਤਿਆਰੀ

ਅਮਰੀਕਾ ਦੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (ਐਫ ਡੀ ਏ) ਦੀ ਸਲਾਹਕਾਰ ਕਮੇਟੀ ਨੇ ਮੋਡੇਰਨਾ ਦੁਆਰਾ ਵਿਕਸਤ ਕੀਤੇ ਕੋਵਿਡ -19 ਟੀਕੇ ਦੀ ਐਮਰਜੈਂਸੀ ਵਰਤੋਂ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਤੋਂ ਲਗਭਗ ਇੱਕ ਹਫ਼ਤਾ ਪਹਿਲਾਂ, ਫਾਈਜ਼ਰ ਦੁਆਰਾ ਕੋਵਿਡ -19 ਟੀਕੇ ਦੀ ਐਮਰਜੈਂਸੀ ਵਰਤੋਂ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਸੀ।

Covid-19 : ਨਿਊਜ਼ੀਲੈਂਡ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਟੀਕਾਕਰਨ ਹੋਵੇਗਾ ਸ਼ੁਰੂ

ਨਿਊਜ਼ੀਲੈਂਡ ਸਰਕਾਰ ਫ਼ਾਰਮਾਸਿਊਟੀਕਲ ਕੰਪਨੀਆਂ ਐਸਟਰਾਜ਼ੇਨੇਕਾ ਅਤੇ ਨੋਵਾਵੈਕਸ ਤੋਂ ਕੋਰੋਨਾ ਰੋਕੂ ਟੀਕੇ ਖ਼ਰੀਦੇਗੀ, ਇਸ ਬਾਬਤ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਗੱਲਬਾਤ ਕਰਦਿਆਂ ਜਾਣਕਾਰੀ ਸਾਂਝੀ ਕੀਤੀ ਹੈ। ਦੱਸ ਦਈਏ ਕਿ ਨਵੇਂ ਸਮਝੌਤੇ ਐਸਟਰਾਜ਼ੇਨੇਕਾ ਤੋਂ 7.6 ਮਿਲੀਅਨ ਖ਼ੁਰਾਕਾਂ ਦੀ ਪਹੁੰਚ ਨੂੰ ਸੁਰੱਖਿਅਤ ਕਰਦੇ ਹਨ ਜੋ ਕਿ 3.8 ਮਿਲੀਅਨ 

Covid-19 : ਵਾਈਸ ਐਡਮਿਰਲ ਸ਼੍ਰੀਕਾਂਤ ਦਾ ਦਿਹਾਂਤ

ਜਲ ਸੈਨਾ ਦੇ ਸਭ ਤੋਂ ਸੀਨੀਅਰ ਸਬਮਰੀਨਰ ਵਾਈਸ ਐਡਮਿਰਲ ਸ਼੍ਰੀਕਾਂਤ ਦਾ ਬੀਤੀ ਰਾਤ ਦਿੱਲੀ ਵਿਖੇ ਕੋਵਿਡ-19 ਕਾਰਨ ਦਿਹਾਂਤ ਹੋ ਗਿਆ। ਉਹ ਪ੍ਰਾਜੈਕਟ ਸੀਬਰਡ ਦੇ ਜਨਰਲ ਡਾਇਰੈਕਟਰ ਸਨ।

Covid-19 : ਵਿਦੇਸ਼ਾਂ 'ਚ ਫਸੇ ਆਸਟ੍ਰੇਲੀਆ ਵਾਸੀ ਘਰਾਂ ਨੂੰ ਆਉਣ ਨੂੰ ਕਾਹਲੇ

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਕੋਵਿਡ 19 ਮਹਾਂਮਾਰੀ ਕਾਰਨ ਤਕਰੀਬਨ 39 ਹਜ਼ਾਰ ਆਸਟ੍ਰੇਲੀਆਈ ਵਿਦੇਸ਼ਾਂ ਵਿਚ ਫਸੇ ਹਨ ਅਤੇ ਜੋ ਅਪਣੇ ਦੇਸ਼ ਵਾਪਸ ਪਰਤਣਾ ਚਾਹੁੰਦੇ ਹਨ, ਇਨ੍ਹਾਂ ਵਿੱਚੋਂ ਸੱਭ ਤੋਂ ਵੱਧ ਤਕਰੀਬਨ 10 ਹਜ਼ਾਰ ਭਾਰਤ ਵਿਚ ਹੀ ਹਨ।

Covid-19 : ਪੰਜਾਬ 'ਚ ਅੱਜ ਮ੍ਰਿਤਕਾਂ ਦੀ ਗਿਣਤੀ 4800 ਤੋਂ ਪਾਰ, 27 ਮੌਤਾਂ 'ਤੇ 554 ਨਵੇਂ ਮਾਮਲੇ

ਪੰਜਾਬ ਦੇ ਸਿਹਤ ਵਿਭਾਗ ਦੇ ਬੁਲੇਟਿਨ ਅਨੁਸਾਰ ਅੱਜ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 4800 ਤੋਂ ਪਾਰ ਹੋ ਗਈ ਹੈ। ਸੋਮਵਾਰ ਦੇ ਦਿਨ 27 ਮਰੀਜ਼ ਕੋਰੋਨਾ ਅੱਗੇ ਜਿੰਦਗੀ ਦੀ ਜੰਗ ਹਾਰ ਗਏ ਹਨ 'ਤੇ 554 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ।

ਬੇਅਦਬੀ ਮਾਮਲੇ 'ਚ ਸੀ. ਬੀ. ਆਈ ਵਲੋ ਅੜਿੱਕਾ ਡਾਹੁਣ ਦੀਆਂ ਚਾਲਾਂ ਮਾੜੀਆਂ : ਕੈਪਟਨ

: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਵਲੋਂ ਬਰਗਾੜੀ ਬੇਅਦਬੀ ਮਾਮਲੇ 'ਚ ਹਾਈ ਕੋਰਟ 'ਚ ਝੂਠੇ ਬਿਆਨਾਂ ਰਾਹੀਂ ਅੜਿੱਕਾ ਡਾਹੁਣ ਦੀਆਂ ਚਾਲਾਂ ਖੇਡਣ ਦੀ ਕਰੜੀ ਆਲੋਚਨਾ ਕੀਤੀ ਹੈ ਅਤੇ ਇਥੋਂ ਤਕ ਕਿ ਹਾਈ ਕੋਰਟ ਨੇ ਵੀ ਜ਼ੁਬਾਨੀ ਤੌਰ 'ਤੇ ਸੀ. ਬੀ. ਆਈ. ਦੀ ਇਸ ਕਾਰਵਾਈ ਨੂੰ 'ਹੱਤਕਪੂਰਨ' ਕਰਾਰ ਦਿੱਤਾ ਹੈ। ਹਾਈ ਕੋਰਟ ਵਲੋਂ ਸੋਮਵਾਰ ਨੂੰ ਜ਼ੁਬਾਨੀ ਤੌਰ 'ਤੇ ਕੀਤੀਆਂ ਟਿੱਪਣੀਆਂ ਦਾ ਹਵਾਲਾ ਦਿੰਦਿਆ ਮੁੱਖ ਮੰਤਰੀ ਨੇ ਕਿਹਾ ਕਿ ਬੇਅਦਬੀ ਦੇ ਮਾਮਲਿਆਂ ਨੂੰ ਹੋਰ ਲਟਕਾਉਣ ਅਤੇ ਜਾਂਚ ਨੂੰ ਲੀਹੋਂ ਲਾਉਣ ਲਈ ਸੀ. ਬੀ. ਆਈ. ਦੀਆਂ ਕੋਸ਼ਿਸ਼ਾਂ ਨਾਲ ਕੇਂਦਰੀ ਏਜੰਸੀ ਦੇ ਮਾੜੇ ਇਰਾਦੇ ਜੱਗ-ਜ਼ਾਹਰ ਹੋ ਗਏ ਪਰ ਸੂਬਾ ਸਰਕਾਰ ਜਾਂਚ ਨੂੰ ਲਮਕਾਉਣ ਦੀਆਂ ਕੋਸ਼ਿਸ਼ਾਂ ਨੂੰ ਸਫ਼ਲ ਹੋਣ ਨਹੀਂ ਦੇਵੇਗੀ।

Covid-19 : ਹੁਣ ਵਿਆਹ ਸਮਾਰੋਹ 'ਚ ਸਿਰਫ਼ 50 ਮਹਿਮਾਨ

ਰਾਜਧਾਨੀ ਦਿੱਲੀ 'ਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਕੇਜਰੀਵਾਲ ਸਰਕਾਰ ਨੇ ਵਿਆਹਾਂ ਦੌਰਾਨ ਮਹਿਮਾਨਾਂ ਦੀ ਗਿਣਤੀ ਘਟਾਉਣ ਦਾ ਜਿਹੜਾ ਪ੍ਰਸਤਾਵ ਭੇਜਿਆ ਸੀ, ਉਸ ਨੂੰ ਉਪ ਰਾਜਪਾਲ ਅਨਿਲ ਬੈਜਲ ਨੇ ਸਵੀਕਾਰ ਕਰ ਲਿਆ ਹੈ। 

Sushant Rajpoot Case : ਬਾਲੀਵੁੱਡ ਦੇ ਕਈ ਨਿਰਦੇਸ਼ਕਾਂ ਅਤੇ ਨਿਰਮਾਤਾਵਾਂ ਦੇ ਘਰ NCB ਦਾ ਛਾਪਾ

ਬਾਲੀਵੁੱਡ ਵਿਚ 'ਨਾਰਕੋਟਿਕਸ ਕੰਟਰੋਲ ਬਿਊਰੋ' ਦੀ ਛਾਪੇਮਾਰੀ ਉਦੋਂ ਤੋਂ ਹੀ ਜਾਰੀ ਹੈ ਜਦੋਂ ਤੋਂ ਬਾਲੀਵੁੱਡ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੀ ਜਾਂਚ ਵਿੱਚ ਨਸ਼ਿਆਂ ਦਾ ਮੁੱਦਾ ਗਰਮਾਇਆ ਹੈ। ਦੱਸਿਆ ਜਾਂਦਾ ਹੈ ਕਿ ਫਿਲਮੀ ਸਿਤਾਰਿਆਂ ਤੋਂ ਬਾਅਦ  ਐਨ.ਸੀ.ਬੀ. ਦੀ ਟੀਮ ਨੇ ਬਾਲੀਵੁੱਡ ਦੇ ਕਈ ਨਿਰਦੇਸ਼ਕਾਂ ਅਤੇ ਨਿਰਮਾਤਾਵਾਂ ਦੇ ਘਰ ਛਾਪਾ ਮਾਰਿਆ ਹੈ। ਹਾਲਾਂਕਿ ਐਨ.ਸੀ.ਬੀ. ਦੀ ਟੀਮ ਨੇ ਕਿਸੇ ਨਿਰਦੇਸ਼ਕ ਅਤੇ ਨਿਰਮਾਤਾ ਦਾ ਨਾਮ ਲੈਣ ਤੋਂ ਇਨਕਾਰ ਕਰ ਦਿੱਤਾ ਹੈ।

ਕਰੋਨਾ ਮਰੀਜ਼ਾਂ ਦੀ ਮੌਤ ਦਰ ਹੋਰ ਘਟਾਈ ਜਾਵੇ :ਸੋਨੀ ਦੇ ਮੈਡੀਕਲ ਕਾਲਜਾਂ ਨੂੰ ਆਦੇਸ਼

ਮੈਡੀਕਲ ਕਾਲਜਾਂ ਦੀ ਮਹੀਨਾਵਾਰ ਸਮੀਖਿਆ ਮੀਟਿੰਗ ਦੌਰਾਨ ਡਾਕਟਰੀ ਸਿੱਖਿਆ 'ਤੇ ਖੋਜ ਬਾਰੇ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਮੈਡੀਕਲ ਕਾਲਜਾਂ ਨੂੰ ਆਦੇਸ਼ ਦਿੱਤੇ ਕਿ ਕਰੋਨਾ ਪੀੜਤ ਮਰੀਜ਼ਾਂ ਦੀ ਮੌਤ ਦਰ ਨੂੰ ਘਟਾਉਣ ਲਈ ਯਤਨਾਂ ਨੂੰ ਤੇਜ਼ ਕਰਨ। ਕਰੋਨਾ ਮਰੀਜ਼ਾਂ ਦੀ ਗਿਣਤੀ ਵਿਚ ਦਿਨੋ ਦਿਨ ਗਿਰਾਵਟ ਆ ਰਹੀ ਹੈ ਜਿਸ ਨਾਲ ਕੋਵਿਡ ਮਰੀਜ਼ਾਂ ਲਈ ਸਥਾਪਤ ਹਸਪਤਾਲਾਂ ਵਿਚ ਦਾਖਲ ਮਰੀਜਾ ਦੀ ਗਿਣਤੀ ਵੀ ਦਿਨੋ ਦਿਨ ਘੱਟ ਰਹੀ ਹੈ। ਇਸ ਲਈ ਦਾਖ਼ਲ ਮਰੀਜ਼ਾਂ ਨੂੰ ਹੋਰ ਜ਼ਿਆਦਾ ਤਵੱਜੋ ਦਿੱਤੀ ਜਾਵੇ ਤਾਂ ਜੋ ਮੌਤ ਦਰ ਨੂੰ ਘਟਾਇਆ ਜਾ ਸਕੇ। 

ਕੋਰੋਨਾ ਦੇ 94 ਨਵੇਂ ਮਾਮਲੇ, 34 ਸਾਲਾ ਨੌਜਵਾਨ ਦੀ ਮੌਤ

ਟਰਾਇਸਿਟੀ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਬੁੱਧਵਾਰ ਵੀ ਚੰਡੀਗੜ ਵਿਚ ਕੋਰੋਨਾ ਦੇ 94 ਕੇਸ ਸਾਹਮਣੇ ਆਏ ਹਨ। ਇਸਦੇ ਨਾਲ ਹੀ ਐਕਟਿਵ ਕੇਸ ਵਧਕੇ 671 ਹੋ ਗਏ ਹਨ। ਮਨੀਮਾਜਰਾ ਵਿਚ 34 ਸਾਲ ਦੇ ਨੌਜਵਾਨ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ। ਇਸਦੇ ਇਲਾਵਾ 51 ਲੋਕਾਂ ਨੇ ਕੋਰੋਨਾ ਨੂੰ ਮਾਤ ਦੇ ਦਿਤੀ ਹੈ। ਇਸਤੋਂ ਪਹਿਲਾਂ ਮੰਗਲਵਾਰ ਨੂੰ ਟਰਾਇਸਿਟੀ ਵਿਚ ਕੋਰੋਨਾ ਦੇ 86 ਨਵੇਂ ਪਾਜੇਟਿਵ ਕੇਸ ਸਾਹਮਣੇ ਆਏ ਸਨ ਅਤੇ ਮਨੀਮਾਜਰਾ ਦੇ 56 ਸਾਲ ਦੇ ਵਿਅਕਤੀ ਦੀ ਕੋਰੋਨਾ ਨਾਲ ਮੌਤ ਹੋ ਗਈ ਸੀ।

ਦੁਕਾਨ 'ਚ ਫਾਇਰਿੰਗ, ਕੀਤੀ ਵੱਡੀ ਲੁੱਟ

ਮਸ਼ਹੂਰ ਜਨਰਲ ਸਟੋਰ 'ਚ ਮੋਟਰਸਾਈਕਲ 'ਤੇ ਸਵਾਰ ਨਕਾਬਪੋਸ਼ ਲੁਟੇਰੇ ਆਏ ਅਤੇ ਉਨ੍ਹਾਂ ਨੇ ਆਉਂਦੇ ਹੀ ਦੁਕਾਨ ਮਾਲਕ ਨਵਜੋਤ ਸਿੰਘ ਜੋਤੀ ਪੁੱਤਰ ਬਲਵਿੰਦਰ ਸਿੰਘ ਨੂੰ ਪਿਸਤੌਲ ਦਾ ਡਰਾਵਾ ਦਿੰਦੇ ਹੋਏ ਨਕਦੀ ਕੱਢਣ ਲਈ ਕਹਿਣ ਲੱਗੇ।ਦੁਕਾਨਦਾਰ ਦੇ ਵਿਰੋਧ ਕਰਨ 'ਤੇ ਉਨ੍ਹਾਂ ਨੇ ਦੁਕਾਨ ਦੀ ਛੱਤ ਵੱਲ ਫਾਇਰਿੰਗ ਕਰ ਦਿੱਤੀ, ਜਿਸ ਤੋਂ ਬਾਅਦ ਦੁਕਾਨਦਾਰ ਨੇ ਡਰਦੇ ਹੋਏ ਗੱਲੇ 'ਚੋਂ ਨਕਦੀ ਕੱਢ ਕੇ ਲੁਟੇਰਿਆਂ ਨੂੰ ਦੇ ਦਿੱਤੀ, ਜੋ ਲਗਭਗ 1 ਲੱਖ ਰੁਪਏ ਦੱਸੀ ਜਾ ਰਹੀ ਹੈ। 

123
Subscribe