ਮਿਲਾਨ : ਇਟਲੀ ਦੇ ਪੇਸ਼ੇਵਰ ਫੁੱਟਬਾਲ ਕਲੱਬ ਇੰਟਰ ਮਿਲਾਨ ਦੇ ਸਟਾਰ ਫੁੱਟਬਾਲਰ ਅਸ਼ਰਫ ਹਕੀਮੀ ਦਾ ਕੋਵਿਡ -19 ਟੈਸਟ ਪਾਜੀਟਿਵ ਆਇਆ ਹੈ। ਕਲੱਬ ਨੇ ਉਪਰੋਕਤ ਜਾਣਕਾਰੀ ਬੁੱਧਵਾਰ ਨੂੰ ਦਿੱਤੀ। ਕਲੱਬ ਨੇ ਇੱਕ ਬਿਆਨ ਵਿੱਚ ਕਿਹਾ ਕਿ ਹਕੀਮੀ ਵਿੱਚ ਕੋਈ ਲੱਛਣ ਨਹੀਂ ਮਿਲੇ ਅਤੇ ਉਹ ਹੁਣ ਸਿਹਤ ਪ੍ਰੋਟੋਕੋਲ ਦੁਆਰਾ ਨਿਰਧਾਰਤ ਵਿਧੀ ਦੀ ਪਾਲਣਾ ਕਰਨਗੇ। ”
ਇਹ ਵੀ ਪੜ੍ਹੋ : SMG ਨੇ 10 ਲੱਖ ਵਾਹਨਾਂ ਦੇ ਉਤਪਾਦਨ ਦਾ ਅੰਕੜਾ ਕੀਤਾ ਪਾਰ
ਕੋਰੋਨਾ ਤੋਂ ਲਾਗ ਲੱਗਣ ਕਾਰਨ ਹਕੀਮੀ ਬੋਰੂਸ਼ੀਆ ਮੋਨਚੇਂਗਲਾਡਬਾਕ ਦੇ ਖਿਲਾਫ ਚੈਂਪੀਅਨਜ਼ ਲੀਗ ਮੈਚ ਵਿੱਚ ਨਹੀਂ ਖੇਡ ਸਕੇ ਸਨ। ਇਸ ਤੋਂ ਇਲਾਵਾ ਉਹ ਇਟਲੀ ਲੀਗ ਵਿਚ ਪਰਮਾ ਅਤੇ ਜੇਨੋਆ ਦੇ ਮੈਚ ਵਿਚ ਹਿੱਸਾ ਨਹੀਂ ਲੈ ਸਕਨਗੇ। ਦੱਸ ਦੇਈਏ ਕਿ ਇੰਟਰ ਮਿਲਾਨ ਨੇ ਵੀਰਵਾਰ ਨੂੰ ਚੈਂਪੀਅਨਜ਼ ਲੀਗ ਵਿੱਚ ਬੋਰੂਸੀਆ ਮੋਨਚੇਂਗਲਾਡਬਾਕ ਦੇ ਖਿਲਾਫ 2-2 ਨਾਲ ਡਰਾਅ ਖੇਡਿਆ।
ਇਹ ਵੀ ਪੜ੍ਹੋ : ਟੌਸ ਹਾਰਣਾ ਸਾਡੇ ਲਈ ਫਾਇਦੇਮੰਦ ਰਿਹਾ : ਕੋਹਲੀ