ਮੁੰਬਈ, (ਏਜੰਸੀਆਂ) : ਮਸ਼ਹੂਰ ਅਦਾਕਾਰ ਸੁਸ਼ਾਂਤ ਰਾਜਪੂਤ ਖ਼ੁਦਕੁਸ਼ੀ ਮਾਮਲੇ ਦੀ ਅੱਗ ਹਾਲੇ ਪੂਰੀ ਤਰ੍ਹਾਂ ਠੰਡੀ ਨਹੀਂ ਹੋ ਪਾ ਰਹੀ ਹੈ। ਇਸ ਮਾਮਲੇ ਨੂੰ ਲੈ ਕੇ ਜਾਂਚ ਲਗਾਤਾਰ ਜਾਰੀ ਹੈ ਅਤੇ ਅੱਜ ਨਾਰਕੋਟਿਕਸ ਕੰਟਰੋਲ ਬਿਊਰੋ ਡਰੱਗ ਕਨੈਕਸ਼ਨ ਮਾਮਲੇ 'ਚ (ਕੇਸ ਨੰਬਰ 16/20) ਕੋਰਟ 'ਚ ਚਾਰਜਸ਼ੀਟ ਫਾਈਲ ਕੀਤੀ ਹੈ। ਐੱਨ.ਸੀ.ਬੀ. ਚੀਫ ਸਮੀਰ ਵਾਨਖੇੜੇ ਅਦਾਲਤ 'ਚ ਖ਼ੁਦ ਚਾਰਜਸ਼ੀਰਟ ਦਾਖ਼ਲ ਕਰਨ ਪਹੁੰਚੇ ਹਨ। ਦੱਸ ਦੇਈਏ ਕਿ ਇਸ ਨੂੰ ਐੱਨ.ਸੀ.ਬੀ. ਦੀ ਭਾਸ਼ਾ 'ਚ ਕੰਪਲੇਂਟ ਬੋਲਦੇ ਹਨ ਅਤੇ ਪੁਲਸ ਦੀ ਭਾਸ਼ਾ 'ਚ ਚਾਰਜਸ਼ੀਟ।
ਕਈ ਹਜ਼ਾਰ ਪੰਨਿਆਂ (30 ਹਜ਼ਾਰ ਪੇਜ ਤੋਂ ਜ਼ਿਆਦਾ) ਦੀ ਇਹ ਚਾਰਜਸ਼ੀਟ ਐੱਨ.ਸੀ.ਬੀ ਨੇ ਕੋਰਟ 'ਚ ਅੱਜ ਦਾਖ਼ਲ ਕੀਤੀ ਹੈ। 12 ਹਜ਼ਾਰ ਪੰਨਿਆਂ ਦੀ ਹਾਰਡ ਕਾਪੀ ਅਤੇ ਸੀਡੀ 'ਚ ਸਬੂਤ ਦਿੱਤੇ ਗਏ। ਐੱਨ.ਸੀ.ਬੀ. ਮੁੰਬਈ ਯੂਨਿਟ ਬਾਲੀਵੁੱਡ ਡਰੱਗ ਕਨੈਕਸ਼ਨ ਮਾਮਲੇ 'ਚ ਅੱਜ ਪਹਿਲੀ ਚਾਰਜਸ਼ੀਟ ਕੋਰਟ 'ਚ ਦਾਖ਼ਲ ਕੀਤੀ ਹੈ। ਦੱਸ ਦੇਈਏ ਕਿ ਸੁਸ਼ਾਤ ਖ਼ੁਦਕੁਸ਼ੀ ਮਾਮਲੇ ਦੀ ਜਾਂਚ ਦੇ ਦੌਰਾਨ ਈ.ਡੀ. ਨੂੰ ਡਰੱਗ ਨਾਲ ਜੁੜੀ ਚੈਟ ਮਿਲੀ ਸੀ ਜਿਸ ਤੋਂ ਬਾਅਦ ਈ.ਡੀ. ਨੇ ਉਹ ਚੈਟ ਐੱਨ.ਸੀ.ਬੀ. ਨੂੰ ਸੌਂਪ ਦਿੱਤੀ ਸੀ। ਇਸ ਤੋਂ ਬਾਅਦ ਕੇਸ 'ਚ ਐੱਨ.ਸੀ.ਬੀ. ਦੀ ਐਂਟਰੀ ਹੋਈ ਅਤੇ ਜਾਂਚ ਕਾਫ਼ੀ ਤੇਜ਼ੀ ਨਾਲ ਅੱਗੇ ਵਧੀ।
ਐੱਨ.ਸੀ.ਬੀ. ਦੀ ਚਾਰਜਸ਼ੀਟ 'ਚ ਰਿਆ ਚੱਕਰਵਰਤੀ ਸਮੇਤ ਕੁੱਲ 33 ਲੋਕਾਂ ਦੇ ਨਾਂ ਬਤੌਰ ਦੋਸ਼ੀ ਸ਼ਾਮਲ ਕੀਤੇ ਗਏ ਹਨ। ਇਸ 'ਚ ਰਿਆ, ਸ਼ੋਵਿਕ, ਦੀਪੇਸ਼ ਸਾਵੰਤ, ਸੈਮੁਅਲ ਮਿਰਾਂਡਾ ਆਦਿ ਦੇ ਨਾਂ ਹਨ। ਡਰੱਗ ਸਣੇ ਫੜੇ ਗਏ ਡਰੱਗ ਪੈਡਲਰ ਦਾ ਨਾਂ ਇਸ ਤੋਂ ਇਲਾਵਾ ਰਿਆ ਦੇ ਕਰੀਬੀਆਂ ਅਤੇ ਕਈ ਡਰੱਗ ਪੈਡਲਰ ਸਪਲਾਇਰ ਦਾ ਨਾਂ ਵੀ ਚਾਰਜਸ਼ੀਟ 'ਚ ਦੋਸ਼ੀ ਦੇ ਤੌਰ 'ਤੇ ਸ਼ਾਮਲ ਹੈ। ਇਨ੍ਹਾਂ ਸਾਰਿਆਂ ਨੂੰ ਐੱਨ.ਸੀ.ਬੀ. ਨੇ ਗਿ੍ਰਫ਼ਤਾਰ ਕੀਤਾ ਸੀ। ਡਰੱਗ ਦੀ ਬਰਾਮਦਗੀ ਅਤੇ ਬਰਾਮਦ ਇਲੈਕਟ੍ਰੋਨਿਕ ਉਪਕਰਣਾਂ ਦੀ ਰਿਪੋਰਟ ਫੋਰੈਂਸਿਕ ਰਿਪੋਰਟ ਗਵਾਹਾਂ ਦੇ ਬਿਆਨ ਦੇ ਆਧਾਰ 'ਤੇ ਇਹ ਚਾਰਜਸ਼ੀਟ ਤਿਆਰ ਕੀਤੀ ਗਈ ਹੈ।