ਮੁੰਬਈ : 31 ਸਾਲ ਦਾ ਰੈਪਰ ਰਫ਼ਤਾਰ ਕੋਰੋਨਾ ਪਾਜ਼ੇਟਿਵ ਨਿਕਲਿਆ ਹੈ। ਉਨ੍ਹਾਂ ਨੇ ਆਪਣੇ ਆਪ ਨੂੰ ਹੋਮ ਕਵਾਰੰਟੀਨ ਕਰ ਲਿਆ ਹੈ। ਰਫ਼ਤਾਰ ਨੇ ਆਪਣੇ ਸੋਸ਼ਲ ਮੀਡਿਆ ਪੇਜ਼ 'ਤੇ ਇਸ ਦੀ ਜਾਣਕਾਰੀ ਦਿੱਤੀ। ਉਹ ਐਮਟੀਵੀ ਰੋਡੀਜ਼ ਲਈ ਸ਼ੂਟਿੰਗ ਕਰਨ ਵਾਲੇ ਸਨ । ਉਸ ਤੋਂ ਪਹਿਲਾਂ ਉਨ੍ਹਾਂ ਦਾ ਕੋਰੋਨਾ ਟੈਸਟ ਕਰਾਇਆ ਗਿਆ ਜਿਸ ਵਿੱਚ ਉਹ ਪਾਜ਼ੇਟਿਵ ਪਾਏ ਗਏ। ਰਫਤਾਰ ਕਹਿੰਦੇ ਹਨ ਕਿ ਮੈਂ ਤੁਹਾਨੂੰ ਕੁੱਝ ਦੱਸਣਾ ਚਾਹੁੰਦਾ ਹਾਂ। ਮੈਂ ਰੋਡੀਜ ਲਈ ਜਾਣ ਵਾਲਾ ਸੀ। ਉੱਥੇ ਮੇਰਾ ਕੋਵਿਡ 19 ਟੈਸਟ ਹੋਇਆ। ਮੇਰੇ ਪਹਿਲਾਂ ਦੋ ਟੇਸਟ ਨੈਗੇਟਿਵ ਆਏ ਪਰ ਤੀਜਾ ਟੈਸਟ ਜੋ ਆਇਆ ਉਹ ਪਾਜ਼ੇਟਿਵ ਆਇਆ। ਬੀਐਮਸੀ ਨੇ ਮੈਨੂੰ ਸੈਲਫ਼ ਆਇਸੋਲੇਸ਼ਨ ਲਈ ਕਿਹਾ ਹੈ। ਮੈਂ ਘਰ ਵਿਚ ਹੀ ਕਵਾਰੰਟੀਨ ਹਾਂ।