ਲੰਡਨ : ਕੋਰੋਨਾ ਵਾਇਰਸ ਮਹਾਮਾਰੀ ਨੇ ਦੁਨੀਆ ਭਰ ਵਿਚ ਕਹਿਰ ਮਚਾਇਆ ਹੋਇ ਹੈ। ਕੁਝ ਦੇਸ਼ਾਂ 'ਤੇ ਇਸ ਦਾ ਪ੍ਰਭਾਵ ਘੱਟ ਹੁੰਦਾ ਨਜ਼ਰ ਆ ਰਿਹਾ ਹੈ ਜਦਕਿ ਕੁਝ ਦੇਸ਼ ਅਜੇ ਦੋਹਰੀ ਮਾਰ ਝੱਲ ਰਹੇ ਹਨ।
ਇਹ ਵੀ ਪੜ੍ਹੋ : ਕੋਰੋਨਾ ਦੇ ਇਲਾਜ ਤੋਂ ਬਾਅਦ ਵ੍ਹਾਈਟ ਹਾਊਸ ਪਰਤੇ ਟਰੰਪ
ਇੰਗਲੈਂਡ ਵਿਚ ਕੋਰੋਨਾ ਵਾਇਰਸ ਦੀ ਲਪੇਟ ਵਿਚ ਇੱਕ ਯੂਨੀਵਰਸਿਟੀ ਦੇ ਵਿਦਿਆਥੀ ਵੀ ਆ ਗਏ ਹਨ। ਕੋਰੋਨਾ ਦੀ ਲਪੇਟ ਵਿਚ ਆਏ ਇਨ੍ਹਾਂ ਵਿਦਿਆਰਥੀਆਂ ਦੀ ਗਿਣਤੀ ਸੌ- ਦੋ ਸੌ ਨਹੀਂ, ਸਗੋਂ 700 ਤੋਂ ਵੱਧ ਹੈ।
ਇਹ ਵੀ ਪੜ੍ਹੋ : ਹੈਪੇਟਾਈਟਸ ਸੀ ਵਿਸ਼ਾਣੂ ਦੀ ਭਾਲ ਕਰਨ ਵਾਲੇ ਤਿੰਨ ਵਿਗਿਆਨੀਆਂ ਨੂੰ ਮਿਲਿਆ ਨੋਬਲ ਪੁਰਸਕਾਰ
ਦੱਸਿਆ ਗਿਆ ਹੈ ਕਿ ਨਾਰਥੰਬਰਿਆ ਯੂਨੀਵਰਸਿਟੀ ਵਿਚ ਘੱਟ ਤੋਂ ਘੱਟ 770 ਵਿਦਿਆਰਥੀ ਕੋਰੋਨਾ ਦੀ ਲਪੇਟ ਵਿਚ ਆਏ ਹਨ। ਯੂਨੀਵਰਸਿਟੀ ਦੇ ਇੱਕ ਬੁਲਾਰੇ ਦਾ ਕਹਿਣਾ ਹੈ ਕਿ 770 ਵਿਦਿਆਰਥੀਆਂ ਵਿਚ ਕੋਰੋਨਾ ਦੇ ਲੱਛਣ ਦੇਖਣ ਨੂੰ ਮਿਲੇ, ਜਿਸ ਤੋਂ ਬਾਅਦ ਸਾਰਿਆਂ ਨੂੰ 14 ਦਿਨਾਂ ਦੇ ਲਈ ਸੈਲਫ ਆਈਸੋਲੇਸ਼ਨ ਵਿਚ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਕੋਰੋਨਾ ਨਾਲ ਮਰੇ ਮਰੀਜ਼ਾਂ ਗਿਣਤੀ 3641
ਪੂਰੀ ਦੁਨੀਆ ਇਸ ਸਮੇਂ ਕੋਰੋਨਾਂ ਵਾਇਰਸ ਨਾਲ ਜੂਝ ਰਹੀ ਹੈ। ਦੁਨੀਆ ਵਿਚ 11ਵੇਂ ਨੰਬਰ 'ਤੇ ਕੋਰੋਨਾ ਪ੍ਰਭਾਵਤ ਦੇਸ਼ ਫਰਾਂਸ ਹੈ। ਇੱਥੇ ਕੋਰੋਨਾ ਦੇ ਮਾਮਲਿਆਂ ਦਾ ਅੰਕੜਾ 6 ਲੱਖ ਤੋਂ ਉਪਰ ਹੈ ਤੇ ਮੌਤਾਂ ਦਾ ਅੰਕੜਾ 32 ਹਜ਼ਾਰ ਤੱਕ ਪਹੁੰਚ ਗਿਆ।