ਨਵੀਂ ਦਿੱਲੀ : ਦੇਸ਼ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਵਾਇਰਸ ਨਾਲ ਪੀੜਤਾਂ ਦੇ 8171 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਮੰਗਲਵਾਰ ਨੂੰ ਕੁਲ ਪੀੜਤਾਂ ਦੀ ਗਿਣਤੀ ਵੱਧ ਕੇ 1, 98, 706 ਹੋ ਗਈ। ਜਦਕਿ ਇਸ ਖ਼ਤਰਨਾਕ ਵਾਇਰਸ ਨਾਲ 204 ਹੋਰ ਲੋਕਾਂ ਦੀ ਮੌਤ ਦੇ ਨਾਲ ਹੀ ਦੇਸ਼ 'ਚ ਮ੍ਰਿਤਕਾਂ ਦਾ ਅੰਕੜਾ ਵੱਧ ਕੇ 5598 ਹੋ ਗਿਆ ਹੈ। ਸਿਹਤ ਮੰਤਰਾਲੇ ਅਨੁਸਾਰ ਦੇਸ਼ 'ਚ ਅਜੇ 97, 581 ਮਰੀਜ਼ਾਂ ਦਾ ਇਲਾਜ ਚਲ ਰਿਹਾ ਹੈ ਜਦਕਿ ਹੁਣ ਤਕ 95, 526 ਪੀੜਤ ਲੋਕ ਸਿਹਤਮੰਦ ਹੋ ਚੁੱਕੇ ਹਨ ਅਤੇ ਇਕ ਵਿਅਕਤੀ ਦੇਸ਼ ਤੋਂ ਬਾਹਰ ਜਾ ਚੁੱਕਾ ਹੈ। ਮੰਤਰਾਲੇ ਦੇ ਇਕ ਅਧਿਕਾਰੀ ਨੇ ਦਸਿਆ ਕਿ ਲਗਭਗ 48.07 ਫ਼ੀ ਸਦੀ ਮਰੀਜ਼ ਸਿਹਤਮੰਦ ਹੋਏ ਹਨ। ਸੋਮਵਾਰ ਸਵੇਰ ਤੋਂ ਹੁਣ ਤਕ 204 ਲੋਕਾਂ ਦੀ ਮੌਤ ਹੋਈ ਹੈ ਜਿਨ੍ਹਾਂ 'ਚ ਸੱਭ ਤੋਂ ਜ਼ਿਆਦਾ 76 ਮੌਤਾਂ ਮਹਾਰਾਸ਼ਟਰ 'ਚ ਹੋਈਆਂ। ਇਸ ਤੋਂ ਬਾਅਦ ਦਿੱਲੀ 'ਚ 50, ਗੁਜਰਾਤ 'ਚ 25, ਤਾਮਿਲਨਾਡੂ 'ਚ 11 ਲੋਕਾਂ ਦੀ ਮੌਤ ਹੋਈ। ਪਛਮੀ ਬੰਗਾਲ ਅਤੇ ਮੱਧ ਪ੍ਰਦੇਸ਼ 'ਚ ਅੱਠ-ਅੱਠ ਲੋਕਾਂ ਦੀ ਮੌਤ ਹੋਈ।
ਪਾਜ਼ੇਟਿਵ ਲੋਕਾਂ ਦੀ ਗਿਣਤੀ ਵੱਧ ਕੇ 1, 98, 706 ਹੋਈ
ਮ੍ਰਿਤਕਾਂ ਦੀ ਗਿਣਤੀ 5598 ਪੁੱਜੀ
ਇਸ ਤੋਂ ਇਲਾਵਾ ਤੇਲੰਗਾਨਾ 'ਚ ਛੇ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ 'ਚ ਚਾਰ-ਚਾਰ ਅਤੇ ਬਿਹਾਰ ਅਤੇ ਜੰਮੂ-ਕਸ਼ਮੀਰ 'ਚ ਤਿੰਨ-ਤਿੰਨ, ਆਂਧਰ ਪ੍ਰਦੇਸ਼ 'ਚ ਦੋ ਅਤੇ ਹਰਿਆਣਾ, ਕਰਨਾਟਕ, ਕੇਰਲ ਅਤੇ ਉੱਤਰਾਖੰਡ 'ਚ ਇਕ-ਇਕ ਵਿਅਕਤੀ ਦੀ ਮੌਤ ਹੋਈ। ਮਹਾਰਾਸ਼ਟਰ 'ਚ ਹੁਣ ਤਕ 2362 ਲੋਕਾਂ ਦੀ ਮੌਤ ਹੋ ਚੁਕੀ ਹੈ ਅਤੇ ਇਹ ਸੂਬਾ ਮ੍ਰਿਤਕਾਂ ਦੀ ਗਿਣਤੀ 'ਚ ਸਿਖਰ 'ਤੇ ਹੈ। ਇਸ ਤੋਂ ਬਾਅਦ ਗੁਜਰਾਤ 'ਚ 1063, ਦਿੱਲੀ 'ਚ 523, ਮੱਧ ਪ੍ਰਦੇਸ਼ 'ਚ 358 ਅਤੇ ਪਛਮੀ ਬੰਗਾਲ 'ਚ 335 ਲੋਕਾਂ ਦੀ ਮੌਤ ਹੋਈ। ਉੱਤਰ ਪ੍ਰਦੇਸ਼ 'ਚ ਹੁਣ ਤਕ 217 ਲੋਕਾਂ ਦੀ ਮੌਤ ਹੋਈ ਹੈ। ਰਾਜਸਥਾਨ 'ਚ 198, ਤਾਮਿਲਨਾਡੂ 'ਚ 184, ਤੇਲੰਗਾਨਾ 'ਚ 88, ਆਂਧਰ ਪ੍ਰਦੇਸ਼ 'ਚ 64, ਕਰਨਾਟਕ 'ਚ 52, ਪੰਜਾਬ 'ਚ 45, ਜੰਮੂ-ਕਸ਼ਮੀਰ 'ਚ 31, ਬਿਹਾਰ 'ਚ 24, ਹਰਿਆਣਾ 'ਚ 21 ਅਤੇ ਕੇਰਲ 'ਚ 10 ਲੋਕਾਂ ਦੀ ਮੌਤ ਹੋਈ ਹੈ। ਮ੍ਰਿਤਕਾਂ 'ਚੋਂ 70 ਫ਼ੀ ਸਦੀ ਲੋਕ ਅਜਿਹੇ ਸਨ ਜੋ ਪਹਿਲਾਂ ਹੀ ਬਿਮਾਰੀਆਂ ਦੇ ਸ਼ਿਕਾਰ ਸਨ। ਦੇਸ਼ ਅੰਦਰ ਸੱਭ ਤੋਂ ਜ਼ਿਆਦਾ 70, 013 ਲੋਕ ਮਹਾਰਾਸ਼ਟਰ 'ਚ ਪੀੜਤ ਹਨ। ਇਸ ਤੋਂ ਬਾਅਦ ਤਾਮਿਲਨਾਡੂ 'ਚ 23, 495, ਦਿੱਲੀ 'ਚ 20, 834 ਅਤੇ ਗੁਜਰਾਤ 'ਚ 17, 200 ਲੋਕ ਪੀੜਤ ਹਨ। ਪਛਮੀ ਬੰਗਾਲ 'ਚ, 5772, ਬਿਹਾਰ 'ਚ 3962, ਆਂਧਰ ਪ੍ਰਦੇਸ਼ 'ਚ 3783, ਕਰਨਾਟਕ 'ਚ 3408, ਤੇਲੰਗਾਨਾ 'ਚ 2792, ਜੰਮੂ-ਕਸ਼ਮੀਰ 'ਚ 2601, ਹਰਿਆਣਾ 'ਚ 2356 ਅਤੇ ਪੰਜਾਬ 'ਚ 2301 ਮਾਮਲੇ ਸਾਹਮਣੇ ਆਏ ਹਨ।