ਬੀਜਿੰਗ : ਚੀਨ 'ਚ ਕੋਰੋਨਾ ਵਾਇਰਸ ਦੇ 15 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿਚੋਂ 11 ਅਜਿਹੇ ਮਾਮਲੇ ਹਨ ਜਿਹੜੇ ਵਿਦੇਸ਼ਾਂ ਤੋਂ ਪਰਤੇ ਹਨ। ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ (ਐਨਐਚਸੀ) ਮੁਤਾਬਕ ਚੀਨ 'ਚ ਬਾਹਰ ਤੋਂ ਪਰਤਨ ਵਾਲੇ 11 ਲੋਕ ਬੁਧਵਾਰ ਨੂੰ ਕੋਰੋਨਾ ਵਾਇਰਸ ਨਾਲ ਪ੍ਰਭਾਵਤ ਪਾਏ ਗਏ ਹਨ। ਇਨ੍ਹਾਂ ਵਿਚੋਂ 6 ਸ਼ੰਘਾਈ, ਤਿੰਨ, ਗਵਾਂਗਦੋਂਗ ਅਤੇ ਇਕ-ਇਕ ਤਿਆਨਜੀਨ ਅਤੇ ਫੁਜਿਆਨ ਤੋਂ ਹਨ। ਐਨਐਚਸੀ ਵਲੋਂ ਜਾਰੀ ਜਾਣਕਾਰੀ ਮੁਤਾਬਕ ਚੀਨ ਦੇ ਮੁੱਖ ਭੁਖੇਤਰ 'ਚ ਸਥਾਨਕ ਸੰਪਰਕ ਦੇ ਪ੍ਰਸਾਰ ਕਾਰਨ ਵਾਇਰਸ ਦਾ ਮਾਮਲਾ ਸਾਹਮਣੇ ਨਹੀਂ ਆਇਆ ਹੈ।ਐਨਐਚਸੀ ਨੇ ਦਸਿਆ ਕਿ ਬੁਧਵਾਰ ਨੂੰ ਵਾਇਰਸ ਦੇ ਲੱਛਣ ਨਹੀਂ ਦਿਖਣ ਵਾਲੇ ਵੀ ਚਾਰ ਨਵੇਂ ਮਾਮਲੇ ਸਾਹਮਣੇ ਆਏ। ਵਾਇਰਸ ਦੇ ਲੱਛਣ ਨਹੀਂ ਦਿਖਣ ਵਾਲੇ ਲੋਕਾਂ ਨੂੰ ਇਕਾਂਤਵਾਸ 'ਚ ਰਖਿਆ ਗਿਆ ਹੈ। ਇਨ੍ਹਾਂ ਵਿਚੋਂ 42 ਲੋਕ ਵਾਇਰਸ ਦਾ ਕੇਂਦਰ ਮੰਨੇ ਜਾਣ ਵਾਲੇ ਵੁਹਾਨ ਵਿਚੋਂ ਹਨ।