ਵਾਸ਼ਿੰਗਟਨ : ਪਹਿਲੀ ਵਾਰ ਅਮਰੀਕੀ ਸੁਪਰੀਮ ਕੋਰਟ ਵਿਚ ਬਹਿਸ ਦਾ ਆਡੀਓ ਦੁਨੀਆ ਭਰ 'ਚ ਲਾਈਵ ਸੁਣਿਆ ਜਾਵੇਗਾ ਅਤੇ ਪਹਿਲੀ ਹੀ ਵਾਰ ਅਦਾਲਤੀ ਬਹਿਸ ਟੈਲੀਫੋਨ ਰਾਹੀਂ ਹੋਵੇਗੀ। ਇਹ ਬਦਲਾਅ ਕੋਰੋਨਾ ਵਾਇਰਸ ਮਹਾਮਾਰੀ ਦਾ ਪ੍ਰਭਾਵ ਹੈ ਜਿਸ ਨੇ ਅਦਾਲਤੀ ਕਮਰੇ ਵਿਚ ਕਾਰਵਾਈ ਨੂੰ ਅਸੁਰੱਖਿਅਤ ਬਣਾ ਦਿੱਤਾ ਹੈ। ਖ਼ਾਸ ਤੌਰ 'ਤੇ ਛੇ ਜੱਜਾਂ ਨੂੰ ਵਾਇਰਸ ਨਾਲ ਇਨਫੈਕਸ਼ਨ ਦਾ ਖ਼ਤਰਾ ਜ਼ਿਆਦਾ ਹੈ ਕਿਉਂਕਿ ਉਨ•ਾਂ ਦੀ ਉਮਰ 65 ਸਾਲ ਜਾਂ ਜ਼ਿਆਦਾ ਹੈ। ਅਗਲੇ ਦੋ ਹਫ਼ਤਿਆਂ ਵਿਚ ਇਸ ਤਰੀਕੇ ਨਾਲ ਜਿਨ•ਾਂ ਮਾਮਲਿਆਂ ਦੀ ਸੁਣਵਾਈ ਹੋਵੇਗੀ, ਉਨ•ਾਂ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਟੈਕਸ ਅਤੇ ਹੋਰ ਵਿੱਤੀ ਰਿਕਾਰਡਜ਼ ਨੂੰ ਖ਼ੁਫ਼ੀਆ ਰੱਖਣ ਦੀ ਕੋਸ਼ਿਸ਼ ਸ਼ਾਮਲ ਹੈ।
ਕਾਰਵਾਈ ਦੀ ਸ਼ੁਰੂਆਤ ਵਿਚ ਹਰੇਕ ਵਕੀਲ ਨੂੰ ਸ਼ੁਰੂਆਤੀ ਬਿਆਨ ਦੇਣ ਲਈ ਦੋ ਮਿੰਟ ਦਾ ਸਮਾਂ ਦਿੱਤਾ ਜਾਵੇਗਾ। ਇਸ ਤੋਂ ਬਾਅਦ ਚੀਫ ਜਸਟਿਸ ਜੌਨ ਰਾਬਰਟਸ ਸਵਾਲਾਂ ਦਾ ਸਿਲਸਿਲਾ ਸ਼ੁਰੂ ਕਰਨਗੇ। ਬਾਅਦ ਵਿਚ ਸੀਨੀਅਰਾਂ ਦੀ ਲੜੀ ਵਿਚ ਬੈਂਚ ਦੇ ਸਾਰੇ ਜੱਜ ਸਵਾਲ ਕਰਨਗੇ। ਹਾਲਾਂਕਿ ਸੁਪਰੀਮ ਕੋਰਟ ਵਿਚ ਸਭ ਤੋਂ ਲੰਬੀ ਮਿਆਦ ਨਾਲ ਕੰਮ ਕਰਦੇ ਜੱਜ ਕਲੇਰੈਂਸ ਥਾਮਸ ਵਕੀਲਾਂ ਨਾਲ ਜ਼ਿਆਦਾਤਰ ਸਵਾਲ ਨਹੀਂ ਕਰਦੇ ਹਨ, ਲਿਹਾਜ਼ਾ ਉਨ•ਾਂ ਦੀ ਵਾਰੀ ਸਭ ਤੋਂ ਆਖ਼ਰ ਵਿਚ ਆਵੇਗੀ।