ਮੈਲਬੌਰਨ (ਏਜੰਸੀਆਂ) : ਟੈਕ ਦਿੱਗਜ ਦੇ ਸਭ ਤੋਂ ਮਸਹੂਰ ਉੱਪਕਰਨਾਂ ਨੂੰ ਗਰਮ ਹੋ ਕੇ ਅੱਗ ਲੱਗਣ ਪਿੱਛੋਂ ਵਿਕਟੋਰੀਆ ਵਿਚ ਐਪਲ ਖਿਲਾਫ ਦੋ ਕੇਸ ਦਾਇਰ ਕੀਤੇ ਗਏ ਹਨ। ਪਰਸਨਲ ਇੰਜਰੀ ਲਾਅ ਕੰਪਨੀ ਕਾਰੋਪਨ ਲਾਇਰਸ ਨੇ ਇਸ ਮਹੀਨੇ ਵਿਕਟੋਰੀਅਨ ਕਾਊਂਟੀ ਕੋਰਟ ਵਿਚ ਕੇਸ ਦਾਇਰ ਕੀਤੇ ਹਨ ਅਤੇ ਐਪਲ ਨੇ ਇਸ ਦੀ ਪੁਸਟੀ ਕਰਦਿਆਂ ਕਿਹਾ ਕਿ ਉਹ ਦੋਸਾਂ ਦੀ ਜਾਂਚ ਕਰ ਰਹੇ ਹਨ। ਕਲੇਮ ਦੇ ਬਿਆਨ ਮੁਤਾਬਿਕ ਐਪਲ ਆਈਫੋਨ ਐਕਸ 64ਜੀਬੀ ਮਾਰਚ 2018 ਵਿਚ ਖਰੀਦਿਆ ਸੀ ਅਤੇ ਉਹ ਅਪ੍ਰੈਲ 2019 ਵਿਚ ਰਾਬਰਟ ਡੀ. ਰੋਸ ਦੀ ਪੈਂਟ ਦੀ ਸੱਜੀ ਜੇਬ ਵਿਚ ਉਸ ਸਮੇਂ ਫਟ ਗਿਆ, ਜਦੋਂ ਉਹ ਆਪਣੇ ਦਫਤਰ ਵਿਚ ਬੈਠਾ ਹੋਇਆ ਸੀ। ਦਸਤਾਵੇਜ ਦਾ ਕਹਿਣਾ ਹੈ ਕਿ 58 ਸਾਲਾ ਇਸ ਵਿਅਕਤੀ ਨੂੰ ਮਾਨਸਿਕ ਸੱਟ ਦਾ ਅਨੁਭਵ ਹੋਇਆ ਹੈ ਅਤੇ ਉਹ ਟੈਕ ਦਿੱਗਜ ਤੋਂ ਨੁਕਸਾਨ ਦੀ ਮੰਗ ਕਰੇਗਾ। ਕਾਰਬਨ ਲਾਇਰਸ ਦੇ ਮੈਨੇਜਿੰਗ ਡਾਇਰੈਕਟਰ ਪਾਰਟਨਰ ਟੋਨੀ ਕਾਰਬੋਨ ਨੇ ਕਿਹਾ ਕਿ ਇਨਡੈਵਰ ਹਿੱਲਸ ਦੇ ਵਿਅਕਤੀ ਦੇ ਸੈਕਿੰਡ ਡਿਗਰੀ ਸੜਨ ਕਾਰਨ 25 ਸੈਂਟੀਮੀਟਰ ਦਾ ਦਾਗ ਪੈ ਗਿਆ ਹੈ ਅਤੇ ਜਖਮ ਵਿਚ ਸੁਧਾਰ ’ਚ 6 ਹਫਤਿਆਂ ਤੋਂ ਵੀ ਵੱਧ ਦਾ ਸਮਾਂ ਲੱਗਾ ਹੈ। ਉਨ੍ਹਾਂ ਦੱਸਿਆ ਕਿ ਗ੍ਰਾਹਕ ਨੇ ਪਹਿਲਾਂ ਪੌਪ ਦੀ ਆਵਾਜ ਸੁਣੀ ਅਤੇ ਫਿਰ ਉਸ ਦੀ ਲੱਤ ਨੂੰ ਸੇਕ ਲੱਗਾ ਅਤੇ ਉਸ ਨੇ ਤੁਰੰਤ ਫੋਨ ਨੂੰ ਜੇਬ ਵਿੱਚੋਂ ਬਾਹਰ ਕੱਢਿਆ ਤਾਂ ਉਸ ਨੇ ਦੇਖਿਆ ਕਿ ਕੋਨਿਆਂ ਵਿਚ ਕਾਲਾ ਧੂੰਆਂ ਨਿਕਲ ਰਿਹਾ ਹੈ। ਤੁਸੀਂ ਇਹ ਤਾਂ ਕਹਾਣੀਆਂ ਸੁਣੀਆਂ ਹੋਣਗੀਆਂ ਕਿ ਮੋਬਾਈਲ ਜਿਆਦਾ ਚਾਰਜ ਹੋਣ ਨਾਲ ਜਿਆਦਾ ਗਰਮ ਹੋ ਗਏ ਜਾਂ ਫੋਨ ਜਿਆਦਾ ਵਰਤੇ ਜਾਣ ਕਾਰਨ ਗਰਮ ਹੋ ਗਿਆ ਪਰ ਇੱਥੇ ਤਾਂ ਗੱਲ ਹੀ ਬੜੀ ਡਰਾਉਣੀ ਹੈ, ਕਿਉਂਕਿ ਜਦੋਂ ਫੋਨ ਫਟਿਆ ਤਾਂ ਉਸ ਸਮੇਂ ਸਾਇਲ ਫੋਨ ਵਰਤ ਹੀ ਨਹੀਂ ਰਿਹਾ ਸੀ। ਉਨ੍ਹਾਂ ਕਿਹਾ ਕਿ ਉਹ ਇਹ ਯਕੀਨੀ ਬਣਾਉਣਾ ਚਾਹੁੰਦਾ ਹੈ ਕਿ ਇਸ ਤਰ੍ਹਾਂ ਦੀ ਗੱਲ ਦੁਬਾਰਾ ਨਾ ਵਾਪਰੇ। ਦੂਸਰਾ ਮਾਮਲਾ ਏਅਰਪੋਰਟ ਵੈਸਟ ਮੈਨ ਡੇਵਿਡ ਬੋਰਗ ਦਾ ਹੈ, ਜਿਸ ਨੇ ਅਦਾਲਤ ਵਿਚ ਪੇਸ ਕੀਤੇ ਦਸਤਾਵੇਜਾਂ ਵਿਚ ਦਾਅਵਾ ਕੀਤਾ ਕਿ ਉਸ ਦੀ ਐਪਲ ਵਾਚ ਐਨ ਪਲੱਸ ਐਸ-3 ਨੇ ਜਿਆਦਾ ਗਰਮ ਹੋ ਕੇ ਉਸ ਦੇ ਗੁੱਟ ਦੀ ਚਮੜੀ ਸਾੜ ਦਿੱਤੀ ਹੈ। ਦਸਤਾਵੇਜ ਦਾ ਕਹਿਣਾ ਹੈ ਕਿ 31 ਸਾਲਾ ਵਿਅਕਤੀ ਅੱਗ ਨਾਲ ਜਖਮੀ ਹੋਇਆ ਤੇ ਮਾਨਸਿਕ ਸੱਟ ਵੱਜੀ ਹੈ। ਬੋਰਗ ਨੇ ਇਹ ਵਾਚ ਐਪਲ ਦੇ ਹਾਈ ਪੁਆਇੰਟ ਸਟੋਰ ਤੋਂ ਅਗਸਤ 2018 ਵਿਚ ਖਰੀਦੀ ਸੀ ਅਤੇ ਇਹ ਪਿਛਲੇ ਸਾਲ ਸਤੰਬਰ ਵਿਚ ਫਟ ਗਈ। ਆਸਟਰੇਲੀਅਨ ਕੰਜਊਿਮਰ ਲਾਅ ਮੁਤਾਬਿਕ ਦਾਅਵੇ ਦੇ ਦੋਵਾਂ ਬਿਆਨਾਂ ਵਿਚ ਦੋਸ ਲਾਇਆ ਕਿ ਦੋਵੇਂ ਉਪਕਰਨਾਂ ਵਿਚ ਸੁਰੱਖਿਆ ਸਬੰਧੀ ਨੁਕਸ ਸਨ।