ਮੁੰਬਈ : ਨਾਰਕੋਟਿਕਸ ਕੰਟਰੋਲ ਬਿਊਰੋ (NCB) ਨੇ ਆਪਣੇ ਮੁੰਬਈ ਖੇਤਰ ਦੇ ਦੋ ਅਧਿਕਾਰੀਆਂ ਸੁਪਰਡੈਂਟ ਵੀਵੀ ਸਿੰਘ ਅਤੇ ਖ਼ੁਫ਼ੀਆ ਅਧਿਕਾਰੀ ਅਸ਼ੀਸ਼ ਰੰਜਨ ਪ੍ਰਸਾਦ ਨੂੰ ਉਨ੍ਹਾਂ ਵੱਲੋਂ ਕਰਵਾਈ ਗਈ ਜਾਂਚ ਦੌਰਾਨ ਡਿਊਟੀ ਵਿੱਚ ਕਥਿਤ ਲਾਪ੍ਰਵਾਹੀ ਵਰਤਣ ਕਾਰਨ ਮੁਅੱਤਲ ਕਰ ਦਿੱਤਾ ਹੈ।
ਐੱਨਸੀਬੀ ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਇਨ੍ਹਾਂ ਦੋਵਾਂ ਅਧਿਕਾਰੀਆਂ ਨੇ ਕਰੂਜ਼ ਡਰੱਗ ਕੇਸ ਮਾਮਲੇ ਦੀ ਜਾਂਚ ਕੀਤੀ ਸੀ, ਜਿਸ ਵਿੱਚ ਬੌਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਆਨ ਖ਼ਾਨ ਸਣੇ ਲਗਪਗ 20 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਵੀਵੀ ਸਿੰਘ ਇਸ ਕੇਸ ਦਾ ਜਾਂਚ ਅਧਿਕਾਰੀ ਸੀ, ਜਦੋਂਕਿ ਪ੍ਰਸਾਦ ਉਸ ਦਾ ਡਿਪਟੀ ਸੀ। ਹਾਲਾਂਕਿ, ਐੱਨਸੀਬੀ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਦੀ ਮੁਅੱਤਲੀ ਦਾ ਕਰੂਜ਼ ਡਰੱਗ ਕੇਸ ਨਾਲ ਕੋਈ ਸਬੰਧ ਨਹੀਂ ਹੈ।